*ਬਾਬਾ ਗਿਆਨ ਸਿੰਘ ਜੀ ਦੀ ਸਾਲਾਨਾ ਬਰਸੀ ਸਮਾਗਮ 26 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ-ਸੰਤ ਰਵਿੰਦਰ ਦਾਸ ਜੀ*

ਹੁਸ਼ਿਆਰਪੁਰ- ਡੇਰਾ ਬਾਬਾ ਗੋਬਿੰਦ ਦਾਸ ਜੀ ਖਾਨਪੁਰ (ਊਨਾ) ਵਿਖੇ, ਸੰਤ ਬਾਬਾ ਗੋਬਿੰਦ ਦਾਸ ਜੀ ਦਾ ਸਾਲਾਨਾ ਬਰਸੀ ਸਮਾਗਮ 26 ਫਰਵਰੀ ਨੂੰ ਮੌਜੂਦਾ ਸੰਤ ਬਾਬਾ ਰਵਿੰਦਰ ਦਾਸ ਜੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।

 ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਰਵਿੰਦਰ ਦਾਸ ਜੀ ਨੇ ਦੱਸਿਆ ਕਿ ਇਸ ਸਾਲਾਨਾ ਬਰਸੀ ਸਮਾਗਮ ਨੂੰ ਸਮਰਪਿਤ, ਸ੍ਰੀ ਅਖੰਡ ਪਾਠ ਸਾਹਿਬ 24 ਫਰਵਰੀ ਨੂੰ ਸਵੇਰੇ 10 ਵਜੇ ਆਰੰਭ ਕੀਤੇ ਜਾਣਗੇ ਅਤੇ 26 ਫਰਵਰੀ ਨੂੰ ਸਵੇਰੇ 10/30 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 1/30 ਵਜੇ ਤੱਕ, ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਜਾਵੇਗਾ|
 ਇਸ ਮੌਕੇ ਪੰਜਾਬ ਅਤੇ ਹਿਮਾਚਲ ਦੇ ਵੱਖ-ਵੱਖ ਸੰਪਰਦਾਵਾਂ ਅਤੇ ਡੇਰਿਆਂ ਦੇ ਸੰਤ ਮਹਾਂਪੁਰਖ ਸੰਗਤਾਂ ਪ੍ਰਵਚਨ ਕਰਨਗੇ ਅਤੇ ਬਾਬਾ ਜੀ ਦਾ ਭੰਡਾਰਾ ਸੰਗਤਾਂ ਨੂੰ ਨਿਰੰਤਰ ਵਰਤਾਇਆ ਜਾਵੇਗਾ।