ਰੱਕੜਾਂ ਢਾਹਾਂ ਵਿਖੇ ਵਿਸ਼ਾਲ ਭੰਡਾਰਾ ਤੇ ਬਾਬਾ ਜੀ ਦੀ ਚੌਂਕੀ ਕਰਵਾਈ।
ਨਵਾਂਸ਼ਹਿਰ- ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਮੰਦਰ ਪਿੰਡ ਰੱਕੜਾ ਢਾਹਾ ਵਿਖੇ ਬਾਬਾ ਜੀ ਅਤੇ ਬ੍ਰਹਮਲੀਨ ਭਗਤ ਸੁਰਿੰਦਰ ਜੀ ਦੀ ਅਸੀਮ ਕਿਰਪਾ ਦੇ ਨਾਲ 65ਵਾਂ ਵਿਸ਼ਾਲ ਭੰਡਾਰਾ ਤੇ ਬਾਬਾ ਜੀ ਦੀ ਚੌਂਕੀ ਦਾ ਆਯੋਜਨ ਗੱਦੀ ਨਸ਼ੀਨ ਭਗਤ ਵਿਜੇ ਕੁਮਾਰ ਨਈਅਰ ਜੀ ਦੀ ਦੇਖਰੇਖ ਹੇਠ ਕੀਤਾ ਗਿਆ। ਇਸ ਮੌਕੇ ਸਵੇਰੇ ਬਾਬਾ ਜੀ ਦਾ ਧੂਣਾ ਲਗਾਇਆ ਗਿਆ ਅਤੇ ਉਸ ਤੋਂ ਬਾਅਦ ਆਲੂ ਟਿੱਕੀ, ਦਹੀਂ ਭੱਲੇ ਅਤੇ ਚਾਹ ਪਕੌੜੇ ਅਤੇ ਮਠਿਆਈ ਦਾ ਭੰਡਾਰਾ ਵੀ ਅਤੁੱਟ ਵਰਤਾਇਆ ਗਿਆ।

ਬਾਬਾ ਜੀ ਦੀ ਦੁਪਹਿਰ ਦੀ ਚੌਂਕੀ ਲਗਾਈ ਗਈ ਜਿਸ ਵਿੱਚ ਸ਼੍ਰੀ ਗਣੇਸ਼ ਵੰਦਨਾ ਦਾ ਗਾਇਨ ਭਗਤ ਵਿਜੇ ਕੁਮਾਰ ਨਈਅਰ ਹੋਰਾ ਨੇ ਕੀਤਾ ਇਸ ਤੋਂ ਉਪਰੰਤ ਚੌਂਕੀ ਵਿੱਚ ਮੰਦਿਰ ਦੀ ਭਜਨ ਮੰਡਲੀ ਦੇ ਕਲਾਕਾਰਾਂ ਤੋਂ ਇਲਾਵਾ ਗਾਇਕ ਪਰਦੇਸੀ ਰੱਕੜਾਂ ਵਾਲਾ, ਐਮਕੇ ਵੀ ਬੀਟ ਮੁਕੇਸ਼, ਰਜੀਵ ਕੁਮਾਰ ਬੌਬੀ, ਹਿਤੇਸ਼ ਨਈਅਰ ਫਗਵਾੜਾ, ਦੇ ਵੱਲੋਂ ਦੋ ਘੰਟੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।
ਆਰਤੀ ਤੋਂ ਬਾਅਦ ਬਾਬਾ ਜੀ ਨੂੰ ਰੋਟ ਪ੍ਰਸ਼ਾਦ ਦਾ ਭੋਗ ਲਗਾਇਆ ਗਿਆ ਤੇ ਰੋਟ ਪ੍ਰਸ਼ਾਦ ਵੰਡਣ ਉਪਰੰਤ ਬਾਬਾ ਜੀ ਦਾ ਵਿਸ਼ਾਲ ਭੰਡਾਰਾ ਅਤੁੱਟ ਵਰਤਾਇਆ ਗਿਆ। ਇਸ ਮੌਕੇ ਭਗਤ ਵਿਜੇ ਕੁਮਾਰ ਨਈਅਰ ਨੇ ਦੱਸਿਆ ਕਿ ਬਾਬਾ ਜੀ ਦੀ ਗੁਫਾ, ਪੀਰ ਨਿਗਾਹਾ ਅਤੇ ਸ਼ਾਹ ਤਲਾਈ ਦੇ ਮੰਦਰਾਂ ਦੇ ਦਰਸ਼ਨਾਂ ਲਈ 65ਵਾਂ ਵਾਰਸ਼ਕ ਚਾਲਾ 3 ਅਪ੍ਰੈਲ ਨੂੰ ਪਿੰਡ ਰੱਕੜਾ ਢਾਹਾਂ ਤੋਂ ਰਵਾਨਾ ਹੋਵੇਗਾ।
ਇਸ ਮੌਕੇ ਵੀਡੀਓ ਡਾਇਰੈਕਟਰ ਹਰਪ੍ਰੀਤ ਪਰਜਾਪਤੀ ਨੂੰ ਸਿੱਧ ਬਾਬਾ ਬਾਲਕ ਨਾਥ ਸੇਵਕ ਸੇਵਾ ਦਲ ਰੱਕੜਾ ਢਾਹਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਰਾਤ ਵੇਲੇ ਦੀ ਚੌਂਕੀ ਦੇ ਵਿੱਚ ਗਾਇਕ ਮੁਕੇਸ਼ ਇਨਾਇਤ ਵੱਲੋਂ ਬਾਬਾ ਬਾਲਕ ਨਾਥ ਜੀ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਗਿਆ