ਮਮਤਾ ਰਾਣੀ ਨੇ ਅੰਡਰ 50 ਕਿਲੋ ਭਾਰ ਵਰਗ ਜਿਲ੍ਹਾ ਕਰਾਟੇ ਮੁਕਾਬਲੇ ਵਿੱਚ ਹਾਸਲ ਕੀਤਾ ਪਹਿਲਾ ਸਥਾਨ।
ਹੁਸ਼ਿਆਰਪੁਰ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਵਿਖੇ ਦਸਵੀਂ ਜਮਾਤ ਵਿੱਚ ਪੜ੍ਹਨ ਵਾਲੀ ਵਿਦਿਆਰਥਣ ਮਮਤਾ ਰਾਣੀ ਨੇ ਰਾਣੀ ਲਕਸ਼ਮੀ ਬਾਈ ਆਤਮ ਰਕਸ਼ਾ ਸਕੀਮ ਤਹਿਤ ਕਰਵਾਏ ਜਿਲ੍ਹਾ ਪੱਧਰੀ ਕਰਾਟੇ ਮੁਕਾਬਲੇ ਵਿੱਚ ਅੰਡਰ 50 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ।

ਇਸ ਮੌਕੇ ਮਮਤਾ ਰਾਣੀ ਨੂੰ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਜਿਲ੍ਹੇ ਵਲੋਂ ਇੱਕ ਗੋਲਡ ਮੈਡਲ ਅਤੇ 1000/- ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਜਿਲ੍ਹਾ ਕਰਾਟੇ ਮੁਕਾਬਲੇ ਤੋਂ ਪਹਿਲਾਂ ਹੋਏ ਕੋਟ ਫਤੂਹੀ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਅਜਨੋਹਾ ਸਕੂਲ ਦੀਆਂ ਵਿਦਿਆਰਥਣਾਂ ਜਿਨਾਂ ਵਿੱਚ ਅੰਡਰ 45 ਕਿਲੋ ਭਾਰ ਵਰਗ ਵਿੱਚ ਕੋਮਲ ਦੇਵੀ ਨੇ ਪਹਿਲਾ ਸਥਾਨ, ਅੰਡਰ 50 ਕਿਲੋ ਭਾਰ ਵਰਗ ਵਿੱਚ ਮਮਤਾ ਰਾਣੀ ਨੇ ਪਹਿਲਾ ਸਥਾਨ, ਅੰਜਨਾ ਨੇ 45 ਕਿਲੋ ਤੋਂ ਉਪਰ ਭਾਰ ਵਰਗ ਵਿੱਚ ਪਹਿਲਾ ਸਥਾਨ ਅਤੇ ਹਰਪ੍ਰੀਤ ਕੌਰ ਨੇ 50 ਕਿਲੋ ਤੋਂ ਉਪਰ ਭਾਰ ਵਰਗ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਇਸ ਮੌਕੇ ਸਕੂਲ ਪ੍ਰਿੰਸੀਪਲ ਹਰਮਨੋਜ ਕੁਮਾਰ, ਜਤਿੰਦਰ ਸਿੰਘ, ਰਾਜਵਿੰਦਰ ਕੌਰ, ਸਰਬਜੀਤ ਕੌਰ, ਬਲਬੀਰ ਕੌਰ, ਪ੍ਰਸ਼ੋਤਮ ਕੁਮਾਰੀ, ਨਰਿੰਦਰ ਅਜਨੋਹਾ, ਲਵਦੀਪ ਕੌਰ, ਉਂਕਾਰ ਸਿੰਘ, ਧਰਮਿੰਦਰ ਸਿੰਘ, ਹਾਫਿਜ ਪਦਮ, ਅਬਿਨਾਸ਼ ਕੌਰ, ਅਮਨਪ੍ਰੀਤ ਕੌਰ, ਅਮਨਜੀਤ ਕੌਰ, ਦੀਪਕ ਕੁਮਾਰ, ਜਸਪ੍ਰੀਤ ਕੌਰ, ਕੁਲਵਿੰਦਰ ਸਿੰਘ, ਮੁਨੀਸ਼ ਕੁਮਾਰ, ਸੋਹਣ ਸਿੰਘ ਅਤੇ ਹਰਭਜਨ ਸਿੰਘ ਕੈਂਪਸ ਮੈਨੇਜਰ ਮੌਜੂਦ ਸਨ।