ਪੁਰਸਕਾਰ ਜੇਤੂ ਅਨੁਜ ਧੀਮਾਨ ਨੂੰ 10000/- ਰੁਪਏ ਦਾ ਵਿਸ਼ੇਸ਼ ਸਨਮਾਨ
ਗੜ੍ਹਸ਼ੰਕਰ- ਇੰਸਪਾਇਰ ਅਵਾਰਡ-ਸਟੈਂਡਰਡਃ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨੇ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇੰਸਪਾਇਰ ਸਟੈਂਡਰਡ ਅਵਾਰਡ ਦੇ ਤਹਿਤ ਮੌਲਿਕ ਅਤੇ ਨਵੀਨਤਾਕਾਰੀ ਵਿਚਾਰਾਂ ਨੂੰ ਸਾਂਝਾ ਕਰਨ ਲਈ ਸੱਦਾ ਦਿੱਤਾ ਹੈ। ਰਚਨਾਤਮਕ ਵਿਚਾਰਾਂ ਵਾਲੇ ਇੱਕ ਲੱਖ ਵਿਦਿਆਰਥੀਆਂ ਨੂੰ ਹਰੇਕ ਨੂੰ 10,000 ਰੁਪਏ ਦਿੱਤੇ ਜਾਣਗੇ। ਇਨੋਵੇਸ਼ਨ ਇਨ ਸਾਇੰਸ ਪਰਸੂਟ ਫਾਰ ਇੰਸਪਾਇਰਡ ਰਿਸਰਚ (ਇੰਸਪਾਇਰ) ਸਕੀਮ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਪ੍ਰਮੁੱਖ ਪ੍ਰੋਗਰਾਮਾਂ ਵਿੱਚੋਂ ਇੱਕ ਹੈ।

ਇਸ ਯੋਜਨਾ ਦਾ ਉਦੇਸ਼ 10-15 ਸਾਲ ਦੀ ਉਮਰ ਸਮੂਹ ਅਤੇ 6ਵੀਂ ਤੋਂ 10ਵੀਂ ਜਮਾਤ ਵਿੱਚ ਪਡ਼੍ਹ ਰਹੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਾ ਹੈ। ਇਸ ਯੋਜਨਾ ਦਾ ਉਦੇਸ਼ ਰਚਨਾਤਮਕਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਿਗਿਆਨ ਅਤੇ ਸਮਾਜਿਕ ਕਾਰਜਾਂ ਵਿੱਚ ਰੁਚੀ ਰੱਖਣ ਵਾਲੇ 10 ਲੱਖ ਮੂਲ ਵਿਚਾਰਾਂ/ਨਵੀਨਤਾਵਾਂ ਨੂੰ ਨਿਸ਼ਾਨਾ ਬਣਾਉਣਾ ਹੈ।
ਇਸ ਯੋਜਨਾ ਦੇ ਤਹਿਤ, 31 ਅਗਸਤ, 2024 ਤੱਕ ਸਕੂਲ, ਇਸ ਵੈੱਬਸਾਈਟ ਦੇ ਜ਼ਰੀਏ, ਸਰਕਾਰੀ ਹਾਈ ਸਕੂਲ, ਪੰਡੋਰੀ ਬੀਤ ਦੇ 5 ਵਿਦਿਆਰਥੀਆਂ, ਅਨੁਪਮ ਕੁਮਾਰ ਸ਼ਰਮਾ ਅਤੇ ਸ਼੍ਰੀ ਤੇਜਪਾਲ ਜੀ ਅਤੇ ਸਟਾਫ ਦੇ ਸਹਿਯੋਗ ਨਾਲ ਛੇਵੀਂ ਜਮਾਤ ਦੇ ਗੁਰਿੰਦਰ, ਸੱਤਵੀਂ ਜਮਾਤ ਦੀ ਰਾਧਿਕਾ, ਅੱਠਵੀਂ ਜਮਾਤ ਦੇ ਮੰਨਤ, ਨੌਵੀਂ ਜਮਾਤ ਦੇ ਅਨੁਜ ਧੀਮਾਨ ਅਤੇ ਦਸਵੀਂ ਜਮਾਤ ਦਾ ਹਰਵਿੰਦਰ ਸਿੰਘ ਦੇ ਸਰਬੋਤਮ ਮੌਲਿਕ ਵਿਚਾਰਾਂ/ਨਵੀਨਤਾਵਾਂ ਨੂੰ ਯੋਗ ਦੀ ਅਗਵਾਈ ਹੇਠ ਨਾਮਜ਼ਦ ਕੀਤਾ ਗਿਆ।
ਜਿਸ ਵਿੱਚ ਨੌਵੀ ਦੇ ਅਨੁਜ ਧੀਮਾਨ ਨੂੰ ਸਕੂਲ ਇੰਚਾਰਜ ਸ਼ੀ੍ ਮਤੀ ਪਰਵਿੰਦਰ ਕੌਰ, ਸਾਇੰਸ ਅਧਿਆਪਕ ਸ਼ੀ੍ ਅਨੁਪਮ ਕੁਮਾਰ ਸ਼ਰਮਾ, ਸ਼ੀ੍ ਤੇਜਪਾਲ, ਸ਼ੀ੍ ਕੁਸ਼ਲ ਸਿੰਘ, ਸ਼ੀ੍ਮਤੀ ਜਸਵੀਰ ਕੌਰ ਅਤੇ ਸ਼ੀ੍ ਮਤੀ ਨਵਜੋਤ ਸ਼ੀ੍ ਮਤੀ ਅਨੀਤਾ ਨੇ ਇਨਸਪਾਇਰ ਅਵਾਰਡ ਪ੍ਰਾਪਤ ਕਰਨ ਵਾਲੇ ਵਿਗਿਆਨੀਆਂ ਨੂੰ ਸਨਮਾਨਿਤ ਕੀਤਾ।