ਰੋਟਰੀ ਆਈ ਬੈਂਕ ਨੂੰ ਪੂਰਨ ਸਹਿਯੋਗ ਕਰੇਗਾ ਪਿਮਜ਼: ਡਾ. ਰਾਜੀਵ ਅਰੋੜਾ

ਹੁਸ਼ਿਆਰਪੁਰ- ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟ ਸੁਸਾਇਟੀ ਵਲੋਂ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਅਤੇ ਚੇਅਰਮੈਨ ਜੇ.ਬੀ.ਬਹਿਲ ਦੀ ਪ੍ਰਧਾਨਗੀ ਵਿੱਚ ਡਾ.ਰਾਜੀਵ ਅਰੋੜਾ ਡਾਇਰੈਕਟਰ ਪਿੰਸੀਪਲ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਜਲੰਧਰ ਵਿਖੇ ਨੇਤਰਦਾਨ ਵਿਸ਼ੇ ਦੇ ਸਬੰਧ ਵਿੱਚ ਵਿਸ਼ੇਸ਼ ਤੌਰ ਤੇ ਭੇਂਟ ਕੀਤੀ ਗਈ।

 ਹੁਸ਼ਿਆਰਪੁਰ- ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟ ਸੁਸਾਇਟੀ ਵਲੋਂ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਅਤੇ ਚੇਅਰਮੈਨ ਜੇ.ਬੀ.ਬਹਿਲ ਦੀ ਪ੍ਰਧਾਨਗੀ ਵਿੱਚ ਡਾ.ਰਾਜੀਵ ਅਰੋੜਾ ਡਾਇਰੈਕਟਰ ਪਿੰਸੀਪਲ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਜਲੰਧਰ ਵਿਖੇ ਨੇਤਰਦਾਨ ਵਿਸ਼ੇ ਦੇ ਸਬੰਧ ਵਿੱਚ  ਵਿਸ਼ੇਸ਼ ਤੌਰ ਤੇ ਭੇਂਟ ਕੀਤੀ ਗਈ।
ਇਸ ਮੌਕੇ ਤੇ ਪ੍ਰਧਾਨ ਸੰਜੀਵ ਅਰੋੜਾ ਨੇ ਰੋਟਰੀ ਆਈ ਬੈਂਕ ਸਬੰਧੀ ਕੀਤੇ ਜਾ ਰਹੇ ਕਾਰਜਾਂ ਦੀ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕਰਦੇ ਹੋਏ ਦੱਸਿਆ ਕਿ ਸੁਸਾਇਟੀ ਹੁਣ ਤੱਕ 4100 ਤੋਂ ਵੱਧ ਕੋਰਨੀਅਲ ਬਲਾਇੰਡਨੈਸ ਤੋਂ ਪੀੜ੍ਹਿਤ ਵਿਅਕਤੀਆਂ ਨੂੰ ਨਵੀਆਂ ਅੱਖਾਂ ਲਗਵਾ ਚੁੱਕੀ ਹੈ ਅਤੇ 24 ਸਰੀਰ ਮਰਨ ਤੋਂ ਬਾਅਦ ਵਿਭਿੰਨ ਮੈਡੀਕਲ ਕਾਲਜਾਂ ਨੂੰ ਖੋਜ ਦੇ ਲਈ ਭੇਜੇ ਜਾ ਚੁੱਕੇ ਹਨ ਅਤੇ 250 ਲੋਕਾਂ ਦੁਆਰਾ ਮਰਨ ਤੋਂ ਬਾਅਦ ਸਰੀਰ ਦਾਨ ਕਰਨ ਲਈ ਸਹੁੰ ਪੱਤਰ ਭਰਕੇ ਰਜਿਸਟ੍ਰੇਸ਼ਨ ਕਰਵਾਈ ਜਾ ਚੁੱਕੀ ਹੈ।
