ਕੁਲਭੂਸ਼ਨ ਸ਼ੋਰੀ, ਮੁਖਤਿਆਰ ਸਿੰਘ ਹੀਰ ਅਤੇ ਦਲਜੀਤ ਸਿੰਘ ਨੂੰ ਕਮੇਟੀ ਮੈਂਬਰ ਲਿਆ

ਗੜ੍ਹਸ਼ੰਕਰ, 11 ਮਾਰਚ- ਕੰਨਿਆ ਵਿਿਦਆਲਿਆ ਸਕੂਲ ਦੀ ਪ੍ਰਬੰਧਕੀ ਕਮੇਟੀ ਵਿੱਚ ਠੇਕੇਦਾਰ ਕੁਲਭੂਸ਼ਣ ਸ਼ੋਰੀ, ਮੁਖਤਿਆਰ ਸਿੰਘ ਹੈਪੀ ਹੀਰ ਅਤੇ ਦਲਜੀਤ ਸਿੰਘ ਲੋਗੀਆ ਨੂੰ ਬਤੌਰ ਮੈਂਬਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕੀ ਕਮੇਟੀ ਤੋਂ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਦੱਸਿਆ ਕਿ ਸਵ ਸਰਦਾਰ ਸੋਹਣ ਸਿੰਘ ਲਾਲੀ, ਸਵ ਸਰਦਾਰ ਮੇਜਰ ਸਿੰਘ ਮੌਜੀ ਅਤੇ ਸ਼੍ਰੀਮਤੀ ਨਰੇਸ਼ ਭਾਰਦਵਾਜ ਦੀ ਜਗ੍ਹਾ ਤੇ ਇਹਨਾਂ ਤਿੰਨਾਂ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ।

ਦੱਸਣਾ ਬਣਦਾ ਹੈ ਕਿ ਠੇਕੇਦਾਰ ਕੁਲਭੂਸ਼ਣ ਸ਼ੋਰੀ, ਡਾਕਟਰ ਦਲਜੀਤ ਸਿੰਘ ਲੌਂਗੀਆ ਅਤੇ ਮੁਖਤਿਆਰ ਸਿੰਘ ਹੈਪੀ ਨੇ ਕਰਮਵਾਰ 20, 20 ਹਜ਼ਾਰ ਅਤੇ 50 ਹਜ਼ਾਰ ਦੀ ਰਾਸ਼ੀ ਪ੍ਰਬੰਧਕੀ ਕਮੇਟੀ ਨੂੰ ਭੇਂਟ ਕੀਤੀ। ਇਸ ਮੌਕੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਨਮਾਨ ਦੌਰਾਨ ਮਨਜੀਤ ਕੌਰ ਮੁੱਖ ਅਧਿਆਪਕਾ, ਸਾਹਿਤ ਕਮੇਟੀ ਮੈਂਬਰ ਰਾਜੇਸ਼ ਜੋਸ਼ੀ, ਪੂਨਮ ਕੰੁਦਰਾ, ਰਜਿੰਦਰ ਸਿੰਘ ਸ਼ੂਕਾ, ਰਾਕੇਸ਼ ਕਪੂਰ ਅਤੇ ਹਰਪ੍ਰੀਤ ਸਿੰਘ ਵਾਲੀਆ ਵੀ ਹਾਜ਼ਰ ਸਨ।