ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਤੇ ਟ੍ਰਾਸਕੋ ਮੰਡਲ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਆਯੋਜਿਤ।

ਨਵਾਂਸ਼ਹਿਰ- ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਅਤੇ ਟ੍ਰਾਸਕੋ ਮੰਡਲ ਨਵਾਂਸ਼ਹਿਰ ਵਲੋਂ ਮਹੀਨਾਵਾਰ ਮੀਟਿੰਗ ਆਯੋਜਿਤ ਕੀਤੀ ਗਈ ਮੰਡਲ ਪ੍ਰਧਾਨ ਨਰਿੰਦਰ ਮਹਿਤਾ ਦੀ ਅਗਵਾਈ ਵਿੱਚ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਡਵੀਜਨਲ ਸਕੱਤਰ ਮਦਨ ਲਾਲ ਵੱਲੋਂ ਨਿਭਾਈ ਗਈ, ਮੀਟਿੰਗ ਵਿੱਚ ਬਹੁਗਿਣਤੀ ਪੈਨਸ਼ਨਰਜ਼ ਸ਼ਮਿਲ ਹੋਏ। ਜਿਸ ਵਿੱਚ ਪੈਨਸ਼ਨਰਜ਼ ਦੇ ਮੱਸਲੇ ਹੱਲ ਕਰਵਾਉਣ ਸਬੰਧੀ ਵਿਚਾਰ ਕੀਤੀ ਗਈ।

ਇਸ ਮੀਟਿੰਗ ਨੂੰ  ਸਰਕਲ ਪ੍ਰਧਾਨ ਕੁਲਵਿੰਦਰ ਅਟਵਾਲ,ਸਰਕਲ ਆਗੂ ਵਿਜੇ ਕੁਮਾਰ,ਨਿਰੰਜਣ ਕੰਗਾਂ, ਡਵੀਜਨਲ ਆਗੂ ਰਵਿੰਦਰ ਰਾਹੋਂ, ਸ਼ੰਭੂ ਰਾਹੋਂ, ਪਰੇਮ ਚਣਕੋਆ, ਚਰਨ ਸਿੰਘ, ਸ਼ਿਵ ਰਾਜ, ਗੁਰਦੇਵ ਗੁੱਜਰ ਪੁਰ ਆਦਿ  ਬੁਲਾਰਿਆਂ ਨੇ ਸੰਬੋਧਨ ਕੀਤਾ। ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਨਾਲ 29 ਜੁਲਾਈ ਨੂੰ ਕੀਤੀ ਜਾਣ ਵਾਲੀ ਮੀਟਿੰਗ ਰੱਦ ਕੀਤੇ ਜਾਣ ਤੇ ਬੁਲਾਰਿਆਂ ਵੱਲੋਂ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।
ਪੰਜਾਬ ਸਰਕਾਰ  ਵਾਰ-ਵਾਰ ਮੀਟਿੰਗਾਂ ਤਹਿ ਕਰ ਕੇ ਮੀਟਿੰਗਾਂ ਤੋਂ ਭੱਜ ਰਹੀ ਹੈ ਤੇ ਮੰਗਾਂ ਦਾ ਨਿਪਟਾਰਾ ਨਹੀ ਕਰ ਰਹੀ। ਸਰਕਾਰ ਦੀ ਇਸ ਘੱਟੀਆ ਅਤੇ ਬੇਭਰੋਸਗੀ ਨੀਤੀ ਖਿਲਾਫ, ਮੁਲਾਜਮਾਂ ਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਵਲੋਂ ਪੰਜਾਬ ਵਿਚ 5 ਤੋਂ 12 ਅਗਸਤ ਤੱਕ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਜੋ ਫੈਸਲਾ ਲਿਆ ਹੈ।
 ਉਸ ਫੈਸਲੇ ਤਹਿਤ 6 ਅਗਸਤ ਨੂੰ ਸਵੇਰੇ 10-30 ਵਜੇ ਜਿਲਾ ਹੈਡ ਕੁਆਟਰ ਸ਼.ਭ.ਸ ਨਗਰ ਅੱਗੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਜਾਵੇਗੀ। ਆਪਣੇ ਹੱਕਾਂ ਲਈ ਲੜੇ ਜਾ ਰਹੇ ਸ਼ੰਘਰਸ਼ ਵਿਚ ਨਵਾਂਸ਼ਹਿਰ ਦੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਜ਼ ਨੂੰ ਸਮੇ ਸਿਰ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ।