ਵਿਲ ਸਮਿੱਥ ਨੂੰ ਮਿਲਿਆ ਦਿਲਜੀਤ ਦੋਸਾਂਝ; ਹੌਲੀਵੁੱਡ ਸਟਾਰ ਨੂੰ ਭੰਗੜੇ ਦੇ ਸਟੈੱਪ ਸਿਖਾਏ

ਨਵੀਂ ਦਿੱਲੀ, 6 ਅਪਰੈਲ- ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲ ਹੀ ਵਿਚ ਹੌਲੀਵੁੱਡ ਸਟਾਰ ਵਿਲ ਸਮਿੱਥ ਨਾਲ ਮੁਲਾਕਾਤ ਕੀਤੀ। ਦੋਸਾਂਝ ਨੇ ਆਪਣੇ ਗੀਤ ‘ਕੇਸ’ ਉੱਤੇ ਹੌਲੀਵੁੱਡ ਸਟਾਰ ਨਾਲ ਭੰਗੜਾ ਵੀ ਪਾਇਆ। ਦਿਲਜੀਤ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਇਸ ਮੁਲਾਕਾਤ ਦੀ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿਚ ਸਮਿੱਥ ਪੰਜਾਬੀ ਗੀਤ ’ਤੇ ਲੱਤ ਥਰਕਾਉਂਦਾ ਨਜ਼ਰ ਆ ਰਿਹਾ ਹੈ।

ਪੰਜਾਬੀ ਗਾਇਕ ਨੇ ਆਪਣੀ ਪੋਸਟ ਹੇਠਾਂ ਕੈਪਸ਼ਨ ਲਿਖਿਆ, ‘‘ਪੰਜਾਬੀ ਆ ਗਏ ਓਏ ਵਿਦ ਵਨ ਐਂਡ ਓਨਲੀ ਲਿਵਿੰਗ ਲੀਜੈਂਡ @ਵਿਲਸਮਿੱਥ। ਕਿੰਗ ਵਿਲ ਸਮਿੱਥ ਨੂੰ ਭੰਗੜਾ ਪਾਉਂਦੇ ਦੇਖਣਾ ਤੇ ਪੰਜਾਬ ਢੋਲ ਬੀਟ ਦਾ ਮਜ਼ਾ ਲੈਂਦੇ ਦੇਖਣਾ ਪ੍ਰੇਰਣਾਦਾਇਕ ਹੈ।’’
ਉਂਝ ਫੌਰੀ ਇਹ ਪਤਾ ਨਹੀਂ ਲੱਗ ਸਕਿਆ ਕਿ ਦੋਵੇਂ ਕਦੋਂ ਤੇ ਕਿੱਥੇ ਮਿਲੇ ਸਨ। ਦਿਲਜੀਤ ਨੇ ਭਾਰਤ ਵਿਚਲਾ ਆਪਣਾ ‘ਦਿਲ-ਲੂਮਿਨਾਟੀ ਟੂਰ’ ਦਸੰਬਰ 2024 ਵਿਚ ਪੂਰਾ ਕੀਤਾ ਸੀ।