ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਪਿੰਡ ’ਚ ਪਹਿਲੀ ਵਾਰ ਬਿਜਲੀ ਪਹੁੰਚੀ

ਰਾਏਪੁਰ, 23 ਮਾਰਚ- ਖੱਬੇ-ਪੱਖੀ ਕੱਟੜਵਾਦ ਤੋਂ ਪ੍ਰਭਾਵਿਤ ਛੱਤੀਸਗੜ੍ਹ ਦੇ ਇੱਕ ਦੂਰ-ਦੁਰਾਡੇ ਪਿੰਡ ਵਿੱਚ ਸੱਤ ਦਹਾਕਿਆਂ ਤੋਂ ਵੱਧ ਸਮੇਂ ਦੇ ਇੰਤਜ਼ਾਰ ਮਗਰੋਂ ਬਿਜਲੀ ਪਹੁੰਚ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਮਾਓਵਾਦੀ ਬਗਾਵਤ ਤੋਂ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ਦੇ ਦੂਰ-ਦੁਰਾਡੇ ਪਿੰਡ ਤਿਮੇਨਾਰ ਵਿੱਚ ਸਥਾਨਕ ਲੋਕ ਮੁੱਢਲੀਆਂ ਸਹੂਲਤਾਂ ਤੋਂ ਬਿਨਾਂ ਹਨੇਰੇ ਵਿੱਚ ਰਹਿਣ ਲਈ ਮਜਬੂਰ ਸਨ।

ਮੁੱਖ ਮੰਤਰੀ ਵਿਸ਼ਨੂਦੇਵ ਸਾਈਂ ਨੇ ਕਿਹਾ ਕਿ ਤਿਮੇਨਾਰ ਦਾ ਬਿਜਲੀਕਰਨ ਬਸਤਰ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸ਼ਾਸਨ ਅਤੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਦਾ ਸੰਕੇਤ ਹੈ। ਸਰਕਾਰੀ ਬਿਆਨ ਅਨੁਸਾਰ , ‘ਭੈਰਮਗੜ੍ਹ ਵਿਕਾਸ ਬਲਾਕ ਦੇ ਬੇਚਾਪਾਲ ਗ੍ਰਾਮ ਪੰਚਾਇਤ ਅਧੀਨ ਆਉਣ ਵਾਲੇ ਤਿਮੇਨਾਰ ਪਿੰਡ ਦੇ ਸਾਰੇ 53 ਘਰਾਂ ਨੂੰ ਆਜ਼ਾਦੀ ਦੇ 77 ਸਾਲ ਬਾਅਦ ਪਹਿਲੀ ਵਾਰ ‘ਮੁੱਖ ਮੰਤਰੀ ਮਾਂਜਰਾ-ਟੋਲਾ ਬਿਜਲੀਕਰਨ ਯੋਜਨਾ’ ਤਹਿਤ ਬਿਜਲੀ ਪਹੁੰਚਾਈ ਗਈ ਹੈ। 
ਬਿਆਨ ਅਨੁਸਾਰ ਇਹ ਸ਼ਾਨਦਾਰ ਪ੍ਰਾਪਤੀ ਮਾਓਵਾਦੀ ਦਹਿਸ਼ਤ ਦੇ ਅੰਤ ਅਤੇ ਖੇਤਰ ਵਿੱਚ ਵਿਕਾਸ, ਸ਼ਾਂਤੀ ਅਤੇ ਖੁਸ਼ਹਾਲੀ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਤਿਮੇਨਾਰ ਦੇ ਲੋਕਾਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਬਿਜਲੀ ਆਉਣ ਨਾਲ ਡਰ ਅਤੇ ਅਸੁਰੱਖਿਆ ਦਾ ਮਾਹੌਲ ਖ਼ਤਮ ਹੋ ਗਿਆ ਹੈ ਅਤੇ ਇਹ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਸੁਧਾਰਨ ਵੱਲ ਅਹਿਮ ਕਦਮ ਹੈ। 
ਉਨ੍ਹਾਂ ਕਿਹਾ, ‘ਸਾਡੇ ਪਿੰਡ ਵਿੱਚ ਪਹਿਲੀ ਵਾਰ ਬਿਜਲੀ ਆਈ ਹੈ। ਸਾਨੂੰ ਹੁਣ ਰਾਤ ਦੇ ਹਨੇਰੇ ਦਾ ਡਰ ਨਹੀਂ ਹੈ। ਸਾਡੇ ਬੱਚੇ ਹੁਣ ਆਸਾਨੀ ਨਾਲ ਪੜ੍ਹ ਸਕਦੇ ਹਨ ਅਤੇ ਅਖੀਰ ਸਾਨੂੰ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਵਿਕਾਸ ਦੇ ਰਾਹ ’ਤੇ ਹਾਂ।’