ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 28 ਮਾਰਚ ਨੂੰ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਰੋਸ ਮੁਜ਼ਾਹਰਾ

ਨਵਾਂਸ਼ਹਿਰ,- ਸੰਯੁਕਤ ਕਿਸਾਨ ਮੋਰਚੇ ਦੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਹੁਦੇਦਾਰਾਂ ਦੀ ਮੀਟਿੰਗ ਬਾਰਾਂਦਰੀ ਬਾਗ ਨਵਾਂਸ਼ਹਿਰ ਵਿੱਚ ਹੋਈ। ਇਸ ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ , ਤਰਸੇਮ ਸਿੰਘ ਬੈਂਸ ਜਿਲ੍ਹਾ ਸਕੱਤਰ, ਬੀ ਕੇ ਯੂ ( ਕਾਦੀਆਂ) ਦੇ ਸੁਖਵਿੰਦਰ ਸਿੰਘ , ਗੁਰਸੇਵਕ ਸਿੰਘ , ਬੀ ਕੇ ਯੂ (ਲੱਖੋਵਾਲ) ਦੇ ਰਾਵਲ ਸਿੰਘ ਅਤੇ ਕੌਮੀ ਕਿਸਾਨ ਯੂਨੀਅਨ ਦੇ ਨਿਰਮਲ ਸਿੰਘ ਔਜਲਾ, ਹਰਵਿੰਦਰ ਸਿੰਘ ਚਾਹਲ ਨੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ ।

ਇਸ ਮੌਕੇ ਬੁਲਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ੋਰਦਾਰ ਸ਼ਬਦਾਂ ਨਾਲ ਨਿੰਦਿਆ ਕੀਤੀ ਅਤੇ ਕਿਹਾ ਕਿ ਗ੍ਰਿਫ਼ਤਾਰ ਕਿਸਾਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਕਿਸਾਨਾਂ ਦੇ ਸਮਾਨ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ । ਪੰਜਾਬ ਪੁਲਿਸ ਨੂੰ ਨਕੇਲ ਪਾਈ ਜਾਵੇ। ਪੰਜਾਬ ਦੇ ਅੰਦਰ ਕੋਈ ਵੀ ਕਾਨੂੰਨ ਨਹੀਂ ਹੈ। ਪੁਲਿਸ ਜਿਹਨੂੰ ਚਾਹੇ ਮਾਰ ਕੁੱਟ ਕਰ ਦੇਵੇ,ਬਿਨਾਂ ਕਿਸੇ ਕਾਰਨ ਥਾਣੇ ਡੱਕ ਦੇਵੇ, ਇਹ ਪੁਲਿਸ ਰਾਜ ਦੇ ਹੀ ਲੱਛਣ ਹਨ । ਇਹ ਮੀਟਿੰਗ ਭਗਵੰਤ ਮਾਨ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ । 
ਜ਼ਿਲ੍ਹੇ ਭਰ ਦੀਆਂ ਸਮੂਹ ਕਿਸਾਨ ਯੂਨੀਅਨਾਂ , ਕਿਸਾਨ ਬੀਬੀਆਂ, ਭਰਾਵਾਂ, ਨੌਜਵਾਨਾਂ ਅਤੇ ਸਮੂਹ ਵਰਗਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ 28 ਮਾਰਚ ਨੂੰ ਸਵੇਰੇ 11ਵਜੇ ਨਵਾਂਸ਼ਹਿਰ ਪਹੁੰਚੋ ਤਾਂ ਕਿ ਸਰਕਾਰ ਅਤੇ ਪੁਲਿਸ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਦਾ ਜਵਾਬ ਦਿੱਤਾ ਜਾ ਸਕੇ। 
ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਰਿੰਦਰ ਸਿੰਘ ਮਹਿਰਮਪੁਰ , ਜੀਵਨ ਬੇਗੋਵਾਲ , ਜੀਵਨ ਜੋਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਇਸਤਰੀ ਵਿੰਗ, ਪ੍ਰਮਜੀਤ ਸਿੰਘ ਸ਼ਹਾਬਪੁਰ, ਜੋਗਾ ਸਿੰਘ ਹੰਸਰੋਂ , ਗਿਆਨ ਸਿੰਘ ਮੁਬਾਰਕਪੁਰ, ਕਿਰਪਾਲ ਸਿੰਘ,ਰਾਮ ਜੀ ਦਾਸ ਸਨਾਵਾ  ,ਮੇਜਰ ਸਿੰਘ ,ਕਰਨੈਲ ਸਿੰਘ ਉੜਾਪੜ , ਅਵਤਾਰ ਸਿੰਘ ਉੜਾਪੜ , ਗੁਰਦੇਵ ਸਿੰਘ ਚੌਹੜ , ਅਵਤਾਰ ਸਿੰਘ ਕੱਟ , ਜਗਤਾਰ ਸਿੰਘ ਜਾਡਲਾ , ਬਹਾਦਰ ਸਿੰਘ ਧਰਮਕੋਟ, ਮੋਹਣ ਸਿੰਘ ਲੰਗੜੋਆ , ਨਿਰਮਲ ਸਿੰਘ ਮੱਲਪੁਰ ਅੜਕਾਂ , ਅਮਨਦੀਪ ਸਿੰਘ , ਸੰਦੀਪ ਸਿੰਘ,ਰਾਵਲ ਸਿੰਘ ਨੰਬਰਦਾਰ ਮੁਬਾਰਕਪੁਰ, ਮੱਖਣ ਸਿੰਘ ਭਾਨਮਜਾਰਾ ਅਤੇ ਹੋਰ ਹਾਜ਼ਰ ਸਨ ।