ਸਿਲਾਈ ਸੈਂਟਰ ਵਿਚ 19 ਲੜਕੀਆਂ ਨੇ ਦਿੱਤੀ ਸਾਲਾਨਾ ਪ੍ਰੀਖਿਆ।

ਨਵਾਂਸ਼ਹਿਰ- ਸਥਾਨਕ ਸ਼੍ਰੀ ਰਾਮ ਸ਼ਰਣਮ ਸਤਸੰਗ ਘਰ ਲਾਲ ਚੌਂਕ ਵਿਖੇ ਸੁਆਮੀ ਸੱਤਿਆਨੰਦ ਸਿਲਾਈ ਸੈਂਟਰ ਤੋਂ ਇੱਕ ਸਾਲ ਦੀ ਸਿਖਲਾਈ ਲੈਣ ਉਪਰੰਤ 19 ਵਿਦਿਆਰਥਣਾਂ ਨੇ ਪ੍ਰੀਖਿਅਕ ਸੁਸ਼ਮਾ ਅਤੇ ਪ੍ਰੀਤੀ ਦੀ ਨਿਗਰਾਨੀ ਹੇਠ ਸਾਲਾਨਾ ਪ੍ਰੀਖਿਆ ਦਿੱਤੀ। ਸਿਲਾਈ ਸੈਂਟਰ ਦੇ ਪ੍ਰਮੁੱਖ ਸੰਸਥਾਪਕ ਡਾ. ਜੇਡੀ ਵਰਮਾ ਨੇ ਦੱਸਿਆ ਕਿ ਇਸ ਸੈਂਟਰ ਵਿਚ ਸਿਲਾਈ ਟੀਚਰ ਗੁਰਵਿੰਦਰ ਕੌਰ ਦੀ ਦੇਖ ਰੇਖ ਹੇਠ ਕਰੀਬ 30 ਲੜਕੀਆਂ ਅਤੇ ਮਹਿਲਾਵਾਂ ਸਿਲਾਈ ਦੀ ਸਿੱਖਿਆ ਲੈ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਪਿਛਲੇ ਕਰੀਬ 28 ਸਾਲਾਂ ਤੋਂ ਇਸ ਸੈਂਟਰ ਵਿਚ ਲੜਕੀਆਂ ਅਤੇ ਮਹਿਲਾਵਾਂ ਨੂੰ ਸਿਲਾਈ ਦੀ ਸਿਖਲਾਈ ਸ਼੍ਰੀ ਰਾਮ ਸ਼ਰਣਮ ਸੇਵਾ ਸੰਸਥਾ ਵੱਲੋਂ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਭਵਿੱਖ ਵਿੱਚ ਸਿਲਾਈ ਦਾ ਕੰਮ ਖੁਦ ਕਰ ਕੇ ਆਪਣੇ ਆਰਥਿਕ ਹਾਲਾਤ ਸੁਧਾਰਕੇ ਆਪਣੇ ਆਪ ਨੂੰ ਆਤਮਨਿਰਭਰ ਬਣਾ ਸਕਣ। ਇਸ ਮੌਕੇ ਮਾਸਟਰ ਹੁਸਨ ਲਾਲ , ਅਸ਼ੋਕ ਸ਼ਰਮਾ, ਪ੍ਰਦੀਪ ਜੋਸ਼ੀ , ਅਤੇ ਮਨੋਹਰ ਲਾਲ ਆਹੂਜਾ ਆਦਿ ਵੀ ਹਾਜ਼ਰ ਸਨ।