ਸੰਗੀਤਮਈ ਸ਼੍ਰੀ ਰਾਮ ਕਥਾ 30 ਮਾਰਚ ਨੂੰ ਪੱਟੀ ਦੇ ਪ੍ਰਾਚੀਨ ਠਾਕੁਰ ਦਵਾਰਾ ਵਿਖੇ ਕਰਵਾਈ ਜਾ ਰਹੀ ਹੈ-ਮਹੰਤ ਪਵਨ ਕੁਮਾਰ ਦਾਸ
ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪੱਟੀ ਦੇ ਪ੍ਰਾਚੀਨ ਠਾਕੁਰ ਦੁਆਰਾ ਵਿਖੇ ਮੌਜੂਦਾ ਮਹੰਤ ਪਵਨ ਕੁਮਾਰ ਦਾਸ ਜੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 30 ਮਾਰਚ ਤੋਂ 6 ਅਪ੍ਰੈਲ ਤੱਕ ਸੰਗੀਤਕ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹੰਤ ਪਵਨ ਕੁਮਾਰ ਦਾਸ ਜੀ ਨੇ ਦੱਸਿਆ ਕਿ ਸ਼੍ਰੀ ਰਾਮ ਨੌਮੀ ਤਿਉਹਾਰ ਨੂੰ ਸਮਰਪਿਤ ਸੰਗੀਤਕ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ|

ਜਿਸ ਵਿੱਚ ਕਥਾ ਵਿਆਸ ਰਿਤੇਸ਼ ਕ੍ਰਿਸ਼ਨ ਜੀ 30 ਮਾਰਚ ਤੋਂ 6 ਅਪ੍ਰੈਲ ਤੱਕ ਰੋਜ਼ਾਨਾ ਦੁਪਹਿਰ 3:00 ਵਜੇ ਤੋਂ ਹਰੀ ਇੱਛਾ ਤੱਕ ਕਥਾ ਸੁਣਾਉਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਸੰਤ ਅਤੇ ਮਹਾਂਪੁਰਖ ਸ਼ਾਮਿਲ ਹੋਣਗੇ ਅਤੇ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ। ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਅਤੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਸ਼੍ਰੀ ਰਾਮ ਕਥਾ ਦੇ ਅੰਮ੍ਰਿਤ ਰੂਪੀ ਉਸਤਤ ਸੁਣਨ ਦੀ ਬੇਨਤੀ ਕੀਤੀ ਅਤੇ 6 ਅਪ੍ਰੈਲ ਨੂੰ ਸੰਗਤਾਂ ਨੂੰ ਭੰਡਾਰਾ ਲਗਾਤਾਰ ਵੰਡਿਆ ਜਾਵੇਗਾ।