ਦੁਆਬੇ ਦੀ ਸੰਗਤ ਵਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਸਨਮਾਨ 9 ਮਾਰਚ ਪਿੰਡ ਹੁਸੈਨ ਪੁਰ(ਰਾਹੋਂ-ਮਾਛੀਵਾੜਾ ਰੋਡ) ਵਿਖੇ ਹੋਵੇਗਾ
ਨਵਾਂਸ਼ਹਿਰ- ਜਥੇਦਾਰ ਮਹਿੰਦਰ ਸਿੰਘ ਹੁਸੈਨ ਪੁਰ, ਭਾਈ ਸੁਖਦੇਵ ਸਿੰਘ ਯੂ.ਐੱਸ.ਏ ਅਤੇ ਭਾਈ ਰੇਸ਼ਮ ਸਿੰਘ ਸੇਵਾ-ਮੁਕਤ ਸੁਪਰਵਾਈਜ਼ਰ(ਸ਼੍ਰੋਮਣੀ ਕਮੇਟੀ)ਅੱਜ ਪਿੰਡ ਦੁਪਾਲ ਪੁਰ ਪਹੁੰਚੇ।ਜੋ ਕਿ ਇਲਾਕੇ ਦੇ ਪਿੰਡ ਪਿੰਡ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਅਤੇ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਦੀ ਆਨ-ਸ਼ਾਨ ਲਈ ਜੂਝ ਰਹੇ,ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਦੁਆਬੇ ਦੀ ਸੰਗਤ ਵਲੋਂ ਸਨਮਾਨਿਤ ਕਰਨ ਲਈ ਉਲੀਕੇ ਪ੍ਰੋਗਰਾਮ ਦੀ ਜਾਣਕਾਰੀ ਦੇ ਰਹੇ ਸਨ|

ਉਹਨਾਂ ਕਿਹਾ ਅਸੀਂ ਜਿਹੜੀ ਵੀ ਮਰਜੀ ਸਿਆਸੀ ਪਾਰਟੀ ਦੇ ਮੈਂਬਰ ਜਾਂ ਹਮਾਇਤੀ ਹੋਈਏ ਪਰ ਸਭ ਤੋਂ ਪਹਿਲਾਂ ਅਸੀਂ ਗੁਰੂ ਕੇ ਸਿੱਖ ਹਾਂ। ਅਕਾਲੀ ਦਲ ਦੇ ਇਕ ਧੜੇ ਨੇ ਹਉਮੈ ਅਤੇ ਹੈਂਕੜ ਨਾਲ ਸਿੱਖ ਰਵਾਇਤਾਂ ਦਾ ਘਾਣ ਕਰਨਾ ਸ਼ੁਰੂ ਕੀਤਾ ਹੋਇਆ,ਉਸ ਦੀ ਰੋਕ-ਥਾਮ ਕਰਨੀ ਸਾਡਾ ਪ੍ਰਥਮ ਫਰਜ਼ ਹੈ। ਦੋ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੋ ਵਿਲੱਖਣ ਹੁਕਮਨਾਮੇ ਜਾਰੀ ਕੀਤੇ|
ਉਨ੍ਹਾਂ ਦੇ ਸੂਤਰਧਾਰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਜੀ ਦੀ ਹਮਾਇਤ ਵਿੱਚ ਆਉਂਦੇ ਐਤਵਾਰ 9 ਮਾਰਚ ਵਾਲ਼ੇ ਦਿਨ ਦੁਪਹਿਰੇ 11 ਕੁ ਵਜੇ ਜਥੇਦਾਰ ਮਹਿੰਦਰ ਸਿੰਘ ਹੁਸੈਨ ਪੁਰ ਜੀ ਦੇ ਗ੍ਰਹਿ ਹੁਸੈਨ ਪੁਰ(ਰਾਹੋਂ-ਮਾਛੀਵਾੜਾ ਰੋਡ) ਵਿਖੇ ਪਹੁੰਚਣ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਇਲਾਕੇ ਦੀ ਸੰਗਤ ਦਾ ਇਹ ਕੌਮੀ ਫਰਜ਼ ਬਣਦਾ ਹੈ ਕਿ ਸਮੇਂ ਸਿਰ ਉਕਤ ਸਮਾਗਮ ਵਿਚ ਪਹੁੰਚ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੇ ਵਿਚਾਰ ਸੁਣੀਏ ਅਤੇ ਉਨ੍ਹਾਂ ਦੇ ਪੰਥਕ ਮਿਸ਼ਨ ਦੀ ਡਟ ਕੇ ਹਮਾਇਤ ਕਰੀਏ !
ਇਸ ਮੌਕੇ ਪ੍ਰਸਿੱਧ ਢਾਡੀ ਜਥਾ ਵੀ ਸੰਗਤ ਨੂੰ ਇਤਹਾਸ ਸਰਵਣ ਕਰਾਏ ਗਾ !