
ਰਿਆਤ ਬਾਹਰਾ ਐਜੂਕੇਸ਼ਨ ਸਿਟੀ ਨੂੰ 'ਐਕਸੀਲੈਂਸ ਇਨ ਟੈਕਨੀਕਲ ਐਜੂਕੇਸ਼ਨ' ਐਵਾਰਡ ਮਿਲਿਆ
ਹੁਸ਼ਿਆਰਪੁਰ- ਚੰਡੀਗੜ੍ਹ 'ਚ ਹੋਏ ਟਾਈਮਜ਼ ਪਾਵਰ ਆਈਕਾਨਸ 2025 ਸਮਾਗਮ ਦੌਰਾਨ ਰਿਆਤ ਬਾਹਰਾ ਐਜੂਕੇਸ਼ਨ ਸਿਟੀ ਨੂੰ 'ਐਕਸੀਲੈਂਸ ਇਨ ਟੈਕਨੀਕਲ ਐਜੂਕੇਸ਼ਨ' ਐਵਾਰਡ ਮਿਲਿਆ। ਇਹ ਐਵਾਰਡ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੂੰ ਦਿੱਤਾ।ਇਸ ਮੌਕੇ ਫ਼ਿਲਮ ਅਦਾਕਾਰ ਕੁਣਾਲ ਕਪੂਰ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਰਿਆਤ ਬਾਹਰਾ ਗਰੁੱਪ ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਇਹ ਇਨਾਮ ਟੈਕਨੀਕਲ ਐਜੂਕੇਸ਼ਨ 'ਚ ਸੰਸਥਾਨ ਦੀ ਵਧੀਆ ਪੜ੍ਹਾਈ ਦਾ ਸਬੂਤ ਹੈ। ਉਨ੍ਹਾਂ ਨੇ ਕਿਹਾ ਕਿ ਰਿਆਤ ਬਾਹਰਾ ਐਜੂਕੇਸ਼ਨ ਸਿਟੀ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਅਤੇ ਆਧੁਨਿਕ ਟੈਕਨੀਕਲ ਸੁਵਿਧਾਵਾਂ ਦਿੰਦੀ ਰਹੇਗੀ।
ਹੁਸ਼ਿਆਰਪੁਰ- ਚੰਡੀਗੜ੍ਹ 'ਚ ਹੋਏ ਟਾਈਮਜ਼ ਪਾਵਰ ਆਈਕਾਨਸ 2025 ਸਮਾਗਮ ਦੌਰਾਨ ਰਿਆਤ ਬਾਹਰਾ ਐਜੂਕੇਸ਼ਨ ਸਿਟੀ ਨੂੰ 'ਐਕਸੀਲੈਂਸ ਇਨ ਟੈਕਨੀਕਲ ਐਜੂਕੇਸ਼ਨ' ਐਵਾਰਡ ਮਿਲਿਆ। ਇਹ ਐਵਾਰਡ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੂੰ ਦਿੱਤਾ।ਇਸ ਮੌਕੇ ਫ਼ਿਲਮ ਅਦਾਕਾਰ ਕੁਣਾਲ ਕਪੂਰ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਰਿਆਤ ਬਾਹਰਾ ਗਰੁੱਪ ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਇਹ ਇਨਾਮ ਟੈਕਨੀਕਲ ਐਜੂਕੇਸ਼ਨ 'ਚ ਸੰਸਥਾਨ ਦੀ ਵਧੀਆ ਪੜ੍ਹਾਈ ਦਾ ਸਬੂਤ ਹੈ। ਉਨ੍ਹਾਂ ਨੇ ਕਿਹਾ ਕਿ ਰਿਆਤ ਬਾਹਰਾ ਐਜੂਕੇਸ਼ਨ ਸਿਟੀ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਅਤੇ ਆਧੁਨਿਕ ਟੈਕਨੀਕਲ ਸੁਵਿਧਾਵਾਂ ਦਿੰਦੀ ਰਹੇਗੀ।
ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੇ ਇਹ ਐਵਾਰਡ ਹੁਸ਼ਿਆਰਪੁਰ ਕੈਂਪਸ ਦੀ ਟੀਮ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸਫਲਤਾ ਅਧਿਆਪਕਾਂ, ਵਿਦਿਆਰਥੀਆਂ ਅਤੇ ਪ੍ਰਸ਼ਾਸਨ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਨੇ ਦੱਸਿਆ ਕਿ ਭਵਿੱਖ 'ਚ ਵੀ ਇਹੀ ਜੋਸ਼ ਤੇ ਸਮਰਪਣ ਜਾਰੀ ਰਹੇਗਾ।
ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਇਹ ਸਨਮਾਨ ਸਿੱਖਿਆ, ਨਵੀਨਤਾ ਅਤੇ ਮਿਲ ਕੇ ਕੰਮ ਕਰਨ ਲਈ ਸਮੂਹ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਸ ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਦੇ ਵਿਦਵਾਨ, ਉਦਯੋਗਪਤੀ ਅਤੇ ਵਪਾਰੀ 'ਮੇਕ ਇਨ ਇੰਡੀਆ' ਦੇ ਭਵਿੱਖ 'ਤੇ ਵਿਚਾਰ-ਚਰਚਾ ਕਰਨ ਲਈ ਇਕੱਠੇ ਹੋਏ।
ਐਵਾਰਡ ਲੈ ਕੇ ਕੈਂਪਸ ਪਹੁੰਚਣ 'ਤੇ ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਅਤੇ ਸੀਨੀਅਰ ਡਾਇਰੈਕਟਰ ਹਰਿੰਦਰ ਜਸਵਾਲ ਦਾ ਕੈਂਪਸ ਸਟਾਫ਼ ਵੱਲੋਂ ਨਾਲ ਸਵਾਗਤ ਕੀਤਾ ਗਿਆ।