ਇਸ ਮੌਕੇ ਤੇ ਚੇਅਰਮੈਨ ਸ਼੍ਰੀ ਜੇ.ਬੀ.ਬਹਿਲ ਨੇ ਡਾਇਰੈਕਟਰ ਪ੍ਰਿੰਸੀਪਲ ਡਾ.ਰਾਜੀਵ ਅਰੋੜਾ ਨੂੰ ਕਿਹਾ ਕਿ ਜੇਕਰ ਜਲੰਧਰ ਵਿੱਚ ਤੁਸੀਂ ਨੇਤਰਦਾਨ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਲਈ ਸੁਸਾਇਟੀ ਦਾ ਸਹਿਯੋਗ ਕਰੋ ਤਾਂ ਦੇਸ਼ ਵਿੱਚੋਂ ਅੰਨ੍ਹੇਪਨ ਨੂੰ ਦੂਰ ਕਰਨ ਦੇ ਯਤਨ ਜੋ ਰੋਟਰੀ ਆਈ ਬੈਂਕ ਕਰ ਰਿਹਾ ਹੈ, ਉਸ ਨੂੰ ਜਲਦੀ ਪੂਰਾ ਕੀਤਾ ਜਾ ਸਕਦਾ ਹੈ। ਸ਼੍ਰੀ ਬਹਿਲ ਨੇ ਦੱਸਿਆ ਕਿ ਸੁਸਾਇਟੀ ਵਲੋਂ ਸਮੇਂ-ਸਮੇਂ ਤੇ ਨੇਤਰਦਾਨ ਅਤੇ ਸਰੀਰ ਦਾਨ ਕਰਨ ਲਈ ਲੋਕਾਂ ਨੂੰ ਸੈਮੀਨਾਰਾ ਦੁਆਰਾ ਜਾਗਰੂਕ ਕੀਤਾ ਜਾਂਦਾ ਹੈ। ਜਿਸ ਨਾਲ ਕਾਫੀ ਜਾਗਰੂਕਤਾ ਆਈ ਹੈ। ਪਰ ਅਜੇ ਵੀ ਇਸ ਦੇ ਬਾਵਜੂਦ ਦੇਸ਼ ਵਿਚੋਂ ਅੰਨ੍ਹੇਪਨ ਤੋਂ ਪੀੜ੍ਹਿਤ ਲੋਕਾਂ ਦੀ ਸੰਖਿਆ ਬਹੁਤ ਹੈ।
ਇਸ ਮੌਕੇ ਤੇ ਡਾ.ਰਾਜੀਵ ਅਰੋੜਾ ਨੇ ਸੁਸਾਇਟੀ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਨੇਤਰਦਾਨ ਇਕ ਉਤਮ ਦਾਨ ਹੈ ਜੋ ਕਿਸੇ ਦੀ ਹਨੇਰੀ ਜ਼ਿੰਦਗੀ ਨੂੰ ਰੋਸ਼ਨ ਕਰਦਾ ਹੈ। ਇਸ ਤੋਂ ਵੱਡਾ ਦਾਨ ਹੋਰ ਕੀ ਹੋ ਸਕਦਾ ਹੈ। ਉਨ੍ਹਾਂ ਨੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਜਲੰਧਰ ਵਿੱਚ ਨੇਤਰਦਾਨ ਸਬੰਧੀ ਜੋ ਵੀ ਜ਼ਰੂਰਤ ਹੋਵੇਗੀ ਉਸ ਦਾ ਇੰਸਟੀਚਿਊਟ ਇਸ ਨੇਕ ਕਾਰਜ ਵਿੱਚ ਪੂਰਨ ਰੂਪ ਨਾਲ ਤੁਹਾਡਾ ਸਹਿਯੋਗ ਕਰੇਗਾ। ਇਸ ਮੌਕੇ ਤੇ ਡਾ.ਅੰਬਿਕਾ ਬਧਵਾ, ਡਾ.ਤਾਨੀਆ ਮੋਦਗਿਲ ਵੀ ਹਾਜ਼ਰ ਸਨ ਅਤੇ ਸੁਸਾਇਟੀ ਵਲੋਂ ਮਦਨ ਲਾਲ ਮਹਾਜਨ, ਅਸ਼ਵਨੀ ਦੱਤਾ ਵੀ ਹਾਜ਼ਰ ਸਨ।