ਚੰਦੇਲੀ ਵਿਚ 'ਚੰਗੇਰੇ ਭਵਿੱਖ' ਪ੍ਰੋਜੈਕਟ ਦਾ ਆਰੰਭ ਐਮ ਪੀ ਡਾ. ਰਾਜ ਕੁਮਾਰ ਵੱਲੋਂ ਕੀਤਾ ਗਿਆ

ਮਾਹਿਲਪੁਰ- ਪਿੰਡ ਚੰਦੇਲੀ ਦੀ ਅਗਾਂਹ ਵਧੂ ਸੋਚ ਦੀ ਮਾਲਕਣ ਸਰਪੰਚ ਸ਼੍ਰੀਮਤੀ ਕਮਲ ਨੇ ਆਪਣੇ ਸ਼ਾਇਰ ਜੀਵਨ ਸਾਥੀ ਜੀਵਨ ਚੰਦੇਲੀ ਪ੍ਰਧਾਨ ਵੈਲਫੇਅਰ ਕਲੱਬ ਨਾਲ ਮਿਲ ਕੇ ਪਿੰਡ ਨੂੰ ਮਾਡਲ ਗ੍ਰਾਮ ਬਣਾਉਣ ਦਾ ਟੀਚਾ ਮਿਥਿਆ ਹੈ। ਇਸ ਟੀਚੇ ਦੀ ਪੂਰਤੀ ਵਾਸਤੇ ਪਿੰਡ ਦੇ ਲੋਕਾਂ ਤੋਂ ਇਲਾਵਾ ਐਨ ਆਰ ਆਈ ਵੀਰਾਂ ਵੱਲੋਂ ਵਿਸ਼ੇਸ਼ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ ਹੈ।

 ਜਿਸ ਮਨੋਰਥ ਵਾਸਤੇ ਪਿੰਡ ਵਿੱਚ ਸਮਾਜ ਭਲਾਈ ਕਲੱਬ ਬਣਾਇਆ ਗਿਆ ਜਿਸ ਦੇ ਪ੍ਰਧਾਨ ਜੀਵਨ ਚੰਦੇਲੀ ਦੀ ਅਗਵਾਈ ਹੇਠ  ਸ਼ਾਨਦਾਰ ਟੂਰਨਾਮੈਂਟ ਕਰਵਾਇਆ ਗਿਆ ਹੈ। ਪਿੰਡ ਦੀ ਪੰਚਾਇਤ ਅਤੇ ਕਲੱਬ ਮੈਂਬਰਾਂ ਨੇ ਮਿਸ਼ਨ 'ਏ ਬੈਟਰ ਟੂ ਮਾਰੋ' ਭਾਵ ਚੰਗੇਰੇ ਭਵਿੱਖ ਦੀ ਸਿਰਜਣਾ ਵਾਸਤੇ ਇੱਸ ਪ੍ਰੋਜੈਕਟ ਦਾ ਆਰੰਭ ਕੀਤਾ ਹੈ। 
ਜਿਸ ਦੇ ਪਹਿਲੇ ਉਪਰਾਲੇ ਵਜੋਂ ਜਿਮ ਅਤੇ ਪੰਚਾਇਤ ਘਰ ਦਾ ਨੀਹ ਪੱਥਰ ਐਮ ਪੀ ਡਾ.ਰਾਜ ਕੁਮਾਰ ਵੱਲੋਂ ਰੱਖਿਆ ਗਿਆ। ਉਹਨਾਂ ਗ੍ਰਾਮ ਪੰਚਾਇਤ ਅਤੇ ਕਲੱਬ ਦੀਆਂ ਸਰਗਰਮੀਆਂ ਦੀ ਸ਼ਲਾਘਾ ਕਰਦਿਆਂ ਇਸ ਪ੍ਰੋਜੈਕਟ ਵਾਸਤੇ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਡੀ ਐਸ ਐਸ ਵੈਲਫੇਅਰ ਕਲੱਬ ਦੇ ਪ੍ਰਧਾਨ-ਜੀਵਨ ਚੰਦੇਲੀ, ਸਰਪੰਚ ਸ਼੍ਰੀਮਤੀ ਕਮਲ, ਮੁੱਖ ਸਲਾਹਕਾਰ- ਗੁਰਜਿੰਦਰ ਸਿੰਘ, ਮੈਂਬਰ- ਜਗਦੀਸ਼ ਪਾਲ, ਪੰਚ ਰਾਮ ਲੁਭਾਇਆ, ਪੰਚ ਅਮਰਜੀਤ ਕੌਰ , ਪੰਚ ਵਰਖਾ ਪਵਾਰ, ਅਰਵਿੰਦਰ ਸਿੰਘ ਸੋਢੀ, ਅਮਰਦੀਪ ਸਿੰਘ, ਰਜਿੰਦਰ ਕੁਮਾਰ, ਰਵਿੰਦਰ ਕੁਮਾਰ, ਲਵ ਯੂ.ਕੇ., ਹਰਸ਼ਦੀਪ, ਰਾਮ ਆਸਰਾ, ਜੁਝਾਰ ਸਿੰਘ, ਸੁਖਵਿੰਦਰ ਸਿੰਘ, ਹਰਜੀਤ ਸਿੰਘ, ਰੂਪ ਲਾਲ, ਰਜੇਸ਼ ਕੁਮਾਰ, ਮਨਜਿੰਦਰ ਸਿੰਘ ਆਦਿ ਹਾਜ਼ਰ ਰਹੇ ।