ਸਾਹਿਬਜਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਮਾਹਿਲਪੁਰ ਵਿਖੇ ਕਰਵਾਇਆ ਜਾ ਰਿਹਾ ਹੈ ਗੁਰਬਾਣੀ ਕੰਠ ਮੁਕਾਬਲਾ
ਹੁਸ਼ਿਆਰਪੁਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਆਫ ਐਜੂਕੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਮਾਹਿਲਪੁਰ ਵਿਖੇ ਵੱਖ ਵੱਖ ਕਲਾਸਾਂ ਵਿਦਿਆਰਥੀਆਂ ਦਾ ਗੁਰਬਾਣੀ ਕੰਠ ਮੁਕਾਬਲਾ ਮਿਤੀ 12 ਮਾਰਚ ਬੁੱਧਵਾਰ ਨੂੰ ਕਰਵਾਇਆ ਜਾਵੇਗਾ।

ਜਿਸ ਵਿੱਚ ਵਿਦਿਆਰਥੀ ਸ਼ਰਧਾ ਅਤੇ ਉਤਸ਼ਾਹ ਨਾਲ ਭਾਗ ਲੈਣਗੇ। ਪ੍ਰਿੰਸੀਪਲ ਰਾਜਵਿੰਦਰ ਕੌਰ ਜੀ ਅਨੁਸਾਰ ਵਿਦਿਆਰਥੀਆਂ ਨੂੰ ਗੁਰਬਾਣੀ ਕੰਠ ਕਰਵਾਉਣਾ ਉਨਾਂ ਦੀ ਸ਼ਖਸੀਅਤ ਸ਼ਖਸ਼ੀਅਤ ਵਿੱਚ ਨਿਖਾਰ ਲਿਆਉਣਾ ਹੈl
ਗੁਰਬਾਣੀ ਨਾਲ ਜੁੜੇ ਵਿਦਿਆਰਥੀਆਂ ਦਾ ਮਨ ਵਧੇਰੇ ਇਕਾਗਰ ਹੁੰਦਾ ਹੈ ਅਤੇ ਪੜ੍ਹਾਈ ਵਿੱਚ ਵੀ ਵਧੀਆ ਨਤੀਜੇ ਆਉਂਦੇ ਹਨ। ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਉਨਾਂ ਨੇ ਸਾਰੇ ਵਿਦਿਆਰਥੀਆਂ ਨੂੰ ਮੁਕਾਬਲੇ ਵਿੱਚ ਉਤਸ਼ਾਹ ਨਾਲ ਭਾਗ ਲੈਣ ਲਈ ਕਿਹਾ।