ਮਾਨ ਸਰਕਾਰ ਨੇ ਪੰਜਾਬ ਦੀ ਕਿਰਸਾਣੀ ਦੇ ਪਿੱਠ ਵਿੱਚ ਛੁਰਾ ਮਾਰਿਆ : ਮਛਲੀ ਕਲਾਂ

ਐਸ ਏ ਐਸ ਨਗਰ, 20 ਮਾਰਚ- ਬੀਤੀ ਰਾਤ ਕਿਸਾਨਾਂ ਨਾਲ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਦੁਆਰਾ ਕੀਤੀ ਗਈ ਧੱਕੇਸ਼ਾਹੀ ਅਤੇ ਜ਼ੋਰ ਜਬਰਦਸਤੀ ਦੀ ਨਿਖੇਧੀ ਕਰਦਿਆਂ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ ਨੇ ਕਿਹਾ ਹੈ ਕਿ ਮਾਨ ਸਰਕਾਰ ਨੇ ਪੰਜਾਬ ਦੀ ਕਿਰਸਾਣੀ ਦੇ ਪਿੱਠ ਵਿੱਚ ਛੁਰਾ ਮਾਰਿਆ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਰਾਤ ਸਮੇਂ ਧਰਨਾ ਸਥਲ 'ਤੇ ਰੋਟੀ ਖਾਣ ਦੀ ਤਿਆਰੀ ਵਿਚ ਲੱਗੇ ਨਿਹੱਥੇ ਤੇ ਬੇਕਸੂਰ ਕਿਸਾਨਾਂ ਨੂੰ ਆਪਣਾ ਨਿਸ਼ਾਨਾ ਬਣਾਕੇ ਆਪਣਾ ਕਿਸਾਨ ਮਾਰੂ ਤੇ ਭਾਜਪਾ ਪ੍ਰਸਤ ਚਿਹਰਾ ਸਭ ਦੇ ਸਾਹਮਣੇ ਲਿਆ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਅੰਨਦਾਤਾ ਕਿਸਾਨਾਂ ਨੂੰ ਜਿਸ ਤਰ੍ਹਾਂ ਰਾਤ ਸਮੇਂ ਬੁਰੀ ਤਰ੍ਹਾਂ ਪੁਲੀਸੀਆ ਸਖਤੀ ਦਾ ਸ਼ਿਕਾਰ ਬਣਾਇਆ ਗਿਆ ਉਹ ਨਾਕਾਬਿਲੇ ਬਰਦਾਸ਼ਤ ਹੈ।