ਈ ਕੇ ਵਾਈ ਸੀ ਨਾ ਕਰਵਾਉਂਣ ਵਾਲੇ ਨੀਲੇ ਕਾਰਡ ਧਾਰਕਾਂ ਨੂੰ 31 ਮਾਰਚ ਤੱਕ ਬਾਅਦ ਨਹੀਂ ਮਿਲਣਗੇ ਦਾਣੇ।

ਨਵਾਂਸ਼ਹਿਰ, 13 ਮਾਰਚ- ਅੱਜ ਸਥਾਨਕ ਰੇਲਵੇ ਮਾਰਗ ਤੇ ਡੀਪੂ ਹਲਡਰਾਂ ਦੀ ਵਿਸ਼ੇਸ਼ ਮੀਟਿੰਗ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਰਹਿਨੁਮਾਈ ਹੇਠ ਹੋਈ, ਜਿਸ ਵਿੱਚ ਨੀਲਾ ਕਾਰਡ ਧਾਰਕਾਂ ਲਈ ਆਉਣ ਵਾਲੇ ਸਮੇਂ ਵਿੱਚ ਪੇਸ਼ ਆ ਰਹੀਆਂ ਕਾਨੂੰਨੀ ਅੜਚਣਾਂ ਸਬੰਧੀ ਖੁਲਾਸੇ ਵਿਚਾਰ ਕੀਤੇ ਗਏ।

ਨਵਾਂਸ਼ਹਿਰ, 13 ਮਾਰਚ- ਅੱਜ ਸਥਾਨਕ ਰੇਲਵੇ ਮਾਰਗ ਤੇ ਡੀਪੂ ਹਲਡਰਾਂ ਦੀ ਵਿਸ਼ੇਸ਼ ਮੀਟਿੰਗ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਰਹਿਨੁਮਾਈ ਹੇਠ ਹੋਈ, ਜਿਸ ਵਿੱਚ ਨੀਲਾ ਕਾਰਡ ਧਾਰਕਾਂ ਲਈ ਆਉਣ ਵਾਲੇ ਸਮੇਂ ਵਿੱਚ ਪੇਸ਼ ਆ ਰਹੀਆਂ ਕਾਨੂੰਨੀ ਅੜਚਣਾਂ ਸਬੰਧੀ ਖੁਲਾਸੇ ਵਿਚਾਰ ਕੀਤੇ ਗਏ। 
ਡੀਪੂ ਹਲਡਰ ਯੂਨੀਅਨ ਦੇ ਪ੍ਰਧਾਨ ਸ੍ਰੀ ਬਹਾਦਰ ਚੰਦ ਅਰੜਾ ਨੇ ਆਖਿਆ ਕਿ ਫੀਲਡ ਵਿੱਚ ਡੀਪੂ ਹਲਡਰਾਂ ਨੂੰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ, ਜਿਨ੍ਹਾਂ ਵਿੱਚ ਖਾਸ ਕਰਕੇ 12 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਬਜ਼ੁਰਗਾਂ ਦੀ ਈ ਕੇ ਵਾਈ ਸੀ ਨਹੀਂ ਹੋ ਰਹੀ ਕਿਉਂਕਿ ਬਜ਼ੁਰਗਾਂ ਦੀਆਂ ਹੱਥਾਂ ਦੀਆਂ ਫਿੰਗਰ ਘਸਣ ਕਾਰਨ ਪ੍ਰਕਿਰਿਆ ਨਹੀਂ ਮੁਕੰਮਲ ਹੋ ਰਹੀ।
ਇਸ ਦੇ ਜਵਾਬ ਵਿੱਚ ਜ਼ਿਲਾ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਸ੍ਰੀ ਮਨਜਿੰਦਰ ਸਿੰਘ ਨੇ ਆਖਿਆ ਕਿ ਡੀਪੂ ਹਲਡਰ ਜਾਂ ਕਿਸੇ ਵੀ ਨੀਲਾ ਕਾਰਡ ਧਾਰਕ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਦੇ ਵਿਭਾਗ ਨਾਲ ਸੰਬੰਧਤ ਕਰਮਚਾਰੀ ਤੇ ਅਧਿਕਾਰੀ ਹਰ ਇੱਕ ਖੇਤਰ ਵਿੱਚ ਮੌਜੂਦ ਹਨ, ਉਹਨਾਂ ਨਾਲ ਕੋਈ ਵੀ ਰਾਬਤਾ ਕਾਇਮ ਕਰ ਸਕਦਾ ਹੈ।
ਸ੍ਰੀ ਬਹਾਦਰ ਚੰਦ ਅਰੜਾ ਵੱਲੋਂ ਰੱਖੀ ਸਮੱਸਿਆ ਬਾਰੇ ਉਹਨਾਂ ਆਖਿਆ ਕਿ ਇਸ ਬਾਰੇ ਸੂਬੇ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਹੱਲ ਕਢ ਲਿਆ ਜਾਵੇਗਾ।
