ਫੇਜ਼ 2 ਦੇ ਪਾਰਕ ਵਿੱਚ ਹਰ ਵੇਲੇ ਰਹਿੰਦਾ ਹੈ ਨਸ਼ੇੜੀਆਂ ਦਾ ਇਕੱਠ, ਪਾਰਕ ਵਿੱਚ ਬੈਠ ਕੇ ਨਸ਼ਾ ਕਰਦੇ ਹਨ ਬੱਚੇ
ਐਸ ਏ ਐਸ ਨਗਰ, 28 ਫਰਵਰੀ- ਸਥਾਨਕ ਫੇਜ਼ 2 ਦੇ ਪਾਰਕ ਵਿੱਚ ਗਿਆਨ ਜੋਤੀ ਦੀ ਕੰਧ ਦੇ ਨਾਲ, ਐਚ ਐਮ ਮਕਾਨਾਂ ਦੇ ਸਾਹਮਣੇ, ਮੇਨ ਰੋਡ ਦੇ ਨਾਲ ਕੁਝ ਬੱਚੇ ਅਕਸਰ ਨਸ਼ਾ ਕਰਦੇ ਵੇਖੇ ਜਾਂਦੇ ਹਨ। ਇਹ ਬੱਚੇ ਸਿਗਰਟ ਵਿੱਚ ਵੀ ਨਸ਼ੇ ਦਾ ਸਮਾਨ ਭਰ ਕੇ ਪੀਂਦੇ ਦੇਖੇ ਜਾ ਸਕਦੇ ਹਨ ਅਤੇ ਹੋਰ ਵੀ ਕੋਈ ਨਸ਼ਾ ਕਰਦੇ ਹਨ।

ਦਿਨ ਵੇਲੇ ਅਕਸਰ ਜਦੋਂ ਪਾਰਕ ਵਿੱਚ ਕੋਈ ਨਹੀਂ ਹੁੰਦਾ ਜਾਂ ਘੱਟ ਲੋਕ ਹੁੰਦੇ ਹਨ। ਇਹ ਬੱਚੇ ਕਿਸੇ ਬੈਂਚ ਤੇ ਬੈਠ ਕੇ ਜਾਂ ਪਾਰਕ ਦੀ ਕਿਸੇ ਨੁਕਰੇ ਬੈਠ ਕੇ ਸਿਗਰਟਾਂ ਪੀਂਦੇ ਵੇਖੇ ਜਾ ਸਕਦੇ ਹਨ ਜਾਂ ਹੋਰ ਕੋਈ ਨਸ਼ਾ ਕਰਦੇ ਹਨ।
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇਹਨਾਂ ਛੋਟੇ ਬੱਚਿਆਂ ਨੂੰ ਨਸ਼ਾ ਆਸਾਨੀ ਨਾਲ ਮਿਲ ਕਿਥੋਂ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਨਸ਼ਾ ਕਾਫੀ ਮਹਿੰਗਾ ਹੁੰਦਾ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਫਿਰ ਇਹ ਬੱਚੇ ਮਹਿੰਗਾ ਨਸ਼ਾ ਕਿਸ ਤਰ੍ਹਾਂ ਖਰੀਦ ਲੈਂਦੇ ਹਨ ਅਤੇ ਕੀ ਇਹ ਨਸ਼ੇ ਖਰੀਦਣ ਲਈ ਚੋਰੀ ਆਦਿ ਕਰਦੇ ਹਨ। ਲੋਕਾਂ ਦੀ ਮੰਗ ਹੈ ਕਿ ਪਾਰਕ ਵਿੱਚ ਨਸ਼ਾ ਕਰਦੇ ਬੱਚਿਆਂ ਨੂੰ ਕਾਬੂ ਕਰਕੇ ਸੁਧਾਰ ਘਰ ਜਾਂ ਨਸ਼ਾ ਮੁਕਤੀ ਕੇਂਦਰ ਵਿੱਚ ਭੇਜਿਆ ਜਾਵੇ।