
ਸਮਾਜ ਸੇਵੀ ਕਾਰਜਾਂ ਦੀ ਬਦੌਲਤ ਵਿਸ਼ੇਸ਼ ਸਥਾਨ ਬਣਾ ਚੁੱਕੀ ਪੰਜਾਬ ਦੀ ਨਾਮੀ ਸਮਾਜ ਸੇਵੀ ਸੰਸਥਾ, ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ
ਹੁਸ਼ਿਆਰਪੁਰ- ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਬਦੌਲਤ ਵਿਸ਼ੇਸ਼ ਸਥਾਨ ਬਣਾ ਚੁੱਕੀ ਪੰਜਾਬ ਦੀ ਨਾਮੀ ਸਮਾਜ ਸੇਵੀ ਸੰਸਥਾ,ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਮੁਢਲੇ ਸਿਧਾਂਤਾਂ ਤੇ ਪਹਿਰਾ ਦਿੰਦਿਆਂ 27 ਵੇ ਸਲਾਨਾਂ ਸਹਾਇਤਾ ਵੰਡ ਸਮਾਗਮਾਂ ਨੂੰ ਗੁਰਦੁਆਰਾ ਸ਼ਹੀਦਾ ਸਿੰਘਾ ਪਿੰਡ ਚੌਂਹੜਾ, ਕੋਟ ਪੱਲੀਆਂ ਵਿਖੇ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ।
ਹੁਸ਼ਿਆਰਪੁਰ- ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਬਦੌਲਤ ਵਿਸ਼ੇਸ਼ ਸਥਾਨ ਬਣਾ ਚੁੱਕੀ ਪੰਜਾਬ ਦੀ ਨਾਮੀ ਸਮਾਜ ਸੇਵੀ ਸੰਸਥਾ,ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਮੁਢਲੇ ਸਿਧਾਂਤਾਂ ਤੇ ਪਹਿਰਾ ਦਿੰਦਿਆਂ 27 ਵੇ ਸਲਾਨਾਂ ਸਹਾਇਤਾ ਵੰਡ ਸਮਾਗਮਾਂ ਨੂੰ ਗੁਰਦੁਆਰਾ ਸ਼ਹੀਦਾ ਸਿੰਘਾ ਪਿੰਡ ਚੌਂਹੜਾ, ਕੋਟ ਪੱਲੀਆਂ ਵਿਖੇ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ।
ਇਹ ਸਮਾਗਮ ਸੰਸਥਾ ਦੇ ਸਰਪ੍ਰਸਤ ਸਵ ਸ ਬਲਵੰਤ ਸਿੰਘ ਜਗੈਤ ਹੋਰਾਂ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਕੀਤਾ ਗਿਆ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਅਰਦਾਸ ਕੀਤੀ ਗਈ| ਸ੍ਰੀ ਮਾਨ 108 ਬ੍ਰਹਮ ਗਿਆਨੀ ਸੰਤ ਬਾਬਾ ਘਨਈਆ ਜੀ ਗੁਰਦੁਆਰਾ ਨਿਰਮਲ ਬੁੰਗਾ ਪਠਲਾਵਾ ਦੇ ਮੌਜੂਦਾ ਅਸਥਾਨੀ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਪਠਾਲਾਵਾ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਇਲਾਕੇ ਦੀਆਂ ਆਰਥਿਕ ਤੌਰ ਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਪੰਜ ਸਿਲਾਈ ਮਸ਼ੀਨਾਂ ਨੂੰ ਸਪੁਰਦ ਕਰਕੇ ਸਮਾਗਮ ਨੂੰ ਅੱਗੇ ਵਧਾਇਆ ਇਸ ਅਵਸਰ ਤੇ ਉਹਨਾਂ ਦੇ ਨਾਲ ਸੰਸਥਾ ਦੇ ਚੇਅਰਮੈਨ ਸ ਇੰਦਰਜੀਤ ਸਿੰਘ ਵਾਰੀਆ, ਸੀਨੀਅਰ ਉਪ ਚੇਅਰਮੈਨ ਸ ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਸ ਬਲਵੀਰ ਸਿੰਘ ਐਕਸ ਆਰਮੀ, ਜਥੇਦਾਰ ਸਵਰਨਜੀਤ ਸਿੰਘ ਪਠਲਾਵਾ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਦੋਆਬਾ, ਸ ਪ੍ਰਮਜੀਤ ਸਿੰਘ ਸੂਰਾਪੁਰ ਪ੍ਰਧਾਨ ਸੰਸਥਾ , ਸੁਆਮੀ ਸ਼ੰਕਰਾਨੰਦ ਜੀ ਪਰਬਤ ਪੱਦੀ ਮੱਠ,ਸ ਅਮਰਜੀਤ ਸਿੰਘ ਸੂਰਾਪੁਰ ਰਾਣਾ ਪਰਵਿੰਦਰ ਸਿੰਘ ਪੋਸੀ,ਮਾਂ ਤਰਲੋਚਨ ਸਿੰਘ ਪਠਲਾਵਾ , ਲੈਕਚਰਾਰ ਤਰਸੇਮ ਪਠਲਾਵਾ ਸਤੀਸ਼ ਕੁਮਾਰ ਐਮਾਂ ਜਟਾਂ ,ਮਾਂ ਰਮੇਸ਼ ਕੁਮਾਰ ਪਠਲਾਵਾ, ਹਰਜੀਤ ਸਿੰਘ ਜੀਤਾ, ਸੰਦੀਪ ਕੁਮਾਰ ਗੌੜ, ਪ੍ਰੋ ਚਰਨਜੀਤ ਸਿੰਘ ਪੋਸੀ,ਡਾ ਪਰਮਿੰਦਰ ਸਿੰਘ ਵਾਰੀਆ ਸ ਬਲਵੀਰ ਸਿੰਘ ਯੂ ਕੇ ਸਾਹਿਬ , ਸ ਅਵਤਾਰ ਸਿੰਘ ਸਾਬਕਾ ਸਰਪੰਚ ਪਠਲਾਵਾ ਅਤੇ ਪ੍ਰਿੰਸੀਪਲ ਸ ਜਸਪਾਲ ਸਿੰਘ ਗਿੱਧਾ ਜੀ ਨਾਲ ਸਨ
