ਬਨੂੜ ਵਿੱਚ ਨਸ਼ਾ ਤਸਕਰ ਦੇ ਘਰ ’ਤੇ ਚੱਲਿਆ ਬੁਲਡੋਜ਼ਰ
ਰਾਜਪੁਰਾ, 5 ਜੁਲਾਈ- ਪਟਿਆਲਾ ਪੁਲੀਸ ਵੱਲੋਂ ਅੱਜ ਬਨੂੜ ਦੇ ਸੈਣੀ ਵਾਲਾ ਮੁਹੱਲੇ ਦੇ ਵਿੱਚ ਇੱਕ ਘਰ ਦੇ ਉੱਪਰ ਬੁਲਡੋਜ਼ਰ ਐਕਸ਼ਨ ਕੀਤਾ ਗਿਆ। ਮੌਕੇ ’ਤੇ ਪਹੁੰਚੇ ਐਸ ਐਸ ਪੀ ਪਟਿਆਲਾ ਵਰੁਣ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਟਿਆਲਾ ਪੁਲੀਸ ਦੇ ਵੱਲੋਂ ਨਸ਼ਾ ਵੇਚਣ ਵਾਲਿਆਂ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ।

ਜਿਸ ਦੇ ਤਹਿਤ ਅੱਜ ਇਹ ਕਾਰਵਾਈ ਕੀਤੀ ਗਈ ਹੈ ਅਤੇ ਉਹਨੇ ਕਿਹਾ ਕਿ ਜੋ ਇਹ ਘਰ ਬਣਾਇਆ ਗਿਆ ਸੀ ਇਹ ਨਸ਼ਾ ਵੇਚ ਕੇ ਬਣਾਇਆ ਗਿਆ ਸੀ ਜਿਸ ’ਤੇ ਅੱਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੋ ਇਹ ਘਰ ਬਣਾਇਆ ਗਿਆ ਸੀ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਇਆ ਗਿਆ ਸੀ ਅਤੇ ਇਹਨਾਂ ਖਿਲਾਫ ਪੰਜ ਤੋਂ ਜ਼ਿਆਦਾ ਪਹਿਲਾਂ ਹੀ ਐਨਡੀਪੀਐਸ ’ਤੇ ਮਾਮਲੇ ਦਰਜ ਹਨ।
ਜਾਣਕਾਰੀ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਵਿਧਾਨ ਸਭਾ ਹਲਕਾ ਰਾਜਪੁਰਾ ਦੀ ਕਸਬਾ ਬਨੂੜ ਦੇ ਵਿੱਚ ਪਟਿਆਲਾ ਪੁਲੀਸ ਦੇ ਵੱਲੋਂ ਕਾਰਵਾਈ ਕੀਤੀ ਗਈ। ਪਟਿਆਲਾ ਪੁਲੀਸ ਵੱਲੋਂ ਨਗਰ ਕੌਂਸਲ ਬਨੂੜ ਦੇ ਤਾਲਮੇਲ ਨਾਲ ਕੀਤੀ ਗਈ ਇਸ ਕਾਰਵਾਈ ਦੌਰਾਨ ਨਗਰ ਨਿਗਮ ਦੀ ਟੀਮ ਵੀ ਹਾਜ਼ਰ ਸੀ। ਇਸ ਮੌਕੇ ਮਕਾਨ ਦੇ ਮਾਲਕ ਵੱਲੋਂ ਆਪਣਾ ਪੱਖ ਰੱਖਦਿਆਂ ਕਿਹਾ ਗਿਆ ਕਿ ਇਹ ਕਾਰਵਾਈ ਗਲਤ ਤਰੀਕੇ ਨਾਲ ਕੀਤੀ ਗਈ।