ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ. ਸਹੀਦ ਭਗਤ ਸਿੰਘ ਨਗਰ ਵੱਲੋ ਬੇਸਹਾਰਾ ਬੱਚਿਆ ਦੇ ਆਧਾਰ ਕਾਰਡ ਬਣਾਉਣ ਲਈ ਪਿੰਡ ਸੜੋਆ ਵਿਖੇ ਨਾਲਸਾ ਸਾਥੀ ਮੁਹਿੰਮ ਦਸਤਾਵੇਜ਼ ਹਿਤ ਆਧਾਰ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ ।

ਨਵਾਂਸ਼ਹਿਰ- ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅਤੇ ਮਾਣਯੋਗ ਮੈਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਜੀਆਂ ਦੇ ਪ੍ਰਾਪਤ ਹੁਕਮਾਂ ਤਹਿਤ ਅਤੇ ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਜੀਆਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿਵਲ ਜੱਜ ( ਸੀਨੀਅਰ ਡੀਵੀਜ਼ਨ)/ ਸੀ.ਜੇ.ਐੱਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਡਾ.ਅਮਨਦੀਪ ਜੀਆਂ ਦੀ ਅਗਵਾਈ ਹੇਠ ਮਿਤੀ 01.08.2025 ਨੂੰ ਬੇਸਹਾਰਾ ਬੱਚਿਆ ਦੇ ਆਧਾਰ ਕਾਰਡ ਬਣਾਉਣ ਦੇ ਲਈ ਪਿੰਡ ਸੜੋਆ ਵਿਖੇ ਨਾਲਸਾ ਸਾਥੀ ਮੁਹਿੰਮ ਦਸਤਾਵੇਜ਼ ਤਹਿਤ ਆਧਾਰ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ। ਇਸ ਮੌਕੇ ਆਧਾਰ ਸੁਵਿਧਾ ਸੈਂਟਰ ਦੇ ਕਰਮਚਾਰੀਆ ਹਾਜ਼ਰ ਸਨ।

ਇਸ ਮੌਕੇ ਸਿਵਲ ਜੱਜ ( ਸੀਨੀਅਰ ਡੀਵੀਜ਼ਨ)/  ਸੀ.ਜੇ.ਐੱਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਡਾ.ਅਮਨਦੀਪ ਜੀਆਂ ਵੱਲੋ  ਦੱਸਿਆ ਗਿਆ ਕਿ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ  ਅਤੇ ਮਾਣਯੋਗ ਮੈਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਜੀਆਂ ਦੇ  ਪ੍ਰਾਪਤ ਹੁਕਮਾਂ ਤਹਿਤ ਸਾਥੀ ਮੁਹਿੰਮ ਦਸਤਾਵੇਜ਼ "ਆਧਾਰ ਲਈ ਸਰਵੇਖਣ ਅਤੇ ਟਰੈਕਿੰਗ ਅਤੇ ਸੰਪੂਰਨ ਸ਼ਮੂਲੀਅਤ ਤੱਕ ਪਹੁੰਚ" ਮੁਹਿੰਮ ਚਲਾਈ ਗਈ ਹੈ। 
 ਜਿਸ ਦੇ ਤਹਿਤ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ. ਸਹੀਦ ਭਗਤ ਸਿੰਘ ਨਗਰ ਵੱਲੋ  ਜ਼ਿਲ੍ਹਾ ਸਾਥੀ ਕਮੇਟੀ ਬਣਾਈ ਗਈ ।  ਇਸ ਕਮੇਟੀ ਦੇ ਪੈਰਾ ਲੀਗਲ ਵਲੰਟੀਅਰਜ਼  ਦੀਆ ਵੱਲੋ ਜ਼ਿਲ੍ਹੇ ਵਿੱਚ ਸਾਥੀ ਮੁਹਿੰਮ ਦਸਤਾਵੇਜ਼ ਤਹਿਤ ਆਧਾਰ ਕਾਰਡ ਤੋਂ ਬਿਨਾਂ ਬੇਸਹਾਰਾ ਬੱਚਿਆਂ ਦੀ ਪਛਾਣ ਕਰਨ ਲਈ ਇੱਕ ਸਰਵੇ  ਕੀਤਾ ਗਿਆ ਅਤੇ ਇਸ ਮੁਹਿੰਮ ਤਹਿਤ ਬੇਸਹਾਰਾ ਬੱਚਿਆ ਦੀ ਪਹਿਚਾਣ ਕੀਤੀ ਗਈ। 
ਇਸ ਤੋ ਇਲਾਵਾ ਉਹਨ੍ਹਾਂ ਵੱਲੋ ਦੱਸਿਆ ਕਿ ਇਸ ਰਾਸ਼ਟਰੀ ਮੁਹਿੰਮ ਦਾ ਉਦੇਸ਼ ਦੇਸ਼ ਭਰ ਵਿੱਚ ਬੇਸਹਾਰਾ ਬੱਚਿਆਂ ਦੀ ਪਛਾਣ ਕਰਨਾ ਅਤੇ ਕੋਈ ਵੀ ਬੇਸਹਾਰਾ  ਬੱਚਾ ਆਧਾਰ ਰਜਿਸਟ੍ਰੇਸ਼ਨ ਤੋਂ ਵਾਂਝਾ ਨਾ ਰਹੇ, ਕਾਨੂੰਨੀ ਸਹਾਇਤਾ, ਅਤੇ ਭਲਾਈ ਸਕੀਮਾਂ ਨਾਲ ਜੋੜਨਾ ਯਕੀਨੀ ਬਣਾਉਣਾ ਹੈ ਇਸ ਮੌਕੇ ਡੀ.ਐਲ.ਐਸ.ਏ ਸਟਾਫ, ਸਾਥੀ ਕਮੇਟੀ ਦੇ ਮੈਬਰ, ਸੁਵਿਧਾ ਸੈਂਟਰ ਦੇ ਕਰਮਚਾਰੀ, ਪੈਨਲ ਐਡਵੋਕੇਟ, ਪੈਰਾ ਲੀਗਲ ਵਲੰਟੀਅਰਜ਼, ਸਕੂਲ ਸਟਾਫ ਹਾਜ਼ਰ ਸਨ ।