
ਪੰਜਾਬ ਪੇਅ ਸਕੇਲ ਬਹਾਲੀ ਸਾਂਝੇ ਫਰੰਟ ਦੀ ਮੁਹਿੰਮ ਤਹਿਤ 4161 ਮਾਸਟਰ ਕਾਡਰ ਅਧਿਆਪਕ ਯੁਨੀਅਨ ਵੱਲੋਂ ਜਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਕੀਤੀ
ਗੜਸ਼ੰਕਰ - 19 ਮਾਰਚ- ਜਿਲ੍ਹਾ ਹੁਸ਼ਿਆਰਪੁਰ ਦੀ ਪੰਜਾਬ ਪੇਅ ਸਕੇਲ ਬਹਾਲੀ ਸਾਂਝੇ ਫਰੰਟ ਦੀ ਮੁਹਿੰਮ ਤਹਿਤ ਮੀਟਿੰਗ ਸੂਬਾ ਕਨਵੀਨਰ ਸੰਦੀਪ ਸਿੰਘ ਗਿੱਲ ਅਤੇ ਬਲਕਾਰ ਸਿੰਘ ਮਘਾਣੀਆ ਦੀ ਅਗਵਾਈ ਵਿੱਚ ਕੀਤੀ ਗਈ। ਮੀਟਿੰਗ ਵਿੱਚ ਮਾਸਟਰ ਕਾਡਰ 4161 ਅਧਿਆਪਕ ਯੁਨੀਅਨ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਗੜਸ਼ੰਕਰ - 19 ਮਾਰਚ- ਜਿਲ੍ਹਾ ਹੁਸ਼ਿਆਰਪੁਰ ਦੀ ਪੰਜਾਬ ਪੇਅ ਸਕੇਲ ਬਹਾਲੀ ਸਾਂਝੇ ਫਰੰਟ ਦੀ ਮੁਹਿੰਮ ਤਹਿਤ ਮੀਟਿੰਗ ਸੂਬਾ ਕਨਵੀਨਰ ਸੰਦੀਪ ਸਿੰਘ ਗਿੱਲ ਅਤੇ ਬਲਕਾਰ ਸਿੰਘ ਮਘਾਣੀਆ ਦੀ ਅਗਵਾਈ ਵਿੱਚ ਕੀਤੀ ਗਈ। ਮੀਟਿੰਗ ਵਿੱਚ ਮਾਸਟਰ ਕਾਡਰ 4161 ਅਧਿਆਪਕ ਯੁਨੀਅਨ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਦੀਪ ਸਿੰਘ ਨੇ ਦੱਸਿਆ ਕਿ ਸੌਰਭ ਸ਼ਰਮਾ ਕੇਸ ਵਿੱਚ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਐੱਸ ਐੱਲ ਪੀ ਖ਼ਾਰਜ ਹੋਣ ਮਗਰੋਂ ਪੰਜਾਬ ਸਰਕਾਰ ਵੱਲੋਂ ਸਾਰੇ ਵਿਭਾਗਾਂ ਦੇ ਨਿਯਮ ਬਦਲਣ 'ਤੇ ਵੀ ਫਰੰਟ ਨੇ ਸਰਕਾਰ ਦੀ ਨੀਤੀ ਦਾ ਵਿਰੋਧ ਕੀਤਾ ਕਿ ਜੋ ਸਰਕਾਰ ਕਰ ਰਹੀ ਹੈ ਉਹ ਉਸ ਤੋਂ ਇਹ ਜਾਪਦਾ ਹੈ ਕਿ ਸਰਕਾਰ ਪੰਜਾਬ ਦੇ ਪੇਅ ਸਕੇਲ ਦੇਣ ਦੇ ਹੱਕ ਵਿੱਚ ਨਹੀਂ ਹੈ।
ਜਿੱਥੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਦੇ ਹੱਕਾਂ ਲਈ ਆਵਾਜ਼ ਦੇਣ ਵਾਲੀ ਸਰਕਾਰ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਮੰਨਣ ਲਈ ਵੀ ਤਿਆਰ ਨਹੀਂ ਹੈ। ਜਿਸ ਕਰਕੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ।ਸਰਕਾਰ ਨੂੰ ਦਿੱਲੀ ਦੀਆਂ ਚੋਣਾਂ ਵਿੱਚ ਮਿਲੀ ਹਾਰ ਤੋਂ ਸਿੱਖਣਾ ਚਾਹੀਦਾ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੀਆਂ ਪੰਜਾਬ
ਚੋਣਾਂ ਵਿੱਚ ਵੀ ਉਹੀ ਹਾਲ ਹੋਵੇਗਾ। ਫਰੰਟ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਸਰਕਾਰ ਸੌਰਭ ਸ਼ਰਮਾ ਕੇਸ ਵਿੱਚ ਪੰਜਾਬ ਦੇ ਸਮੂਹ ਮੁਲਾਜ਼ਮਾਂ ਤੇ ਪੰਜਾਬ ਦੇ ਪੇਅ ਸਕੇਲ ਲਾਗੂ ਨਹੀਂ ਕਰਦੀ ਤਾਂ ਸਰਕਾਰ ਦਾ ਹਰ ਥਾਂ ਵਿਰੋਧ ਕੀਤਾ ਜਾਵੇਗਾ। ਅੱਜ ਦੀ ਇਸ ਮੀਟਿੰਗ ਵਿੱਚ 23 ਮਾਰਚ ਨੂੰ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦਾ ਘਿਰਾਓ ਕਰਨ ਲਈ ਲਾਮਬੰਦ ਕਰਕੇ ਵੱਧ ਤੋਂ ਵੱਧ ਇਕੱਠ ਰਾਹੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ 4161 ਅਧਿਆਪਕ ਯੁਨੀਅਨ ਦੇ ਆਗੂ ਗੁਰਜੀਤ ਕੌਰ ਨੇ ਨਵੇਂ ਸ਼ੈਸ਼ਨ ਵਿੱਚ 4161 ਅਧਿਆਪਕ ਸਾਥੀਆਂ ਨੂੰ ਬਦਲੀਆਂ ਸੰਬੰਧੀ ਸਪੈਸ਼ਲ ਮੌਕਾ ਦੇਣ ਦੀ ਵੀ ਮੰਗ ਰੱਖੀ ਕਿਉਂਕਿ ਇਹ ਅਧਿਆਪਕ ਆਪਣੇ ਪਿੱਤਰੀ ਜਿਲਿਆਂ ਵਿੱਚ ਅਨੇਕਾ ਪੋਸਟਾਂ ਖਾਲੀ ਹੋਣ ਦੇ ਬਾਵਜੂਦ 200-250 ਕਿਲੋਮੀਟਰ ਦੂਰ ਦੁਰਾਡੇ ਨੌਕਰੀਆਂ ਕਰਨ ਲਈ ਮਜਬੂਰ ਹਨ। ਇਸ ਮੌਕੇ
ਦਲਵਿੰਦਰ ਸਿੰਘ,ਸ਼ਿਵ ਕੁਮਾਰ,ਬਲਵਿੰਦਰ ਸਿੰਘ, ਅਵਤਾਰ ਸਿੰਘ, ਬਲਵਿੰਦਰ ਕੌਰ,ਮਨੀਸ਼ਾ ਰਾਣੀ, ਵੀਰਪਾਲ ਕੌਰ, ਚਰਨਜੀਤ ਕੌਰ, ਸਤਵੀਰ ਕੌਰ, ਨੀਸ਼ਾ ਰਾਣੀ ਆਦਿ ਮੌਜੂਦ ਸਨ ।
