ਸਰਕਾਰ ਦੀਆਂ ਨੀਤੀਆਂ ਦੇ ਚਲਦਿਆਂ ਪੰਜਾਬ ਭਰ ਵਿੱਚ ਹੋ ਰਹੇ ਹਨ ਥਾਂ-ਥਾਂ ਖੇਡ ਮੇਲੇ
ਐਸ ਏ ਐਸ ਨਗਰ, 12 ਮਾਰਚ- ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਸਮੁੱਚਾ ਪੰਜਾਬ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦੀ ਪਨੀਰੀ ਹੈ ਅਤੇ ਇਸ ਵੇਲੇ ਲੋੜ ਹੈ ਕਿ ਨੌਜਵਾਨਾਂ ਨੂੰ ਨਸ਼ਾ ਦੀ ਦਲਦਲ ਵਿੱਚੋਂ ਕੱਢ ਕੇ ਖੇਡ ਮੈਦਾਨ ਵੱਲ ਤੋਰਿਆ ਜਾਵੇ। ਪਿੰਡ ਬੈਰੋਪੁਰ ਭਾਗੋ ਮਾਜਰਾ ਦੇ ਖੇਡ ਮੇਲੇ ਦਾ ਪੋਸਟਰ ਰਿਲੀਜ਼ ਕਰਨ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਖਿਡਾਰੀਆਂ ਅਤੇ ਖੇਡਾਂ ਦਾ ਆਯੋਜਨ ਕਰਨ ਵਾਲੇ ਪ੍ਰਬੰਧਕਾਂ ਲਈ ਪੰਜਾਬ ਭਰ ਵਿੱਚ ਸਾਜਗਾਰ ਮਾਹੌਲ ਬਣਾਇਆ ਗਿਆ ਹੈ, ਜਿਸ ਦੇ ਚਲਦਿਆਂ ਥਾਂ-ਥਾਂ ਵੱਡੇ-ਵੱਡੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਯੁਵਕ ਸੇਵਾਵਾਂ ਕਲੱਬ ਬੈਰੋਪੁਰ (ਰਜਿਸਟਰਡ) ਵਲੋਂ ਪਿੰਡ ਬੈਰੋਪੁਰ-ਭਾਗੋ ਮਾਜਰਾ ਵਿਖੇ 7ਵਾਂ ਬਾਲੀਵਾਲ ਔਟਿੰਗ (ਕੁਚੀ) ਮਹਾਕੁੰਭ 22 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ, ਜਦ ਕਿ 23 ਮਾਰਚ 2025 ਨੂੰ ਪਹਿਲਾ ਕੁਤੀ ਮੁਕਾਬਲਾ-ਸ਼ਹੀਦ ਭਗਤ ਸਿੰਘ ਕੇਸਰੀ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਜਿਸਦਾ ਪੋਸਟਰ ਅੱਜ ਰਿਲੀਜ਼ ਕੀਤਾ ਗਿਆ ਹੈ। ਉਨ੍ਹਾਂ ਇਸ ਖੇਡ ਮੇਲੇ ਦੇ ਪ੍ਰਬੰਧਕਾਂ ਨੂੰ ਭਰੋਸਾ ਦਿਵਾਇਆ ਕਿ ਖੇਡ ਮੇਲੇ ਦੇ ਆਯੋਜਨ ਵਿੱਚ ਉਨ੍ਹਾਂ ਦੀ ਜੋ ਵੀ ਜ਼ਿੰਮੇਵਾਰੀ ਲਗਾਈ ਜਾਵੇਗੀ, ਉਸ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਗੁਰਜੰਟ ਸਿੰਘ ਭਾਗੋ ਮਾਜਰਾ ਨੇ ਦੱਸਿਆ ਕਿ ਖੇਡ ਮੇਲੇ ਦੇ ਦੌਰਾਨ 8 ਲੱਖ ਰੁਪਏ ਦੇ ਨਗਦ ਇਨਾਮ ਵੰਡੇ ਜਾਣਗੇ।