ਡਿਪਟੀ ਸਪੀਕਰ ਸ਼੍ਰੀ ਰੋੜੀ ਵਲੋਂ ਪੰਚਾਇਤਾਂ ਦੇ ਨੁਮਾਇੰਦਿਆਂ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿਗ
ਹੁਸ਼ਿਆਰਪੁਰ- ਅੱਜ ਸਬ –ਡਵੀਜਨ ਗੜ੍ਹਸ਼ੰਕਰ ਦੇ ਮੀਟਿੰਗ ਹਾਲ ਵਿੱਚ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਹਲਕੇ ਦੇ 21 ਪਿੰਡਾਂ ਦੇ ਸਰਪੰਚਾਂ ਪੰਚਾਂ ਤੇ ਮੋਹਤਵਾਰ ਵਿਅਕਤੀਆਂ ਨਾਲ ਪਿੰਡਾਂ ਦੇ ਚਲ ਰਹੇ ਵਿਕਾਸ ਕਾਰਜਾਂ ਤੇ ਵਿਕਾਸ ਕੰਮਾਂ ਸਬੰਧੀ ਮੀਟਿੰਗ ਕਰਕੇ ਜਾਣਕਾਰੀ ਲਈ ਤੇ ਸਬੰਧਿਤ ਵਿਭਾਗਾਂ ਨੂੰ ਅਧੂਰੇ ਕੰਮਾਂ ਨੂੰ ਸੁਚਾਰੂ ਢੰਗ ਨਾਲ਼ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ।

ਮੀਟਿੰਗ ਵਿੱਚ ਪੰਚਾਇਤ ਵਿਭਾਗ , ਖੁਰਾਕ ਸਿਵਲ ਸਪਲਾਈ, ਜਲ ਸਪਲਾਈ ਤੇ ਸੈਨੀਟੇਸ਼ਨ, ਤਹਿਸੀਲ ਭਲਾਈ ਵਿਭਾਗ , ਪੀ. ਡਵਲਯੂ ਡੀ, ਟਿਊਬੈਲ ਕਾਰਪੋਰੇਸ਼ਨ, ਨਹਿਰੀ ਵਿਭਾਗ , ਮੰਡੀ ਬੋਰਡ , ਮਾਈਨਿੰਗ ਵਿਭਾਗ , ਸਿਖਿਆ ਵਿਭਾਗ , ਜੰਗਲਾਤ ਵਿਭਾਗ ਦੇ ਅਧਿਕਾਰੀ ਹਾਜ਼ਿਰ ਰਹੇ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਰੋੜੀ ਨੇ ਕਿਹਾ ਕਿ ਅੱਜ ਹਲਕੇ ਦੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦਿਆ ਨਾਲ ਗਲਬਾਤ ਕਰਕੇ ਪਿੰਡਾਂ ਦੇ ਸਮੂਹਿਕ ਮਸਲੇ ਸਬੰਧਿਤ ਵਿਭਾਗਾਂ ਅਧਿਕਾਰੀਆਂ ਨੂੰ ਸਮਾਂਬੰਧ ਹੱਲ ਕਰਨ ਦੇ ਨਿਰਦੇਸ਼ ਦਿੱਤੇ |
ਸ਼੍ਰੀ ਰੋੜੀ ਨੇ ਦਸਿਆ ਕਿ ਅੱਜ ਦੀ ਬੈਠਕ ਵਿੱਚ ਜਿਹੜੇ ਕੰਮਾਂ ਸਬੰਧੀ ਪੰਚਾਇਤਾਂ ਵਲੋਂ ਧਿਆਨ ਚ ਲਿਆਂਦਾ ਗਿਆ | ਉਸ ਸਬੰਧੀ ਦੁਆਰਾ ਰਿਵਿਊ ਮੀਟਿੰਗ ਕਰਾਂਗੇ ਤਾਂ ਜੋ ਸਾਰੇ ਕੰਮ ਨਿਸ਼ਚਿਤ ਸਮੇ ਚ ਨੇਪਰੇ ਚਾੜੇ ਜਾ ਸਕਣ | ਮੀਟਿੰਗ ਚ ਸ਼੍ਰੀ ਬਲਦੀਪ ਸਿੰਘ ਚੈਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ , ਚਰਨਜੀਤ ਸਿੰਘ ਚੰਨੀ ਓ.ਐਸ.ਡੀ , ਮਨਜਿੰਦਰ ਕੌਰ ਬੀ. ਡੀ.ਪੀ.ਓ. ਰਾਕੇਸ਼ ਅਗਰਵਾਲ ਤਹਿਸੀਲਦਾਰ ਗੜ੍ਹਸ਼ੰਕਰ ਤੋਂ ਵਖ –ਵਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ |