ਕਾਰਗਿਲ ਜੰਗ ਦੇ ਸ਼ਹੀਦ ਬਲਦੇਵ ਰਾਜ ਬੀਣੇਵਾਲ ਦੇ ਪਿੰਡ ਨੂੰ ਜਾਣ ਵਾਲੀ ਸੜਕ ਹਾਲੋ ਬੇਹਾਲ
ਗੜਸ਼ੰਕਰ, 30 ਜੂਨ- ਅੱਡਾ ਝੁੰਗੀਆਂ ਤੋਂ ਬੀਣੇਵਾਲ ਨੂੰ ਜਾਣ ਵਾਲੀ ਸੜਕ ਦਾ ਹਾਲ ਐਨਾ ਜਿਆਦਾ ਖਰਾਬ ਹਾਲ ਹੈ ਕਿ ਇਥੋਂ ਨਿਕਲਣਾ ਬਹੁਤ ਜਿਆਦਾ ਮੁਸ਼ਕਿਲ ਹੋ ਜਾਂਦਾ ਹੈ, ਆਮ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਸੜਕ ਨਾਮ ਦੀ ਇੱਥੇ ਕੋਈ ਚੀਜ਼ ਕਦੇ ਸੀ ਵੀ ਜਾਂ ਨਹੀਂ।

ਬੀਤ ਇਲਾਕੇ ਦੇ ਵੱਡੇ ਪਿੰਡਾਂ ਵਿੱਚੋਂ ਜੇਕਰ ਗੱਲ ਕੀਤੀ ਜਾਵੇ ਤਾਂ ਬੀਨੇਵਾਲ ਇੱਕ ਵੱਡੇ ਪਿੰਡਾਂ ਵਿੱਚ ਗਿਿਣਆ ਜਾਂਦਾ ਹੈ ਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਇਸ ਪਿੰਡ ਨੂੰ ਜਾਣ ਵਾਲੀ ਸੜਕ ਦੀ ਦਸ਼ਾ ਸਧਾਰਨ ਵੱਲ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਹੈ। ਆਮ ਲੋਕਾਂ ਅੰਦਰ ਇਸ ਗੱਲ ਨੂੰ ਲੈ ਕੇ ਬੇਹਦ ਜਿਆਦਾ ਗੁੱਸਾ ਤੇ ਰੋਸ ਹੈ ਕਿ ਸਰਕਾਰ ਨੇ ਇਹਨਾਂ ਨੂੰ ਨਜ਼ਰ ਅੰਦਾਜ਼ ਕਿਉਂ ਕੀਤਾ ਹੋਇਆ ਹੈ।
ਇਹ ਸੜਕ ਨੂੰ ਦੇਖ ਕੇ ਸਮਝ ਨਹੀਂ ਆਉਂਦੀ ਕਿ ਆਮ ਆਦਮੀ ਪਾਰਟੀ ਨੇ ਕਿਹੋ ਜਿਹਾ ਵਿਕਾਸ ਕਰਵਾਇਆ ਹੋਇਆ ਹੈ, ਇਥੋਂ ਲੰਘਣ ਵਾਲੇ ਲੋਕ ਸਰਕਾਰ ਤੇ ਤੰਜ ਕਸਦੇ ਹਨ ਕਿ ਸਰਕਾਰ ਮੱਛੀ ਪਾਲਣ ਵਾਸਤੇ ਇਸ ਸੜਕ ਨੂੰ ਬਾਖੂਬੀ ਵਰਤ ਸਕਦੀ ਹੈ। ਇਹ ਸੜਕ ਅੱਡਾ ਝੁੰਗੀਆਂ ਤੋਂ ਪਿੰਡ ਬੀਣੇਵਾਲ ਟਿੱਬੀਆਂ ਪਿੱਪਲੀਵਾਲ ਮਿਹਦਵਾਣੀ ਅਤੇ ਹਿਮਾਚਲ ਦੇ ਅਨੇਕਾਂ ਪਿੰਡਾਂ ਨੂੰ ਪੰਜਾਬ ਨਾਲ ਜੋੜਦੀ ਹੈ।
ਇਹ ਸੜਕ ਰਾਹੀਂ ਹੀ ਪਲਸ ਟੂ ਤੱਕ ਦੀ ਪੜ੍ਹਾਈ ਕਰਨ ਵਾਲੇ ਬੱਚੇ ਬੀਣੇਵਾਲ ਦੇ ਸਰਕਾਰੀ ਸਕੂਲ ਤੱਕ ਰੋਜ਼ਾਨਾ ਜਾਣਗੇ।