ਕਰੀਮਪੁਰੀ ਦੀ ਅਗਵਾਈ 'ਚ ਬਸਪਾ ਵਲੋੰ ਲੋਕ ਹਿੱਤਾਂ ਲਈ ਛੇੜੇ ਸ਼ੰਘਰਸ਼ ਨਾਲ ਸਰਕਾਰ ਦੀ ਨੀਂਦ ਖੁੱਲੀ

ਹੁਸ਼ਿਆਰਪੁਰ - ਡਾ ਅਵਤਾਰ ਸਿੰਘ ਕਰੀਮਪੁਰੀ ਦੇ ਬਸਪਾ ਪੰਜਾਬ ਦੀ ਪ੍ਰਧਾਨਗੀ ਸੰਭਾਲਣ ਤੋਂ ਬਾਅਦ ਜਿਸ ਢੰਗ ਨਾਲ ਲੋਕ ਹਿੱਤਾਂ ਨੂੰ ਲੈ ਸੰਘਰਸ਼ ਸ਼ੁਰੂ ਕੀਤਾ ਅਤੇ ਬੇਰੁਜ਼ਗਾਰੀ, ਮਹਿੰਗਾਈ, ਨਸ਼ਿਆਂ ਨਾਲ ਹਰ ਰੋਜ ਹੋ ਰਹੀਆਂ ਮੌਤਾਂ, ਨਜਾਇਜ ਮਾਈਨਿੰਗ, ਪੰਜਾਬ ਅੰਦਰ ਦਲਿਤਾਂ ਤੇ ਹੋ ਰਹੇ ਅਤਿਆਚਾਰ , ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਐਸ ਕਮਿਸ਼ਨ ਦਾ ਮੁੱਦਾ, ਪੰਜਾਬ ਦੀ ਆਰਥਿਕ ਕੰਗਾਲੀ ਆਦਿ ਅਨੇਕਾਂ ਮੁੱਦਿਆਂ ਤੇ ਸੰਘਰਸ਼ ਤੇਜ ਕਰਨ ਤੋਂ ਬਾਦ ਤਿੰਨ ਸਾਲ ਬੀਤ ਜਾਣ ਤੇ ਸਰਕਾਰ ਦੀ ਨੀਂਦ ਖੁੱਲ ਗਈ ਹੈ ਅਤੇ ਸਰਕਾਰ ਬਣਨ ਦੇ ਤਿੰਨ ਮਹੀਨੇ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਐਲਾਨ ਕਰਨ ਵਾਲੀ ਸਰਕਾਰ ਨੇ ਤਿੰਨ ਸਾਲ ਬਾਅਦ ਨਸ਼ਾ ਸੌਦਾਗਰਾਂ ਖਿਲਾਫ ਮੁਹਿੰਮ ਛੇੜ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਯਾਦ ਆਈ ਹੈ।

 ਇਨਾਂ ਵਿਚਾਰਾਂ ਦਾ ਪ੍ਰਗਟਾਵਾ  ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੇ ਜਲੰਧਰ, ਬੰਗਾ, ਫਿਲੌਰ, ਨਕੋਦਰ, ਬਲਾਚੌਰ, ਚੰਡੀਗੜ੍ਹ ਸਟੇਟ ਯੂਟੀ ਵਿਖੇ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਵਾਂਗ ਡੁੱਬਦੀ ਬੇੜੀ ਦੇਖ ਕੇ ਪੰਜਾਬ ਸਰਕਾਰ ਨੂੰ ਨਸ਼ਿਆਂ ਨਾਲ ਪੰਜਾਬ ਦੀ ਜਬਾਨੀ ਦੀ ਹੋ ਰਹੀ ਬਰਬਾਦੀ ਦਿਸਣ ਲੱਗੀ ਹੈ, ਪਰ ਤਿੰਨ ਸਾਲ ਅੰਦਰ ਪੰਜਾਬ ਦੇ ਨੌਜਬਾਨਾਂ ਦੀਆਂ ਨਸ਼ਿਆਂ ਕਾਰਨ ਹੋਈਆਂ ਅਣਗਿਣਤ ਮੌਤਾਂ ਦਾ ਹਿਸਾਬ ਸਰਕਾਰ ਨੂੰ  2027 ਵਿੱਚ ਪੰਜਾਬ ਦੀ ਜਨਤਾ ਨੂੰ ਦੇਣਾ ਪਵੇਗਾ। ਉਨਾਂ ਕਿਹਾ ਬਸਪਾ 15 ਮਾਰਚ ਨੂੰ ਫਗਵਾੜਾ ਵਿਖੇ ਪੰਜਾਬ ਸੰਭਾਲੋ ਵਡੀ ਰੈਲੀ ਕਰਕੇ ਨਸ਼ਿਆਂ ਤੋਂ ਮਾਵਾਂ ਦੇ ਪੁੱਤ ਬਚਾਉਣ ਲਈ , ਪੰਜਾਬ ਨੂੰ ਆਰਥਿਕ, ਸਿਹਤ ਤੇ ਵਿੱਦਿਅਕ ਤੌਰ ਤੇ ਮਜਬੂਤ ਬਣਾਉਣ ਲਈ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਕੇ ਵੱਡਾ ਅੰਦੋਲਨ ਆਰੰਭ ਕਰੇਗੀ। ਉਨਾਂ ਕਿਹਾ ਪੰਜਾਬ ਲਈ ਵਿਦੇਸ਼ਾਂ 'ਚ ਰੁਜ਼ਗਾਰ ਦੇ ਦਰਬਾਜੇ ਬੰਦ ਹੋ ਰਹੇ ਹਨ, ਛੇ ਛੇ ਮਹੀਨੇ ਜੰਗਲਾਂ ਵਿਚ ਭੁੱਖੇ ਥਿਹਾਏ ਰਹਿ ਕੇ ਜ਼ਮੀਨਾਂ, ਘਰ ਵੇਚ 50-50 ਲੱਖ ਖਰਚ ਕੇ ਰੁਜ਼ਗਾਰ ਲਈ ਵਿਦੇਸ਼ ਪਹੁੰਚੇ ਪੰਜਾਬੀਆਂ ਨੂੰ ਕੜੀਆਂ ਪੈਰਾਂ 'ਚ ਬੇੜੀਆਂ ਪਾ ਕੇ ਮੁਜਰਮਾਂ ਵਾਂਗ ਲਿਆ ਕੇ ਸੁੱਟਿਆ ਜਾ ਰਿਹਾ ਹੈ ਜਿਸ ਲਈ ਕੇਂਦਰ ਅਤੇ ਪੰਜਾਬ ਸਰਕਾਰ ਜਿੰਮੇਵਾਰ ਹੈ। 
              ਉਨਾਂ ਕਿਹਾ ਆਪ ਪਾਰਟੀ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਇਹ ਸਾਰੀਆਂ ਸਾਮੰਤਵਾਦੀ, ਫਿਰਕਾਪ੍ਰਸਤ ਜਾਤੀਵਾਦੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਬਾਬਾ ਸਾਹਿਬ ਡਾ. ਅੰਬੇਡਕਰ ਦੀ ਵਿਚਾਰਧਾਰਾ ਦੇ ਉਲਟ ਦਲਿਤਾਂ, ਪੱਛੜਿਆਂ ਦੇ ਖਿਲਾਫ ਨੀਤੀਆਂ ਬਣਾਕੇ ਚਲਦੀਆਂ ਹਨ।  ਜਿਸਦਾ ਸਬੂਤ ਸਰਕਾਰ ਵਲੋੰ ਲਗਾਏ ਕਾਰਪੋਰੇਸ਼ਨਾਂ ਦੇ ਮੇਅਰ, ਮੰਡੀ ਬੋਰਡ, ਜਿਲਾ ਪ੍ਰੀਸ਼ਦ ਚੇਅਰਮੈਨ ਲਈ ਦਲਿਤਾਂ,ਪੱਛੜਿਆਂ ਲਈ ਕੋਈ ਥਾਂ ਨਾ ਹੋਣਾ ਹੈ । ਕਰੀਮਪੁਰੀ ਨੇ ਕਿਹਾ ਕਿ ਆਪ ਪਾਰਟੀ ਨੇ ਰਾਖਵਾਂਕਰਨ ਖਤਮ ਕਰਕੇ ਦਲਿਤਾਂ, ਪੱਛੜਿਆਂ ਦਾ ਰਾਜਨੀਤਕ ਕਤਲ ਕੀਤਾ ਹੈ, ਸੱਤ ਰਾਜ ਸਭਾ ਦੀਆਂ ਸੀਟਾਂ ਤੇ ਅਨੁਸੂਚਿਤ ਜਾਤੀ , ਪੱਛੜੇ ਵਰਗ ਨੂੰ ਕੋਈ ਨੁਮਾਇੰਦਗੀ ਨਹੀਂ ਦਿੱਤੀ ਗਈ। ਓਨਾਂ ਕਿਹਾ ਐਸ ਸੀ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਅੱਜ ਤਕ ਖਾਲੀ ਹੈ ਜਿਸ ਕਰਕੇ ਅਨੁਸੂਚਿਤ ਜਾਤੀ ਨਾਲ ਪੰਜਾਬ ਅੰਦਰ ਵੱਡੇ ਪੱਧਰ ਤੇ ਧਾਰਮਿਕ, ਸਮਾਜਿਕ ਅਤਿਆਚਾਰ ਹੋ ਰਹੇ ਹਨ ਤੇ ਕੋਈ ਸੁਣਵਾਈ ਨਹੀਂ ਹੋ ਰਹੀ । ਉਨਾਂ ਕਿਹਾ ਇਸਤੋਂ ਇਲਾਵਾ ਮੁੱਖ ਪ੍ਰਸ਼ਾਸ਼ਨਿਕ ਪੋਸਟਾਂ ਤੇ ਵੀ ਅਨੁਸੂਚਿਤ ਜਾਤੀ,ਪੱਛੜੇ ਵਰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। 
ਕਰੀਮਪੁਰੀ ਨੇ ਕਿਹਾ ਕਿ ਬਸਪਾ ਬਾਨੀ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ ਦਾਣਾ ਮੰਡੀ ਫਗਵਾੜਾ ਵਿਖੇ ਵਿਸ਼ਾਲ ਇਕੱਠ ਕਰਕੇ ਬਸਪਾ ਵਲੋੰ ਪੰਜਾਬ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਨਸ਼ਿਆਂ, ਸਰਕਾਰ ਵਲੋੰ ਅਨੁਸੂਚਿਤ ਜਾਤੀ, ਪਛੜਿਆਂ ਨਾਲ ਸਮਾਜਿਕ ਵਿਤਕਰੇ ਦੇ ਵਿਰੋਧ ਵਿਚ ਸ਼ੁਰੂ ਕੀਤੇ ਅੰਦੋਲਨ ਨੂੰ ਤੇਜ਼ ਕੀਤਾ   ਜਾਵੇਗਾ। ਉਨਾਂ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਆਓ ਭ੍ਰਿਸ਼ਟ ਸਿਸਟਮ ਨੂੰ ਬਦਲਣ ਲਈ , ਪੰਜਾਬ ਦੀ ਆਰਥਿਕਤਾ ਨੂੰ ਚੁਸਤ ਦਰੁਸਤ ਬਣਾਉਣ ਲਈ, ਨੌਜਬਾਨਾਂ, ਕਿਰਤੀਆਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ , ਵਿੱਦਿਅਕ, ਸਿਹਤ ਸਭਾਵਾਂ ਨੂੰ ਸਹੀ ਦਿਸ਼ਾ ਤੇ ਲਿਆਉਣ ਲਈ, ਪੰਜਾਬ ਵਿੱਚੋਂ ਭ੍ਰਿਸ਼ਟਾਚਾਰ, ਨਸ਼ਿਆਂ ਦੇ ਖਾਤਮੇ ਲਈ ਸਾਰੇ ਆਪਸੀ ਮੱਤਭੇਦ ਭੁਲਾ ਕੇ ਫੈਲ ਹੋ ਚੁੱਕੀਆਂ ਰਾਜਨੀਤਕ ਧਿਰਾਂ ਨੂੰ ਲਾਂਬੇ ਕਰਕੇ ਬਹੁਜਨ ਸਮਾਜ ਪਾਰਟੀ ਨੂੰ ਪੰਜਾਬ ਦੇ ਤੀਜੇ ਬਦਲ ਦੇ ਰੂਪ ਵਿਚ ਲਿਆਈਏ।