ਹਰ ਪਿੰਡ ਦੀ ਜ਼ਰੂਰਤ ਪੂਰੀ ਕਰਨਾ ਮੇਰਾ ਫਰਜ਼ - ਡਾ. ਇਸ਼ਾਂਕ
ਹੁਸ਼ਿਆਰਪੁਰ- ਹਲਕਾ ਵਿਧਾਇਕ ਡਾ. ਇਸ਼ਾਂਕ ਨੇ ਪਿੰਡ ਹੁਕੜਾਂ ਵਿੱਚ ਨਵੇਂ ਜੰਜ ਘਰ (ਕਮਿਊਨਟੀ ਹਾਲ) ਲਈ 5 ਲੱਖ ਦੀ ਗ੍ਰਾਂਟ ਜਾਰੀ ਕੀਤੀ । ਇਹ ਜੰਜ ਘਰ 5 ਲੱਖ ਰੁਪਏ ਦੀ ਗ੍ਰਾਂਟ ਨਾਲ ਬਣਾਇਆ ਜਾਵੇਗਾ , ਜੋ ਪਿੰਡ ਵਾਸੀਆਂ ਦੀ ਵਿਆਹ-ਸ਼ਾਦੀਆਂ ਅਤੇ ਹੋਰ ਸਮਾਜਿਕ ਸਮਾਰੋਹਾਂ ਲਈ ਇੱਕ ਸੁਵਿਧਾਜਨਕ ਥਾਂ ਦੇ ਤੌਰ ‘ਤੇ ਕੰਮ ਆਵੇਗਾ।

ਇਸ ਮੌਕੇ ਵਿਧਾਇਕ ਡਾ. ਇਸ਼ਾਂਕ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੀ ਤਰੱਕੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੰਜ ਘਰ ਬਣਨ ਨਾਲ ਪਿੰਡ ਦੇ ਲੋਕਾਂ ਨੂੰ ਆਪਣੇ ਸਮਾਜਿਕ ਸਮਾਗਮ ਕਰਨ ਲਈ ਵਧੀਆ ਥਾਂ ਮਿਲੇਗੀ, ਅਤੇ ਇਹ ਪਿੰਡ ਵਾਸੀਆਂ ਲਈ ਲਾਭਕਾਰੀ ਸਾਬਤ ਹੋਵੇਗਾ। ਸਮਾਗਮ ਦੌਰਾਨ ਪਿੰਡ ਦੀ ਸਰਪੰਚ ਪੁਸ਼ਪਾ ਰਾਣੀ, ਪੂਰਵ ਸਰਪੰਚ ਸੋਹਨ ਸਿੰਘ, ਲਖਬੀਰ ਬਿੱਲਾ, ਪੰਚ ਨਿਰਮਲਜੀਤ, ਪੰਚ ਕ੍ਰਿਸ਼ਨਾ ਦੇਵੀ, ਬਲਬੀਰ ਸਿੰਘ ਪੰਚ, ਰਾਮ ਸਿੰਘ ਪੰਚ, ਮਲਕੀਤ ਸਿੰਘ ਅਤੇ ਹੋਰ ਗਣਮਾਨਯ ਵਿਅਕਤੀ ਮੌਜੂਦ ਸਨ।
ਸਰਪੰਚ ਪੁਸ਼ਪਾ ਰਾਣੀ ਨੇ ਵਿਧਾਇਕ ਡਾ. ਇਸ਼ਾਂਕ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿੰਡ ਵਾਸੀਆਂ ਦੀ ਲੰਮੇ ਸਮੇਂ ਤੋਂ ਜੰਜ ਘਰ ਬਣਾਉਣ ਦੀ ਮੰਗ ਸੀ, ਜੋ ਹੁਣ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵਿਧਾਇਕ ਵੱਲੋਂ ਪਿੰਡ ਵਾਸੀਆਂ ਲਈ ਇੱਕ ਵੱਡੀ ਦੇਣ ਹੈ। ਸਾਬਕਾ ਸਰਪੰਚ ਸੋਹਨ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਵੀ ਵਿਧਾਇਕ ਦਾ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਪਿੰਡ ਦੀ ਤਰੱਕੀ ਲਈ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ।ਡਾ. ਇਸ਼ਾਂਕ ਨੇ ਸਮੂਹ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਚੱਬੇਵਾਲ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿੱਚ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਉਹ ਹਮੇਸ਼ਾ ਤਤਪਰ ਰਹਿਣਗੇ।