ਬਸਪਾ ਨੇ ਖਟਕੜ ਕਲਾਂ 'ਚ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਕੇ "ਪੰਜਾਬ ਸੰਭਾਲੋ" ਮੁਹਿੰਮ ਕੀਤੀ ਸ਼ੁਰੂ
ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ, ਵਿਧਾਇਕ ਡਾ. ਨਛੱਤਰ ਪਾਲ ਇੰਚਾਰਜ ਬਸਪਾ ਪੰਜਾਬ ਨੇ ਅੱਜ ਭਾਰੀ ਗਿਣਤੀ ਵਿੱਚ ਹਾਜਰ ਬਸਪਾ ਆਗੂਆਂ ਨਾਲ ਖਟਕੜ ਕਲਾਂ ਪਹੁੰਚਕੇ ਭਾਰਤ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀ ਕੁਰਬਾਨੀ ਨੂੰ ਯਾਦ ਕੀਤਾ।

ਇਸ ਮੌਕੇ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੀ ਹੈ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਲਈ ਪੰਜਾਬ ਸੰਭਾਲੋ ਮੁਹਿੰਮ ਨੂੰ ਘਰ ਘਰ ਪਹੁੰਚਾ ਕੇ ਪੰਜਾਬ ਵਿਚੋਂ ਨਸ਼ਿਆਂ, ਭ੍ਰਿਸ਼ਟਾਚਾਰ, ਮਹਿੰਗਾਈ, ਬੇਰੁਜ਼ਗਾਰੀ ਅਤੇ ਕਿਸਾਨਾਂ ਮਜ਼ਦੂਰਾਂ ਤੇ ਹੋ ਰਹੇ ਅੱਤਿਆਚਾਰਾਂ ਨੂੰ ਖਤਮ ਕਰਨ ਦਾ ਸੰਕਲਪ ਲੈਂਦੀ ਹੈ।
ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਵਲੋੰ ਫਲੈਕਸ ਬੋਰਡਾਂ ਤੋਂ ਬਾਬਾ ਸਾਹਿਬ ਡਾ. ਅੰਬੇਡਕਰ ਦੇ ਫੋਟੋ ਨੂੰ ਗਾਇਬ ਕਰਨ ਦੇ ਫੈਂਸਲੇ ਤੇ ਦੁੱਖ ਪ੍ਰਗਟ ਕਰਦਿਆਂ ਕਰੀਮਪੁਰੀ ਨੇ ਕਿਹਾ ਬਸਪਾ ਸਰਕਾਰ ਦੇ ਇਸ ਦੋਗਲੇਪਨ ਅਤੇ ਘਟੀਆ ਸੋਚ ਦੀ ਨਿੰਦਾ ਕਰਦੀ ਹੈ। ਓਨਾਂ ਕਿਹਾ ਆਪ ਨੇ ਪਹਿਲਾਂ ਚੋਣਾਂ ਸਮੇਂ ਡਾ. ਅੰਬੇਡਕਰ ਦੀ ਫੋਟੋ ਨੂੰ ਆਪਣੇ ਸਵਾਰਥ ਲਈ ਵਰਤਕੇ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਬਾਅਦ ਵਿੱਚ ਉਤਾਰ ਕੇ ਬਹੁਜਨ ਸਮਾਜ ਦਾ ਅਪਮਾਨ ਕੀਤਾ ਹੈ ।
ਇਸ ਮੌਕੇ ਵਿਧਾਇਕ ਡਾ. ਨਛੱਤਰ ਪਾਲ ਨੇ ਕਿਹਾ ਕਿ ਡਾ. ਅੰਬੇਡਕਰ ਨੇ ਕਿਹਾ ਸੀ ਕਿ ਆਜ਼ਾਦੀ ਦਾ ਮਤਲਬ ਸਿਰਫ ਵੋਟਾਂ ਪਾਣ ਤੱਕ ਹੀ ਨਹੀਂ ਆਜ਼ਾਦੀ ਦਾ ਮਤਲਬ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਆਜ਼ਾਦੀ ਹੈ, ਆਓ ਸੰਪੂਰਨ ਆਜ਼ਾਦੀ ਦੇ ਮਕਸਦ ਦੇ ਲਈ ਬਹੁਜਨ ਸਮਾਜ ਪਾਰਟੀ ਦੀ "ਪੰਜਾਬ ਸੰਭਾਲੋ" ਮਹਿਮ ਦਾ ਹਿੱਸਾ ਬਣੀਏ ਅਤੇ ਦੇਸ਼ ਦੇ ਸ਼ਹੀਦਾਂ ਅਤੇ ਬਾਬਾ ਸਾਹਿਬ ਡਾ. ਅੰਬੇਡਕਰ, ਸਾਹਿਬ ਕਾਂਸ਼ੀ ਰਾਮ ਦੇ ਸੁਪਨਿਆਂ ਨੂੰ ਪੂਰਾ ਕਰੀਏ।
ਇਸ ਮੌਕੇ ਪਰਵੀਨ ਬੰਗਾ ਸਟੇਟ ਲੁਧਿਆਣਾ ਜ਼ੋਨ ਇਨਚਾਰਜ, ਜਿਲਾ ਪ੍ਰਧਾਨ ਸਰਬਜੀਤ ਸਿੰਘ ਜਾਫਰਪੁਰ, ਮਿਸ਼ਨਰੀ ਗਾਇਕ ਰੂਪ ਲਾਲ ਧੀਰ, ਰਾਜ ਦਦਰਾਲ, ਮਨੋਹਰ ਕਮਾਮ, ਭੁਪਿੰਦਰ ਬੇਗਮਪੁਰੀ, ਦਿਲਬਾਗ ਮਹਿੰਦੀਪਰ, ਬੀਬੀ ਰਵਿੰਦਰ ਮਹਿਮੀ ਅਤੇ ਇਸ ਤੋਂ ਇਲਾਵਾ ਪਾਰਟੀ ਦੇ ਹੋਰ ਵਰਕਰ ਆਗੂ ਵੀ ਮੌਜੂਦ ਸਨ।