ਖ਼ਾਲਸਾ ਕਾਲਜ ’ਚ 7 ਦਿਨਾਂ ਮਾਰਸ਼ਲ ਆਰਟ ਸੈਲਫ ਡਿਫੈਂਸ ਟ੍ਰੇਨਿੰਗ ਲਗਾਈ
ਗੜ੍ਹਸ਼ੰਕਰ- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੇ ਆਈ.ਕਿਯੂ.ਏ.ਸੀ. ਵਲੋਂ ਵਿਦਿਆਰਥਣਾਂ ਦੀ ਸੁਰੱਖਿਆ ਅਤੇ ਆਤਮ ਨਿਰਭਰਤਾ ਨੂੰ ਮਜ਼ਬੂਤ ਕਰਨ ਲਈ 7 ਦਿਨਾਂ ਮਾਰਸ਼ਲ ਆਰਟ ਸੈਲਫ ਡਿਫੈਂਸ ਟ੍ਰੇਨਿੰਗ ਲਗਾਈ ਗਈ। ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਚਲਾਈ ਗਈ ਇਸ ਟ੍ਰੇਨਿੰਗ ਵਿਚ ਮਾਰਸ਼ਲ ਆਰਟ ਦੇ ਕੋਚ ਕਮਲ ਕਿਸ਼ੋਰ ਨੂਰੀ ਵਲੋਂ ਵਿਦਿਆਰਥਣਾਂ ਨੂੰ ਟ੍ਰੇਨਿੰਗ ਦਿੱਤੀ ਗਈ।

ਟ੍ਰੇਨਿੰਗ ਦੌਰਾਨ ਕੋਚ ਕਮਲ ਕਿਸ਼ੋਰ ਨੂਰੀ ਨੇ ਵਿਦਿਆਰਥਣਾਂ ਨੂੰ ਆਤਮ-ਰੱਖਿਆ ਦੀਆਂ ਵਿਧੀਆਂ, ਸਰੀਰਿਕ ਮਜ਼ਬੂਤੀ, ਤੇਜ਼ੀ ਨਾਲ ਫੈਸਲੇ ਲੈਣ ਦੀ ਸਮਰੱਥਾ ਅਤੇ ਸੰਭਾਵਿਤ ਖਤਰਨਾਕ ਸਥਿਤੀਆਂ ਦਾ ਸਾਹਮਣਾ ਕਰਨ ਲਈ ਵਿਸ਼ੇਸ਼ ਤਰੀਕੇ ਸਿਖਾਏ। ਉਨ੍ਹਾਂ ਵਿਦਿਆਰਥਣਾਂ ਨੂੰ ਵਿਅਕਤੀਗਤ ਸੁਰੱਖਿਆ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਵਿਅਕਤੀਗਤ ਸ਼ਕਤੀ ਅਤੇ ਆਤਮ-ਵਿਸ਼ਵਾਸ਼ ਵਧਾਉਣ ਲਈ ਪ੍ਰੇਰਿਤ ਕੀਤਾ।
ਟ੍ਰੇਨਿੰਗ ਦੀ ਸਮਾਪਤੀ ’ਤੇ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਆਈ.ਕਿਯੂ.ਏ.ਸੀ. ਟੀਮ ਅਤੇ ਕੋਚ ਕਮਲ ਕਿਸ਼ੋਰ ਨੂਰੀ ਵਲੋਂ ਟ੍ਰੇਨਿੰਗ ਦੇਣ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦਾ ਕਾਲਜ ਵਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਵਿਦਿਆਰਥਣਾਂ ਨੂੰ ਇਨ੍ਹਾਂ ਹੁਨਰਾਂ ਦਾ ਨਿਰੰਤਰ ਅਭਿਆਸ ਕਰਨ ਅਤੇ ਹਮੇਸ਼ਾ ਸਾਵਧਾਨ ਰਹਿਣ ਦੀ ਸਲਾਹ ਦਿੱਤੀ।