ਕਾਬਜ ਧਿਰ ਦੇ ਤਿੰਨ ਕੌਂਸਲਰ ਹੋਣ ਦੇ ਬਾਵਜੂਦ ਫੇਜ਼ 4 ਦੀ ਸਫਾਈ ਵਿਵਸਥਾ ਦੀ ਹਾਲਤ ਬਦਤਰ - ਕਰਨ ਜੌਹਰ
ਐਸ ਏ ਐਸ ਨਗਰ, 15 ਮਾਰਚ- ਫੇਜ਼ 4 ਵਿੱਚ ਸਫਾਈ ਵਿਵਸਥਾ ਦੀ ਹਾਲਤ ਮਾੜੀ ਹੈ ਅਤੇ ਹਰ ਪਾਸੇ ਸੜਕਾਂ ਕਿਨਾਰੇ ਗੰਦਗੀ ਦੇ ਢੇਰ ਲੱਗੇ ਦਿਖਦੇ ਹਨ। ਗੰਦਗੀ ਦੇ ਇਹਨਾਂ ਢੇਰਾਂ ਵਿੱਚ ਜਿੱਥੇ ਸੁੱਕੇ ਪੱਤੇ ਅਤੇ ਹੋਰ ਗੰਦਗੀ ਹੈ ਉੱਥੇ ਲੋਕਾਂ ਵੱਲੋਂ ਇਹਨਾਂ ਉੱਪਰ ਘਰੇਲੂ ਕੂੜਾ ਵੀ ਸੁੱਟਿਆ ਜਾਂਦਾ ਹੈ, ਜਿਸਨੂੰ ਕਈ ਕਈ ਦਿਨ ਤੱਕ ਚੁਕਵਾਇਆ ਨਹੀਂ ਜਾਂਦਾ ਅਤੇ ਇਹ ਕੂੜਾ ਇੱਥੇ ਹੀ ਸੜਦਾ ਰਹਿੰਦਾ ਹੈ।

ਸਥਾਨਕ ਵਸਨੀਕ ਅਤੇ ਸਮਾਜਸੇਵੀ ਆਗੂ ਸ੍ਰੀ ਕਰਨ ਜੌਹਰ ਨੇ ਕਿਹਾ ਕਿ ਫੇਜ਼ 4 ਦੇ ਤਿੰਨ ਕੌਂਸਲਰ ਹਨ ਅਤੇ ਇਹ ਸਾਰੇ ਹੀ ਨਗਰ ਨਿਗਮ ਦੀ ਕਾਬਿਜ ਧਿਰ ਨਾਲ ਸੰਬੰਧਿਤ ਹਨ ਪਰੰਤੂ ਇਸਦੇ ਬਾਵਜੂਦ ਫੇਜ਼ 4 ਵਿੱਚ ਸਫਾਈ ਵਿਵਸਥਾ ਦਾ ਬੁਰਾ ਹਾਲ ਹੈ ਅਤੇ ਇੱਥੇ ਕਈ ਕਈ ਦਿਨ ਤੱਕ ਕੂੜਾ ਨਹੀਂ ਚੁੱਕਿਆ ਜਾਂਦਾ। ਉਨ੍ਹਾਂ ਕਿਹਾ ਕਿ ਗੁਰੂਦੁਆਰਾ ਸਾਹਿਬ ਅਤੇ ਮਾਰਕੀਟ ਦੇ ਨੇੜੇ ਮੁੱਖ ਸੜਕ ਦੇ ਕਿਨਾਰੇ ਕੂੜਾ ਪਿਆ ਹੈ ਜਿਸਨੂੰ ਕਈ ਦਿਨ ਤੋਂ ਚੁਕਵਾਇਆ ਨਹੀਂ ਗਿਆ। ਇਸੇ ਤਰ੍ਹਾਂ ਹੋਰਨਾਂ ਥਾਵਾਂ 'ਤੇ ਵੀ ਕਈ ਕਈ ਦਿਨ ਤੋਂ ਕੂੜਾ ਨਹੀਂ ਚੁਕਵਾਇਆ ਜਾਂਦਾ ਜਿਸ ਨਾਲ ਅਜਿਹਾ ਲੱਗਦਾ ਹੈ ਕਿ ਫੇਜ਼ 4 ਦਾ ਕੋਈ ਵਾਲੀ ਵਾਰਿਸ ਨਹੀਂ ਹੈ।
ਉਨ੍ਹਾਂ ਮੰਗ ਕੀਤੀ ਕਿ ਫੇਜ਼ 4 ਵਿੱਚ ਪਏ ਗੰਦਗੀ ਦੇ ਢੇਰ ਤੁਰੰਤ ਚੁਕਵਾਏ ਜਾਣ ਅਤੇ ਆਪਣੀ ਡਿਊਟੀ ਨੂੰ ਠੀਕ ਤਰੀਕੇ ਨਾਲ ਨਾ ਨਿਭਾਉਣ ਵਾਲੇ ਸਫਾਈ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।