ਡਾਇਰੈਕਟਰ ਸਕੂਲ ਐਜੂਕੇਸ਼ਨ ਸ਼੍ਰੀ ਪਰਮਜੀਤ ਸਿੰਘ ਨੂੰ ਕੀਤਾ ਸਨਮਾਨਿਤ।

ਹੁਸ਼ਿਆਰਪੁਰ- ਡਾਇਰੈਕਟਰ ਸਕੂਲ ਐਜੂਕੇਸ਼ਨ ਸ਼੍ਰੀ ਪਰਮਜੀਤ ਸਿੰਘ ਪੀ.ਸੀ.ਐੱਸ (ਸੈਕੰਡਰੀ ਸਿੱਖਿਆ) ਨੂੰ ਉਹਨਾਂ ਦੇ ਹੋਮ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਵਿਖੇ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਕੂਲ ਵਿੱਚ ਉਹਨਾਂ ਲਈ ਸਨਮਾਨ ਸਮਾਰੋਹ ਸਕੂਲ ਮੁਖੀ ਹਰਮਨੋਜ ਕੁਮਾਰ ਦੀ ਅਗਵਾਈ ਵਿੱਚ ਕਰਵਾਇਆ ਗਿਆ।

ਹੁਸ਼ਿਆਰਪੁਰ- ਡਾਇਰੈਕਟਰ ਸਕੂਲ ਐਜੂਕੇਸ਼ਨ ਸ਼੍ਰੀ ਪਰਮਜੀਤ ਸਿੰਘ ਪੀ.ਸੀ.ਐੱਸ (ਸੈਕੰਡਰੀ ਸਿੱਖਿਆ) ਨੂੰ ਉਹਨਾਂ ਦੇ ਹੋਮ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਵਿਖੇ  ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਕੂਲ ਵਿੱਚ ਉਹਨਾਂ ਲਈ ਸਨਮਾਨ ਸਮਾਰੋਹ ਸਕੂਲ ਮੁਖੀ ਹਰਮਨੋਜ ਕੁਮਾਰ ਦੀ ਅਗਵਾਈ ਵਿੱਚ ਕਰਵਾਇਆ ਗਿਆ। 
ਇਸ ਸਨਮਾਨ ਸਮਾਰੋਹ ਵਿੱਚ ਉਹਨਾਂ ਦੀ ਪਤਨੀ ਪ੍ਰਿੰਸੀਪਲ ਕਸ਼ਮੀਰ ਕੌਰ, ਪੁੱਤਰ ਰੋਹਿਤ ਸਿੰਘ, ਵੱਡੇ ਭਰਾ ਸੂਬੇਦਾਰ ਰਾਮਪਾਲ ਸਿੰਘ, ਸੇਵਾਮੁਕਤ ਸੈਂਟਰ ਹੈੱਡ ਟੀਚਰ ਹਰਬੰਸ ਲਾਲ, ਛੋਟੇ ਭਰਾ ਡਾਕਟਰ ਰਣਜੀਤ ਸਿੰਘ ਅਤੇ ਉਹਨਾਂ ਦੀ ਪਤਨੀ ਕੁਮਾਰੀ ਨੀਲਮ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਵੱਖ-ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਅਸ਼ੋਕ ਪਰਮਾਰ, ਇੰਦਰਜੀਤ ਸਿੰਘ ਬੈਂਸ, ਜਸਵਿੰਦਰ ਕੌਰ ਅਤੇ ਹਰਭਜਨ ਸਿੰਘ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਗਰੀਬ ਪਰਿਵਾਰ ਪੈਦਾ ਹੋਇਆ ਅਤੇ ਸਰਕਾਰੀ ਸਕੂਲ ਵਿੱਚ ਪੜ੍ਹਿਆ ਵਿਦਿਆਰਥੀ ਅੱਜ ਪੰਜਾਬ ਦੈ ਡਾਇਰੈਕਟਰ ਸਕੂਲ ਐਜੂਕੇਸ਼ਨ ਅਫਸਰ ਬਣੇ ਹਨ ਜੋ ਕਿ ਵਿਦਿਆਰਥੀਆਂ ਲਈ ਇੱਕ ਮਿਸਾਲ ਹੈ। 
