
ਮਹਿਮਦਵਾਲ ਕਲਾਂ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ
ਮਾਹਿਲਪੁਰ - ਲਾਗਲੇ ਪਿੰਡ ਮਹਿਮਦਵਾਲ ਕਲਾਂ ਵਿੱਚ ਤੀਆਂ ਦਾ ਤਿਉਹਾਰ ਮੁੱਖ ਪ੍ਰਬੰਧਕ ਪਰਮਜੀਤ ਕੌਰ ਰੀਟਾ ਰਾਣੀ ਦੀ ਅਗਵਾਈ ਹੇਠ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਪ੍ਰਬੰਧਾਂ ਨੂੰ ਸ਼ਾਨਦਾਰ ਢੰਗ ਨਾਲ ਸਿਰੇ ਚੜ੍ਹਾਉਣ ਵਿੱਚ ਰੀਟਾ ਰਾਣੀ ਨਾਲ ਕੁਲਵਿੰਦਰ ਕੌਰ ਕਿੰਦੋ, ਮਨਪ੍ਰੀਤ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਕਮਲਜੀਤ ਕੌਰ,ਸੁਖਵਿੰਦਰ ਕੌਰ,ਸੁਰਿੰਦਰ ਕੌਰ, ਬਲਜੀਤ ਕੌਰ,ਸੀਤਾ ਰਾਣੀ ਅਤੇ ਮੰਚ ਸੰਚਾਲਕਾ ਰੋਜ਼ੀ ਨੇ ਪੂਰੀ ਤਨਦੇਹੀ ਨਾਲ ਮਿਹਨਤ ਕੀਤੀ l
ਮਾਹਿਲਪੁਰ - ਲਾਗਲੇ ਪਿੰਡ ਮਹਿਮਦਵਾਲ ਕਲਾਂ ਵਿੱਚ ਤੀਆਂ ਦਾ ਤਿਉਹਾਰ ਮੁੱਖ ਪ੍ਰਬੰਧਕ ਪਰਮਜੀਤ ਕੌਰ ਰੀਟਾ ਰਾਣੀ ਦੀ ਅਗਵਾਈ ਹੇਠ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਪ੍ਰਬੰਧਾਂ ਨੂੰ ਸ਼ਾਨਦਾਰ ਢੰਗ ਨਾਲ ਸਿਰੇ ਚੜ੍ਹਾਉਣ ਵਿੱਚ ਰੀਟਾ ਰਾਣੀ ਨਾਲ ਕੁਲਵਿੰਦਰ ਕੌਰ ਕਿੰਦੋ, ਮਨਪ੍ਰੀਤ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਕਮਲਜੀਤ ਕੌਰ,ਸੁਖਵਿੰਦਰ ਕੌਰ,ਸੁਰਿੰਦਰ ਕੌਰ, ਬਲਜੀਤ ਕੌਰ,ਸੀਤਾ ਰਾਣੀ ਅਤੇ ਮੰਚ ਸੰਚਾਲਕਾ ਰੋਜ਼ੀ ਨੇ ਪੂਰੀ ਤਨਦੇਹੀ ਨਾਲ ਮਿਹਨਤ ਕੀਤੀ l
ਇਸ ਮੌਕੇ ਉਚੇਚੇ ਤੌਰ ਤੇ ਹਾਜ਼ਰ ਹੋਏ ਹੁਸ਼ਿਆਰਪੁਰ ਦੇ ਐਮ ਪੀ ਡਾਕਟਰ ਰਾਜ ਕੁਮਾਰ ਨੇ ਪ੍ਰਬੰਧਕਾਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਇਹ ਤਿਉਹਾਰ ਔਰਤਾਂ ਦੀ ਤਰੱਕੀ ਦੀ ਨਿਸ਼ਾਨੀ ਹੈ। ਅੱਜ ਸਾਡੀਆਂ ਲੜਕੀਆਂ ਹਰ ਖੇਤਰ ਵਿੱਚ ਦੇਸ਼ ਦਾ ਨਾਮ ਉੱਚਾ ਕਰ ਰਹੀਆਂ ਹਨ l ਅਜਿਹੇ ਮੇਲਿਆਂ ਨਾਲ ਸਾਡੀ ਆਪਸੀ ਸਾਂਝ ਪਕੇਰੀ ਹੁੰਦੀ ਹੈ। ਉਹਨਾਂ ਕਲਾਕਾਰ ਲੜਕੀਆਂ ਨੂੰ ਫੁਲਕਾਰੀਆਂ ਦੇ ਕੇ ਸਨਮਾਨਿਤ ਵੀ ਕੀਤਾ। ਸਵਾਗਤੀ ਸ਼ਬਦ ਪੇਸ਼ ਕਰਦਿਆਂ ਗੁਰਦੀਪ ਚੰਦ ਨੇ ਇਲਾਕੇ ਦੀਆਂ ਮੰਗਾਂ ਪੇਸ਼ ਕੀਤੀਆਂ l
ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਦੀ ਨਵੀਂ ਪਨੀਰੀ ਅੱਗੇ ਸਭ ਤੋਂ ਵੱਡੀ ਸਮੱਸਿਆ ਰੁਜ਼ਗਾਰ ਦੀ ਹੈ। ਇਸ ਲਈ ਸਾਨੂੰ ਹੁਨਰਮੰਦ ਹੋਣ ਦੀ ਬਹੁਤ ਜ਼ਰੂਰਤ ਹੈ। ਉਹਨਾਂ ਕਲਾਕਾਰਾਂ ਨੂੰ ਕਲਾ ਜੁਗਤਾਂ ਵੀ ਸਮਝਾਈਆਂ ਤਾਂ ਕਿ ਉਹ ਮੁਕਾਬਲਿਆਂ ਵਿੱਚ ਪਹਿਲੀ ਥਾਂ ਹਾਸਿਲ ਕਰ ਸਕਣ l ਇਸ ਮੌਕੇ ਪਿੰਡ ਦੇ ਸਰਪੰਚ ਅਮਰਜੀਤ ਸਿੰਘ, ਗੁਰਵਿੰਦਰ ਸਿੰਘ, ਸਾਬਕਾ ਸਰਪੰਚ ਨਿਰੰਜਨ ਸਿੰਘ, ਕਸ਼ਮੀਰ ਸਿੰਘ ਖਹਿਰਾ, ਸੋਹਣ ਸਿੰਘ, ਮੈਨੇਜਰ ਦੇਵਰਾਜ ਪਰਮਾਰ, ਮੈਡਮ ਸੋਨੀਆ, ਸ਼ਮੀ ਕਪੂਰ, ਸੂਰਜ ਸਿੰਘ, ਸੁਰਜੀਤ ਸਿੰਘ ਜੀਤੀ ਅਤੇ ਭੁਪਿੰਦਰ ਸਿੰਘ ਭਿੰਦਾ ਸਮੇਤ ਪਤਵੰਤੇ ਹਾਜ਼ਰ ਹੋਏ l
ਇਸ ਮੇਲੇ ਵਿੱਚ ਤਿੰਨ ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਦੀਆਂ ਬਜ਼ੁਰਗ ਮਤਾਵਾਂ ਤੱਕ ਆਪੋ ਆਪਣੀ ਕਲਾ ਨਾਲ ਪੇਸ਼ ਹੋਈਆਂ l ਕਿਸੇ ਨੇ ਚਰਖਾ ਕੱਤਿਆ ਕਿਸੇ ਨੇ ਚੱਕੀ ਪੀਸ ਕੇ ਦਿਖਾਈ ਤੇ ਕਿਸੇ ਨੇ ਪੀਂਘ ਦੇ ਹੁਲਾਰੇ ਨਾਲ ਪਿਪਲੀ ਦੇ ਪਤ ਤੋੜੇ l ਨਿੱਕੀਆਂ ਬੱਚੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਵੰਨਗੀਆਂ ਪੇਸ਼ ਕਰਕੇ ਸਮੂਹ ਦਰਸ਼ਕਾਂ ਦਾ ਮਨ ਮੋਹ ਲਿਆ l ਪ੍ਰੀਆ,ਐਸ਼ਵੀਨ ਅਤੇ ਏਕਮ ਨੇ ਸੰਧਾਰੇ ਦੇ ਗੀਤ ਨਾਲ ਅਦਾਕਾਰੀ ਕਰਕੇ ਬਹਿਜਾ ਬਹਿਜਾ ਕਰਵਾ ਦਿੱਤੀ l ਲੜਕੀਆਂ ਦੇ ਗਿੱਧੇ ਨੇ ਤਾਂ ਸਭ ਨੂੰ ਨੱਚਣ ਹੀ ਲਾ ਦਿੱਤਾ। ਅੰਸ਼,ਹਰਸ਼, ਅਰਬ, ਰੀਤਿਕਾ, ਸਿੰਮੀ , ਹਰਮਨ, ਹਰਪ੍ਰੀਤ ਕੌਰ, ਸੁੱਖੀ, ਰੀਤ,ਮੁਸਕਾਨ, ਨਿਧੀ, ਪ੍ਰਭ, ਰੋਜ਼, ਪ੍ਰੀਤ, ਮਨਪ੍ਰੀਤ ਆਦਿ ਬੱਚਿਆਂ ਨੇ ਵੀ ਅਦਾਵਾਂ ਨਾਲ ਸਭ ਦਾ ਮਨ ਮੋਹਿਆ l ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਵੰਨ ਸੁਵੰਨੇ ਗੀਤਾਂ ਨਾਲ ਲੜਕੀਆਂ ਨੇ ਸ਼ਾਨਦਾਰ ਆਈਟਮਾਂ ਪੇਸ਼ ਕੀਤੀਆਂ l ਉਹਨਾਂ ਰਿਸ਼ਤਿਆਂ ਦੇ ਨਿੱਘ ਨੂੰ ਇਮਾਨਦਾਰੀ ਨਾਲ ਮਾਨਣ ਦੀ ਸਲਾਹ ਦਿੱਤੀ l
ਪ੍ਰੋਗਰਾਮ ਦੀ ਸ਼ੁਰੂਆਤ ਜਾਗੋ ਨਾਲ ਕੀਤੀ ਗਈ ਜਿਸ ਵਿੱਚ ਨਗਰ ਨਿਵਾਸੀਆਂ ਨੇ ਵੱਧ ਚੜ੍ ਕੇ ਭਾਗ ਲਿਆ l ਉਨਾਂ ਦੀ ਅਗਵਾਈ ਨਿੱਕੀਆਂ ਕਰੂੰਬਲਾਂ ਦੀ ਪ੍ਰਬੰਧਕੀ ਸੰਪਾਦਕਾ ਪ੍ਰਿੰ.ਮਨਜੀਤ ਕੌਰ ਨੇ ਕੀਤੀ l ਪਿੰਡ ਦੀ ਕੌਮੀ ਪੱਧਰ ਦੀ (14 ਸਾਲ ਉਮਰ ਵਰਗ) ਫੁੱਟਬਾਲ ਖਿਡਾਰਨ ਜਸਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਬਾਅਦ ਵਿੱਚ ਖੀਰ ਪੂੜਿਆਂ ਦੇ ਨਾਲ ਲੰਗਰ ਵੀ ਵਰਤਾਇਆ ਗਿਆ। ਸ਼ਾਮ ਤੱਕ ਚੱਲੇ ਇਸ ਪ੍ਰੋਗਰਾਮ ਵਿੱਚ ਲਗਭਗ 80 ਦੇ ਕਰੀਬ ਲੜਕੀਆਂ ਅਤੇ 20 ਲੜਕਿਆਂ ਨੇ ਭਾਗ ਲਿਆ