ਇਸ ਸਮਾਗਮ ਦੇ ਮੁੱਖ ਮਹਿਮਾਨ ਪਦਮ ਸ਼੍ਰੀ ਮਾਤਾ ਪ੍ਰਕਾਸ਼ ਕੌਰ ਮੁੱਖ ਸੰਚਾਲਿਕਾ ਭਾਈ ਘਨ੍ਹਈਆ ਜੀ ਚੈਰੀਟੇਬਲ ਟਰੱਸਟ,ਯੁਨੀਕ ਹੋਮ ਜਲੰਧਰ ਸਨ ਉਹਨਾਂ ਦੇ ਨਾਲ ਦੋ ਦਰਜਨ ਦੇ ਕਰੀਬ ਛੋਟੀਆਂ ਬਾਲੜੀਆਂ ਜਿਨਾਂ ਨੂੰ ਇਸ ਸਮਾਜ਼ ਨੇ ਆਪਣੇ ਘਰਾਂ ਵਿਚ ਅਪਨਾਉਣ ਤੋਂ ਕਿਨਾਰਾ ਕਰ ਦਿਤਾ ਸੀ । ਇਹ ਛੋਟੀਆਂ ਬੱਚੀਆਂ ਜਿਨਾਂ ਨੇ ਸਿਰਾ ਤੇ ਕੇਸਰੀ ਦੁਪੱਟੇ ਲਏ ਹੋਏ ਸਨ ਸੰਗਤ ਲਈ ਖਿੱਚ ਦਾ ਕੇਂਦਰ ਬਣੇ ਹੋਏ ਸਨ ਇਸ ਅਵਸਰ ਤੇ ਸੰਸਥਾ ਵਲੋਂ ਪੰਜਾਬ ਦੀਆਂ ਸਿਰਮੌਰ ਸੰਸਥਾਵਾਂ ਦਾ ਉਹਨਾਂ ਦਾ ਇਨਸਾਨੀਅਤ ਸੇਵਾ ਨੂੰ ਸਮਰਪਿਤ ਕੀਤੇ ਜਾ ਰਹੇ ਕਾਰਜਾਂ ਲਈ ਸਨਮਾਨ ਕੀਤਾ ਗਿਆ ਜਿਨਾਂ ਵਿਚ ਸ ਗੁਰਪ੍ਰੀਤ ਸਿੰਘ ਮਿੰਟੂ ਮੁੱਖ ਪ੍ਰਬੰਧਕ ਮਨੁਖਤਾ ਦੀ ਸੇਵਾ ਲੁਧਿਆਣਾ ਭਾਵੇਂ ਆਪ ਨਹੀਂ ਆ ਸਕੇ ਪਰ ਇਸ ਸੰਸਥਾ ਦੇ ਪੂਹੰਚੇ ਕੁਝ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ , ਪਦਮ ਸ਼੍ਰੀ ਮਾਤਾ ਪ੍ਰਕਾਸ਼ ਕੌਰ ਜੀ ਯੁਨੀਕ ਹੋਮ ਜਲੰਧਰ,ਨਿਸ਼ਕਾਮ ਟਿਫਨ ਸੇਵਾ ਸੁਸਾਇਟੀ ਗੁਰੂ ਕੀ ਰਸੋਈ ਨਵਾਂ ਸ਼ਹਿਰ, ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਨਵਾਂ ਸ਼ਹਿਰ,ਬੀ ਡੀ ਸੀ ਨਵਾਂ ਸ਼ਹਿਰ,ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ ਨਵਾਂ ਸ਼ਹਿਰ,ਸ ਕੁਲਵਿੰਦਰ ਸਿੰਘ ਢਾਹਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ,ਮਾਤਾ ਅਮਰ ਕੌਰ,ਚਰਨ ਕੌਰ ਵੈਲਫੇਅਰ ਸੁਸਾਇਟੀ ਭੂੰਗਰਨੀ ਹੁਸ਼ਿਆਰਪੁਰ, ਉਪਕਾਰ ਐਜ਼ੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਗੜਸ਼ੰਕਰ, ਹਰਸੇਵਾ ਮੈਡੀਕਲ ਟਰੱਸਟ ਯੂ ਕੇ ਮੋਰਾਂਵਾਲੀ, ਪ੍ਰਧਾਨ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਹਸਪਤਾਲ ਕੁੱਲਪੁਰ,ਲੈਕਚਰਾਰ ਰਜਿੰਦਰ ਕੁਮਾਰ ਸ਼ਰਮਾ , ਸਤਨਾਮ ਸਿੰਘ, ਪੋਸੀ ਯੂ ਐਸ ਏ, ਸਮਾਜ ਭਲਾਈ ਸਵੈ ਸੇਵੀ ਸੰਸਥਾ ਸੁਜੋਂ,ਗ੍ਰੀਨ ਵਿਲੇਜ ਸੁਸਾਇਟੀ ਬੀਣੇਵਾਲ ਬੀਤ ਆਦਿ ਸੰਸਥਾਵਾਂ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ।
