ਰਾਜ ਪੱਧਰੀ ਹਰੋਲੀ ਉਤਸਵ-2025 ਲਈ ਕਲਾਕਾਰਾਂ ਦੇ ਆਡੀਸ਼ਨ ਸ਼ੁਰੂ ਹੋ ਗਏ ਹਨ।

ਗੜ੍ਹਸ਼ੰਕਰ - ਸਰਕਾਰੀ ਐਲੀਮੈਂਟਰੀ ਸਕੂਲ ਨੈਨਵਾ ਦਾ ਸਲਾਨਾ ਸਮਾਗਮ ਯਾਦਾਂ ਦਾ ਸਰਮਾਇਆ ਹੋ ਨਿਬੜਿਆ ਜਦੋਂ ਸਕੂਲ ਦੇ ਨੰਨੇ ਮੁੰਨੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਰੋਚਕ ਪੇਸ਼ਕਾਰੀਆਂ ਕੀਤੀਆਂ ਗਈਆਂ। ਵਿਦਿਆਰਥੀਆਂ ਵੱਲੋਂ ਡਾਂਸ, ਨਾਟਕ, ਗੀਤ ਪੇਸ਼ ਕੀਤੇ ਗਏ। ਵਿਦਿਆਰਥੀਆਂ ਦੇ ਗਿੱਧੇ ਅਤੇ ਭੰਗੜੇ ਨੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਦਾਨੀ ਸੱਜਣ ਅਨਿਲ ਰਾਣਾ ਦੀ ਪਤਨੀ ਅੰਜਲੀ ਰਾਣਾ ਨੇ ਸਮਾਗਮ ਵਿੱਚ ਪਹੁੰਚ ਕੇ ਬੱਚਿਆਂ ਦਾ ਹੌਸਲਾ ਵਧਾਇਆ।

ਸੈਂਟਰ ਪ੍ਰਧਾਨ ਮੈਡਮ ਅਨੁਰਾਧਾ, ਮੁੱਖ ਅਧਿਆਪਕਾ ਮੈਡਮ ਮਨਜੀਤ ਕੌਰ ਅਤੇ ਮੈਡਮ ਗੁਰਮੀਤ ਕੌਰ ਨੇ ਸਮਾਗਮ ਨੂੰ ਸੰਬੋਧਿਤ ਕੀਤਾ। ਸਕੂਲ ਇੰਚਾਰਜ ਮੈਡਮ ਸੁਰੇਖਾ ਰਾਣੀ ਨੇ ਆਪਣੇ ਸੰਬੋਧਨ ਵਿੱਚ ਸਕੂਲ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਉਹਨਾਂ ਕਿਹਾ ਕਿ ਬੱਚੇ ਸਿੱਖਿਆ ਦੇ ਨਾਲ ਨਾਲ ਖੇਡਾਂ ਵਿੱਚ ਬਲਾਕ ਤੇ ਜਿਲਾ ਪੱਧਰ ਤੇ ਚੰਗੀਆਂ ਪੁਜੀਸ਼ਨਾਂ ਹਾਸਲ ਕਰ ਰਹੇ ਹਨ। ਉਹਨਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਦਾ ਸੁਨੇਹਾ ਵੀ ਦਿੱਤਾ। ਬਰਜਿੰਦਰ ਸਿੰਘ ਨੇ ਵੀ ਸਮਾਗਮ ਨੂੰ ਸੰਬੋਧਿਤ ਕੀਤਾ। ਸਮਾਗਮ ਵਿੱਚ ਸਰਪੰਚ ਰੋਸ਼ਨ ਲਾਲ, ਦਲਜੀਤ ਧੀਮਾਨ, ਮੁੱਖ ਅਧਿਆਪਕ ਰਮੇਸ਼ ਕੁਮਾਰ, ਮੁੱਖ ਅਧਿਆਪਕਾ ਮੈਡਮ ਨੀਤੂ ਬਾਲਾ, ਮੈਡਮ ਕੁਲਜੀਤ ਕੌਰ, ਮੈਡਮ ਨਰਿੰਦਰ ਕੌਰ, ਮੈਡਮ ਪਿੰਕੀ, ਮੈਡਮ ਸੁਦੇਸ਼ ਰਾਣੀ, ਮੈਡਮ ਪਰਮਜੀਤ ਕੌਰ, ਮਾਸਟਰ ਸੰਜੀਵ ਕੁਮਾਰ, ਐਸ ਐਮ ਸੀ ਕਮੇਟੀ ਦੇ ਚੇਅਰਮੈਨ ਸੁਰਿੰਦਰ ਕੁਮਾਰ, ਕਮੇਟੀ ਮੈਂਬਰ ਬਖਸ਼ੀਸ਼ ਸਿੰਘ, ਵਿਦਿਆਰਥੀਆਂ ਦੇ ਮਾਪੇ ਅਤੇ ਪਿੰਡ ਦੇ ਪਤਵੰਤੇ ਸੱਜਣ ਸ਼ਾਮਿਲ ਹੋਏ। ਸੁਰਿੰਦਰ ਮਹਿੰਦਵਾਣੀ ਵੱਲੋਂ ਸ਼ਾਇਰਾਨਾ ਅੰਦਾਜ਼ ਵਿੱਚ ਕੀਤੇ ਸਟੇਜ ਸੰਚਾਲਨ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ।