ਬੀ.ਡੀ.ਸੀ ਨੇ ਬਾਹਰੀ ਖ਼ੂਨਦਾਨ-ਕੈਂਪ ਸੇਵਾਵਾਂ ਲਈ ਸਵਰਾਜ਼ ਮਾਜ਼ਦਾ ਮਿੰਨੀ-ਬੱਸ ਸ਼ਾਮਲ ਕੀਤੀ।

ਨਵਾਂਸਹਿਰ:- ਦਿਨ-ਰਾਤ ਖੂਨਦਾਨ ਸੇਵਾਵਾਂ ਨੂੰ ਸਮਰਪਿਤ ਸਥਾਨਕ ਸਮਾਜ ਸੇਵੀ ਸੰਸਥਾ ਬੀ.ਡੀ.ਸੀ ਨੇ ਬਾਹਰੀ ਖੇਤਰਾਂ ਵਿੱਚ ਖ਼ੂਨਦਾਨ-ਕੈਂਪ ਸੇਵਾਵਾਂ ਲਈ ਸਵਰਾਜ਼ ਮਾਜ਼ਦਾ ਮਿੰਨੀ-ਬੱਸ ਨੂੰ ਸ਼ਾਮਲ ਕੀਤਾ ਹੈ ਜਿਸ ਨੂੰ ਝੰਡੀ ਦੇਣ ਦੀ ਰਸਮ ਸੰਸਥਾ ਦੇ ਪ੍ਰਧਾਨ ਐਸ ਕੇ ਸਰੀਨ ਵਲੋਂ ਅਦਾ ਕੀਤੀ ਗਈ। ਵਰਨਣਯੋਗ ਹੈ ਕਿ ਹਰ ਮਹੀਨੇ ਚਾਰ ਪੰਜ ਖੂਨਦਾਨ ਕੈਂਪ ਭਵਨ ਤੋਂ ਬਾਹਰਲੇ ਖੇਤਰਾਂ ਵਿੱਚ ਆਯੋਜਿਤ ਕੀਤੇ ਜਾਂਦੇ ਹਨ ਜਿਸ ਲਈ ਕਰੀਬ ਦਸ ਤੋਂ ਬਾਰਾਂ ਸਟਾਫ ਮੈਂਬਰ ਅਤੇ ਲੋੜੀਂਦੇ ਤਕਨੀਕੀ ਯੰਤਰ ਤੇ ਸਮਾਨ ਲਿਜਾਉਣਾ ਹੁੰਦਾ ਹੈ|

 ਇਹਨਾਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਮਾਹਰਾਂ ਵਲੋਂ ਇਸ ਮਿੰਨੀ ਬੱਸ ਨੂੰ ਤਿਆਰ ਕਰਵਾਇਆ ਗਿਆ ਹੈ। ਮਿੰਨੀ ਬੱਸ ਨੂੰ ਖੂਨਦਾਨ ਕੈਂਪਾਂ ਦੀਆਂ ਲੋੜਾਂ ਸਬੰਧੀ ਕੰਪਨੀ ਮਾਹਰਾਂ ਨਾਲ੍ਹ ਡਾਕਟਰ ਅਜੇ ਬੱਗਾ ਤੇ ਮੈਨੇਜਰ ਮਨਮੀਤ ਸਿੰਘ ਨੇ ਅਨੇਕਾਂ ਮੀਟਿੰਗਾਂ ਕੀਤੀਆਂ ਉਪ੍ਰੰਤ ਪ੍ਰਵਾਨਿਤ ਡਿਜ਼ਾਈਨ ਵਾਸਤੇ ਐਗਜੈਕਿਟਵ ਕਮੇਟੀ ਵੀ ਸਹਿਮਤ ਹੋਈ । 
ਖੂਨਦਾਨ ਕੈਂਪ ਸੇਵਾਵਾਂ ਵਾਸਤੇ ਝੰਡੀ ਦੇਣ ਦੀ ਰਸਮ ਵੇਲੇ ਪ੍ਰਧਾਨ ਦੇ ਨਾਲ੍ਹ ਸਕੱਤਰ ਜੇ.ਐਸ.ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ, ਮੈਨੇਜਰ ਮਨਮੀਤ ਸਿੰਘ, ਸਮਾਜ ਸੇਵੀ ਮੈਡਮ ਰੇਖਾ ਜੈਨ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਨਰਿੰਦਰਪਾਲ ਤੂਰ, ਡਾ.ਅਵਤਾਰ ਸਿੰਘ, ਮੈਡਮ ਸਾਧਨਾ ਵਿੱਜ, ਮੈਡਮ ਸਰੂਚੀ ਵਿੱਜ, ਬੀ.ਡੀ.ਸੀ ਦੇ ਰਾਜਿੰਦਰ ਠਾਕੁਰ, ਮਲਕੀਅਤ ਸਿੰਘ ਸੜੋਆ, ਮੁਕੇਸ਼ ਕਾਹਮਾ ਮੈਡਮ ਪ੍ਰਿਅੰਕਾ, ਮੈਡਮ ਅਨੀਤਾ ਕੁਮਾਰੀ, ਮੈਡਮ ਸੁਨੈਨਾ, ਜਸਪ੍ਰੀਤ ਕੌਰ ਤੇ ਸਟਾਫ ਹਾਜਰ ਸੀ।