ਵੈਟਨਰੀ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

ਲੁਧਿਆਣਾ 21 ਜੂਨ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਵਨ ਪੰਜਾਬ ਰਿਮਾਊਂਟ ਐਂਡ ਵੈਟਨਰੀ ਸਕਵੈਡਰਨ ਐਨ ਸੀ ਸੀ ਦੇ 200 ਕੈਡਿਟਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। 100 ਕੈਡਿਟਾਂ ਨੇ ਯੂਨੀਵਰਸਿਟੀ ਵਿਖੇ ਐਨ ਸੀ ਸੀ ਦੀ ਯੂਨਿਟ ਵਿਖੇ ਅਤੇ 100 ਕੈਡਿਟਾਂ ਨੇ ਸਾਲਾਨਾ ਸਿਖਲਾਈ ਕੈਂਪ ਦੌਰਾਨ ਲਾਦੀਆਂ ਵਿਖੇ ਯੋਗ ਆਸਨ ਕਰਕੇ ਇਹ ਦਿਵਸ ਮਨਾਇਆ।

ਯੂਨੀਵਰਸਿਟੀ ਦੇ ਕੌਮੀ ਸੇਵਾ ਯੋਜਨਾ ਦੇ ਸਵੈ-ਸੇਵਕਾਂ ਨੇ ਵੀ ਵੱਡੀ ਗਿਣਤੀ ਵਿਚ ਯੋਗ ਦਿਵਸ ਵਿਚ ਹਿੱਸਾ
ਲਿਆ। ਯੂਨੀਵਰਸਿਟੀ ਦੇ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਵਿਖੇ ਕੀਤੇ ਗਏ ਇਸ ਆਯੋਜਨ ਵਿਚ ਉਨ੍ਹਾਂ ਨੇ ਯੋਗ ਆਸਨਾਂ ਨੂੰ ਸਮਝਿਆ, ਉਸ ਮੁਤਾਬਿਕ ਕ੍ਰਿਆਵਾਂ ਕੀਤੀਆਂ ਅਤੇ ਭਵਿੱਖ ਵਿਚ ਅਪਨਾਉਣ ਦਾ ਅਹਿਦ ਲਿਆ।
ਕੈਪਟਨ ਡਾ. ਨਿਤਿਨ ਦੇਵ ਸਿੰਘ, ਐਸੋਸੀਏਟ ਐਨ ਸੀ ਸੀ ਅਧਿਕਾਰੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਸਾਲ ਦੇ ਯੋਗ ਦਿਵਸ ਦਾ ਵਿਸ਼ਾ ਹੈ ‘ਸਵੈ ਅਤੇ ਸਮਾਜ ਲਈ ਯੋਗ’। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਉਦੇਸ਼ ਨੂੰ ਅਪਨਾਉਣਾ ਅਤੇ ਦੂਸਰਿਆਂ ਤਕ ਪਹੁੰਚਾਉਣਾ ਬਣਦਾ ਹੈ। ਇਕ ਘੰਟੇ ਦੇ ਸੈਸ਼ਨ ਵਿਚ ਵਿਭਿੰਨ ਯੋਗਿਕ ਕ੍ਰਿਆਵਾਂ ਕਰਵਾਈਆਂ ਗਈਆਂ। ਯੋਗ ਮਾਹਿਰ ਨੇ ਵਿਦਿਆਰਥੀਆਂ ਨੂੰ ਵਿਭਿੰਨ ਆਸਨਾਂ ਦਾ ਪ੍ਰਦਰਸ਼ਨ ਕੀਤਾ ਅਤੇ ਵਿਦਿਆਰਥੀਆਂ ਨੇ ਉਸੇ ਢੰਗ ਨਾਲ ਇਹ ਕ੍ਰਿਆਵਾਂ ਜਿਨ੍ਹਾਂ ਵਿਚ ਸੂਰਯਾ ਨਮਸਕਾਰ, ਪ੍ਰਾਣਾਯਾਮ ਆਦਿ ਸਨ ਨੂੰ ਦੁਹਰਾਇਆ। ਕਮਾਂਡਿੰਗ ਅਫ਼ਸਰ ਲੈਫ. ਕਰਨਲ ਅੰਸ਼ੁਲ ਰਿਓਥੀਆ ਨੇ ਯੋਗ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਵਿਦਿਆਰਥੀ ਆਪਣੇ ਪਰਿਵਾਰਿਕ ਮੈਂਬਰਾਂ ਅਤੇ ਮਿੱਤਰਾਂ ਨੂੰ ਆਸਨ ਸਿਖਾਉਣ ਤਾਂ ਜੋ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਵਧੀਆ ਰਹੇ।
ਐਨ ਸੀ ਸੀ ਯੂਨਿਟ ਦੇ ਪੂਰੇ ਸਟਾਫ਼ ਨੇ ਵੀ ਇਸ ਵਿਚ ਹਿੱਸਾ ਲਿਆ। ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ ਕਾਲਜ ਆਫ ਵੈਟਨਰੀ ਸਾਇੰਸ ਨੇ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ ਕਿ ਸਿਹਤਮੰਦ ਜੀਵਨ ਲਈ ਉਹ ਯੋਗ ਅਪਨਾਉਣ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਵਿਦਿਆਰਥੀਆਂ ਨੂੰ ਇਸ ਪੁਰਾਤਨ ਅਤੇ ਪਰੰਪਰਾਗਤ ਵਿਦਿਆ ਨੂੰ ਜਾਨਣ ਅਤੇ ਸਿੱਖਣ ਲਈ ਪ੍ਰੇਰਿਆ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕੌਮੀ ਸੇਵਾ ਯੋਜਨਾ ਸੰਯੋਜਕਾਂ ਅਤੇ ਐਨ ਸੀ ਸੀ ਯੂਨਿਟ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕੀਤੀ ਕਿ ਉਨ੍ਹਾਂ ਨੇ ਵਿਦਿਆਰਥੀਆਂ ਦੀ ਸਿਹਤ ਬਿਹਤਰੀ ਵਾਸਤੇ ਇਹ ਦਿਵਸ ਮਨਾ ਕੇ ਬਹੁਤ ਚੰਗਾ ਉਪਰਾਲਾ ਕੀਤਾ ਹੈ।