ਨਰਾਤਿਆਂ ਦੇ ਸ਼ੁਭ ਅਵਸਰ ਮੌਕੇ ਸ਼੍ਰੀ ਰਾਮਾਇਣ ਜੀ ਦੇ ਪਾਠ 30 ਤੋਂ।

ਨਵਾਂਸ਼ਹਿਰ- ਸਥਾਨਕ ਸ਼੍ਰੀ ਰਾਮ ਸ਼ਰਣਮ ਮੰਦਰ ਲਾਲ ਚੌਂਕ ਵਿਖੇ ਨਵਰਾਤਰਿਆਂ ਦੇ ਸ਼ੁਭ ਅਵਸਰ 'ਤੇ ਸ਼੍ਰੀ ਰਾਮਾਇਣ ਜੀ ਦਾ ਪਾਠ ਆਰੰਭ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸ਼੍ਰੀ ਰਾਮ ਸ਼ਰਣਮ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਜੇਡੀ ਵਰਮਾ ਨੇ ਕਿਹਾ ਕਿ ਸ਼੍ਰੀ ਰਾਮਾਇਣ ਜੀ ਦੇ ਪਾਠ ਦਾ ਸ਼ੁਭ ਆਰੰਭ 30 ਮਾਰਚ ਐਤਵਾਰ ਨੂੰ ਸਵੇਰੇ 8 ਵਜੇ ਤੋਂ 10 ਵਜੇ ਤੱਕ ਹੋਵੇਗਾ|

 ਅਤੇ ਮਿਤੀ 31 ਮਾਰਚ ਸੋਮਵਾਰ ਤੋਂ 5 ਅਪ੍ਰੈਲ 2025 ਤੱਕ ਰੋਜ਼ਾਨਾ ਪਾਠ ਸਵੇਰੇ  6:15 ਵਜੇ ਤੋਂ 8 ਵਜੇ ਅਤੇ ਸ਼ਾਮ ਨੂੰ 4 ਵਜੇ ਤੋਂ 6 ਵਜੇ ਤੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 6 ਅਪ੍ਰੈਲ ਨੂੰ ਪੂਰਨ ਆਹੂਤੀ ਸਵੇਰੇ 8 ਵਜੇ ਤੋਂ 10 ਵਜੇ ਤੱਕ  ਹੋਵੇਗੀ। 
ਡਾ. ਵਰਮਾ ਵਲੋਂ ਸਮੂਹ ਰਾਮ ਭਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਸ਼੍ਰੀ ਰਾਮ ਸ਼ਰਣਮ ਮੰਦਰ ਲਾਲ ਚੌਂਕ ਨਵਾਂਸ਼ਹਿਰ ਵਿਖੇ ਸਮੇਂ ਸਿਰ ਪਹੁੰਚ ਕੇ  ਸ਼੍ਰੀ ਰਾਮਾਇਣ ਜੀ ਦੇ ਪਾਠ ਦਾ ਲਾਹਾ ਲਿਆ ਜਾਵੇ ਅਤੇ  ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ  ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਮਾਸਟਰ ਹੁਸਨ ਲਾਲ , ਅਸ਼ੋਕ ਸ਼ਰਮਾ ਅਤੇ ਮਨੋਹਰ ਲਾਲ ਆਹੂਜਾ ਆਦਿ ਵੀ ਹਾਜ਼ਰ ਸਨ।