ਸਹਾਇਤਾ ਵੰਡ ਸਮਾਗਮ ਵਿਚ ਇਕ ਸੌ ਵੀਹ ਸਿਲਾਈ ਮਸ਼ੀਨਾਂ ਇਸ ਤੋਂ ਇਲਾਵਾ ਸਰੀਰਕ ਤੌਰ ਤੇ ਡਿਸਏਬਲ ਵਿਆਕਤੀਆਂ ਨੂੰ ਛੇ ਵੀਹਾਂ ਅਤੇ ਇਕ ਟਰਾਈਸਾਈਕਲ ਭੇਟ ਕੀਤੇ ਗਏ। ਇਸ ਤੋਂ ਇਲਾਵਾ ਸੰਸਥਾ ਦੇ ਚੇਅਰਮੈਨ ਸ ਇੰਦਰਜੀਤ ਸਿੰਘ ਵਾਰੀਆ ਵਲੋਂ ਸਾਢੇ ਤਿੰਨ ਲੱਖ ਦੀਆਂ ਦਵਾਈਆਂ ਦੀ ਵੱਡੀ ਖੇਪ ਸੁਪਨਿਆਂ ਦਾ ਘਰ ਮਨੁਖਤਾ ਦੀ ਸੇਵਾ ਲੁਧਿਆਣਾ ਨੂੰ ਭੇਜਣ ਦਾ ਐਲਾਨ ਵੀ ਕੀਤਾ ਗਿਆ ਜਿਸਨੂੰ ਇਕ ਦੋ ਦਿਨਾਂ ਵਿਚ ਭੇਜ ਦਿਤਾ ਜਾਵੇਗਾ।
ਇਸ ਮੌਕੇ ਤੇ ਸੰਸਥਾ ਦੇ ਸਰਪ੍ਰਸਤ ਸਵ ਸ ਬਲਵੰਤ ਸਿੰਘ ਜਗੈਤ ਜੀ ਦੇ ਧਰਮ ਪਤਨੀ ਸ੍ਰੀਮਤੀ ਗੁਰਦਿਆਲ ਕੌਰ ਅਤੇ ਪਰਿਵਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਵਿਚ ਭਾਈ ਸੁਖਵੀਰ ਸਿੰਘ ਗੁਰੂ ਨਾਨਕ ਦਲ ਮੜੀਆਂ,ਬਟਾਲੇ ਵਾਲੇ ਕਵੀਸ਼ਰੀ ਜਥੇ ਨੇ ਸੇਵਾ ਸਿਮਰਨ ਅਤੇ ਦਸਵੰਧ ਦੇ ਵੱਡੇ ਸਿਧਾਂਤਾਂ ਨੂੰ ਗੁਰੂ ਸਾਹਿਬਾਨ ਦੁਆਰੇ ਦਰਸਾਏ ਮਾਰਗ ਤੇ ਚਲ ਕੇ ਜੀਵਨ ਸਫਲਾ ਕਰਨ ਵਾਰੇ ਬੋਲਾਂ ਦੀ ਸਾਂਝ ਪਾਕੇ ਸੰਗਤ ਨੂੰ ਇਹਨਾਂ ਸਿਧਾਂਤਾਂ ਤੇ ਚੱਲਣ ਲਈ ਪ੍ਰੇਰਿਆ।
ਇਸ ਮੌਕੇ ਤੇ ਡਾ ਪਰਵਿੰਦਰ ਸਿੰਘ ਪ੍ਰਿੰਸੀਪਲ ,ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ,ਡਾ ਸੋਹਣ ਸਿੰਘ ਪਰਮਾਰ ਕੈਨੇਡਾ, ਪ੍ਰਿੰਸੀਪਲ ਡਾ ਤਰਸੇਮ ਸਿੰਘ ਭਿੰਡਰ ਮਾਤਾ ਦਰਸ਼ਨ ਕੋਰ ਪੱਲੀ ਉਚੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਹੋਰਨਾਂ ਤੋਂ ਇਲਾਵਾ ਇਸ ਅਵਸਰ ਤੇ ਸਤਵੀਰ ਸਿੰਘ ਪੱਲੀ ਝਿੱਕੀ,ਸ ਬਲਵੀਰ ਸਿੰਘ ਝਿੱਕਾ,ਸ ਅਵਤਾਰ ਸਿੰਘ ਸਾਬਕਾ ਸਰਪੰਚ ਪਠਲਾਵਾ,ਸ ਕੁਲਦੀਪ ਸਿੰਘ ਪੀਜ਼ਾ ਹੌਟ,ਸ ਹਰਪਾਲ ਸਿੰਘ ਸਾਬਕਾ ਸਰਪੰਚ ਪਠਲਾਵਾ ਸ ਜਗਜੀਵਨ ਸਿੰਘ ਏ ਐਸ ਆਈ ਪੰਜਾਬ ਪੁਲਿਸ ਹੁਸ਼ਿਆਰਪੁਰ,ਸ ਅਮਰਜੀਤ ਸਿੰਘ ਸਬ ਇੰਸਪੈਕਟਰ ਪੰਜਾਬ ਪੁਲਿਸ ਝਿੱਕਾ,ਡਾ ਅਮਰੀਕ ਸਿੰਘ ਸੋਢੀ ,ਸ ਜਰਨੈਲ ਸਿੰਘ ਪੱਲੀ ਝਿੱਕੀ,, ਮਾ ਗੁਰਚਰਨ ਸਿੰਘ ਬਸਿਆਲਾ ,ਡਾ ਅਵਤਾਰ ਸਿੰਘ ਦੇਨੋਵਾਲ ਕਲਾਂ ਸ ਜੋਗਾ ਸਿੰਘ ਸਾਧੜਾ,ਸ ਦਵਿੰਦਰ ਸਿੰਘ ਸਾਹ ਜੀ , ਜਤਿੰਦਰ ਪਾਲ ਸਿੰਘ ਹੈਪੀ ਸੂਰਾਪੁਰੀ,ਸ ਜੋਗਾ ਸਿੰਘ ਫੁੱਟਬਾਲ ਕੋਚ ,ਸ ਰਣਵੀਰ ਸਿੰਘ ਲੌਂਗੀਆ,ਸ ਅਮਰਜੀਤ ਸਿੰਘ ਗੁਜ਼ਰ ਪੁਰ ਹੈਡਮਾਸਟਰ ਸੋਹਣ ਸਿੰਘ ਪਠਲਾਵਾ, ਵਿਕਾਸ ਗਰੋਵਰ ਬੰਗਾ, ਵਿਸ਼ਾਲ ਚੋਪੜਾ ਬੰਗਾ, ਹਰਪ੍ਰਤਾਪ ਸਿੰਘ ਜਲੰਧਰ, ਡਾ ਗੁਰਮੀਤ ਕੌਰ ਜਲੰਧਰ, ਕੁਲਵਿੰਦਰ ਸਿੰਘ ਲਾਲੀ ,ਸ ਆਤਮਾਂ ਸਿੰਘ ਸੂਰਾਪੁਰ, ਹਰਵਿੰਦਰ ਸਿੰਘ ਸੂਰਾਪੁਰ, ਸੰਸਥਾ ਦੇ ਪ੍ਰੈਸ ਸਕੱਤਰ ਮਾ ਸੁਰਿੰਦਰ ਸਿੰਘ ਕਰਮ,ਜੀ ਚੰਨੀ ਪਠਲਾਵਾ, ਰਾਣਾ ਭੁਪਿੰਦਰ ਸਿੰਘ ਚੌਹੜਾ , ਜਗਦੀਪ ਸਿੰਘ ਸੂਰਾਪੁਰ,, ਸਤਿੰਦਰਜੀਤ ਸਿੰਘ ਚੌਂਹੜਾ ਸੰਸਥਾ ਦਾ ਸਮੂਹ ਇਸਤਰੀ ਵਿੰਗ ਹਾਜਿਰ ਸੀ।
ਸੰਗਤਾਂ ਲਈ ਚਾਹ ਪਕੌੜਿਆਂ ਅਤੇ ਗੁਰੂ ਕੇ ਲੰਗਰ ਦੇ ਭੰਡਾਰੇ ਅਤੁੱਟ ਵਰਤਾਏ ਗਏ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੰਸਥਾ ਦੇ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ ਅਤੇ ਮਾਂ ਤਰਲੋਚਨ ਸਿੰਘ ਪਠਲਾਵਾ ਵਲੋਂ ਸਾਂਝੇ ਤੌਰ ਤੇ ਨਿਭਾਈਂ ਗਈ