ਆਪਣੇ ਸੰਬੋਧਨ ਦੌਰਾਨ ਸ਼੍ਰੀ ਪਰਮਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲ ਕਿਸੇ ਵੀ ਪੱਖ ਤੋਂ ਘੱਟ ਨਹੀਂ ਹਨ। ਇਹਨਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਅੱਜ ਵੱਡੇ-ਵੱਡੇ ਆਹੁਦਿਆਂ  ਉੁੱਪਰ ਕੰਮ ਕਰ ਰਹੇ ਹਨ। ਉਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਹਨਾਂ ਵਲੋਂ ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਵੀ ਲਿਆ।ਸਮਾਰੋਹ ਵਿੱਚ ਸਕੂਲ ਵਲੋਂ ਉਹਨਾਂ ਨੂੰ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਸਟੇਜ ਸੰਚਾਲਨ ਦੀ ਭੂਮਿਕਾ ਨਰਿੰਦਰ ਅਜਨੋਹਾ ਨੇ ਬਾਖੂਬੀ ਨਿਭਾਈ।
 ਇਸ ਮੌਕੇ ਜਤਿੰਦਰ ਸਿੰਘ, ਸਰਬਜੀਤ ਕੌਰ, ਬਲਬੀਰ ਕੌਰ, ਪ੍ਰਸ਼ੋਤਮ ਕੁਮਾਰੀ, ਲਵਦੀਪ ਕੌਰ, ਧਰਮਿੰਦਰ ਸਿੰਘ, ਹਾਫਿਜ ਪਦਮ, ਅਬਿਨਾਸ਼ ਕੌਰ, ਅਮਨਪ੍ਰੀਤ ਕੌਰ, ਅਮਨਜੀਤ ਕੌਰ, ਦੀਪਕ ਕੁਮਾਰ,  ਜਸਪ੍ਰੀਤ ਕੌਰ, ਕੁਲਵਿੰਦਰ ਸਿੰਘ, ਮੁਨੀਸ਼ ਕੁਮਾਰ, ਸੋਹਣ ਸਿੰਘ, ਸਰਪੰਚ ਰਾਜਵਿੰਦਰ ਕੌਰ, ਮਮਤਾ ਰਾਣੀ, ਦਵਿੰਦਰ ਪਰਮਾਰ, ਪਰਮਿੰਦਰ ਕੁਮਾਰ, ਅਮਰੀਕ ਸਿੰਘ, ਸ਼ਾਮ ਸਿੰਘ, ਹਰਜੀਤ ਸਿੰਘ, ਸ਼ਿੰਗਾਰਾ ਸਿੰਘ, ਹਰਵਿੰਦਰ ਸਿੰਘ ਖਾਲਸਾ,ਗੁਰਮੁੱਖ ਸਿੰਘ, ਰਜਿੰਦਰ ਸਿੰਘ ਪਰਮਾਰ, ਜਸਕਰਨ ਸਿੰਘ, ਇੰਦਰਜੀਤ ਸਿੰਘ, ਹਰਿੰਦਰ ਸਿੰਘ, ਰਿੰਕੂ ਸਿੰਘ, ਜਸਕਰਨ ਸਿੰਘ, ਰਾਮ ਸਰੂਪ, ਦਿਲਬਾਗ ਸਿੰਘ, ਜੋਗਿੰਦਰ ਸਿੰਘ, ਸੱਤਪਾਲ ਸਿੰਘ, ਗੁਰਮੀਤ ਸਿੰਘ, ਕਮਲਜੀਤ ਸਿੰਘ, ਗੁਰਦਰਸ਼ਨ ਸਿੰਘ, ਜਸਵਿੰਦਰ ਸਿੰਘ, ਹਰੀ ਸਿੰਘ ਜਸਵਾਲ, ਦਰਸ਼ਨ ਕੌਰ, ਅਮਰਜੀਤ ਕੌਰ, ਮਨਜੀਤ ਕੌਰ, ਕੁਲਦੀਪ ਕੌਰ, ਵਿਦਿਆਰਥੀ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।