ਸ੍ਰੀ ਮਨਜਿੰਦਰ ਸਿੰਘ ਨੇ ਆਖਿਆ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਨੀਲਾ ਕਾਰਡ ਧਾਰਕ ਈ ਕੇ ਵਾਈ ਸੀ ਜ਼ਰੂਰ ਕਰਵਾ ਲੈਣ, ਇਸ ਦੀ ਸਮਾਂ ਸੀਮਾ 31 ਮਾਰਚ 2025 ਹੈ। ਜੇਕਰ ਇਸ ਸਮੇਂ ਤੱਕ ਨੀਲਾ ਕਾਰਡ ਧਾਰਕ ਈ ਕੇ ਵਾਈ ਸੀ ਨਹੀਂ ਕਰਵਾਉਂਦੇ, ਉਹਨਾਂ ਦੇ ਨੀਲੇ ਕਾਰਡ ਵਿੱਚੋਂ ਨਾਮ ਕੱਟ ਦਿੱਤੇ ਜਾਣਗੇ।
ਉਹਨਾਂ ਆਖਿਆ ਕਿ ਪੰਜਾਬ ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਲੋਕਾਂ ਦੀ ਮੌਤ ਹੋ ਗਈ ਹੈ, ਕੁਝ ਲੋਕ ਵਿਦੇਸ਼ ਚਲੇ ਗਏ ਹਨ ਅਤੇ ਕੁਝ ਸਮੱਸਿਆਵਾਂ ਹਰ ਵੀ ਹਨ ਪਰ ਉਹਨਾਂ ਦੇ ਵਾਰਿਸ ਨੀਲੇ ਕਾਰਡ ਤੇ ਗੇਂਦ ਲਗਾਤਾਰ ਪ੍ਰਾਪਤ ਕਰ ਰਹੇ ਹਨ, ਇਸ ਲਈ ਸਰਕਾਰ ਦੇ ਹੁਕਮ ਹਨ ਕਿ ਈ ਕੇ ਵਾਈ ਸੀ ਕਰਵਾਉਣ ਨਾਲ ਅਸਲੀ ਨੀਲਾ ਕਾਰਡ ਧਾਰਕ ਹੀ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪ੍ਰਾਪਤ ਕਰ ਸਕਣਗੇ।
ਉਹਨਾਂ ਦੱਸਿਆ ਕਿ ਇਸ ਸਮੇਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ 336457 ਨੀਲਾ ਕਾਰਡ ਧਾਰਕ ਹਨ, ਜਿਨ੍ਹਾਂ ਵਿੱਚੋਂ 255008 ਵੱਲੋਂ ਭਾਵ 75.79% ਲੋਕਾਂ ਵੱਲੋਂ ਈ ਕੇ ਵਾਈ ਸੀ ਕਰਵਾਈ ਗਈ ਹੈ, ਜਦਕਿ 81449 ਰਹਿਣ ਵਾਲਿਆਂ ਵਿੱਚੋਂ ਕਿੰਨੇ ਲੋਕ ਸਹੀ ਪਾਏ ਜਾਂਦੇ ਹਨ ਇਹ ਵਿਭਾਗ ਦੀ ਪ੍ਰਕਿਰਿਆ ਮੁਕੰਮਲ ਹੋਣ ਤੱਕ ਹੀ ਪਤਾ ਲਗਾਇਆ ਜਾ ਸਕੇਗਾ।
ਉਹਨਾਂ ਸਮੂਹ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ 31 ਮਾਰਚ ਤੱਕ ਪਹਿਲਾਂ-ਪਹਿਲਾਂ ਜਿਹੜੇ ਵੀ ਈ ਕੇ ਵਾਈ ਸੀ ਕਰਵਾਉਣਾ ਚਾਹੁੰਦੇ ਹਨ ਉਹ ਕਰਵਾ ਲੈਣ, ਬਾਅਦ ਵਿੱਚ ਕਈ ਅਪੀਲ ਦਲੀਲ ਹੋ ਸਕਦੀ ਨਹੀਂ ਹੋਵੇ।
ਇਸ ਮੌਕੇ ਤੇ ਉਹਨਾਂ ਨਾਲ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਹਰਿਸ਼ ਕੁਮਾਰ, ਜੀਤਨ ਵਰਮਾ ਖੁਰਾਕ ਤੇ ਸਪਲਾਈ ਅਫ਼ਸਰ ਬਲਾਚੂਰ, ਅਰਨ ਕੁਮਾਰ ਅਤੇ ਇਤਬਾਰ ਕੁਰ ਦਿਨੀਂ ਇੰਸਪੈਕਟਰ ਨਵਾਂਸ਼ਹਿਰ ਵੀ ਹਾਜ਼ਰ ਸਨ।