ਪ੍ਰਸਿੱਧ ਸ਼ਾਇਰਾ ਤੇ ਕਹਾਣੀਕਾਰ ਮਨਜੀਤ ਕੌਰ ਗਿੱਲ ਯੂ.ਐੱਸ.ਏ ਦੀ ਛੇਵੀਂ ਪੁਸਤਕ ਇੰਟਰਨੈੱਟ ਉੱਤੇ ਲੋਕ-ਅਰਪਣ

ਹੁਸ਼ਿਆਰਪੁਰ- ਬੀਤੇ ਦਿਨੀਂ ਅਮਰੀਕਾ ਨਿਵਾਸੀ ਨਾਮਵਰ ਲੇਖਿਕਾ ਮਨਜੀਤ ਕੌਰ ਗਿੱਲ ਦੀ ਪੁਸਤਕ ‘‘ਪੰਜਾਬੀ ਮਾਡਰਨ ਬੋਲੀਆਂ’’ ਇੰਟਰਨੈੱਟ ਉੱਤੇ ਲੋਕ-ਅਰਪਣ ਕੀਤੀ ਗਈ। ਜਿਸਨੂੰ ਕਿ ਕਾਜਲ ਪਬਲਿਸ਼ਰਜ਼ ਵਲੋਂ ਤਿਆਰ ਕਰਕੇ ਪ੍ਰਕਾਸ਼ਿਤ ਕੀਤਾ ਗਿਆ ਹੈ।

ਹੁਸ਼ਿਆਰਪੁਰ- ਬੀਤੇ ਦਿਨੀਂ ਅਮਰੀਕਾ ਨਿਵਾਸੀ ਨਾਮਵਰ ਲੇਖਿਕਾ ਮਨਜੀਤ ਕੌਰ ਗਿੱਲ ਦੀ ਪੁਸਤਕ ‘‘ਪੰਜਾਬੀ ਮਾਡਰਨ ਬੋਲੀਆਂ’’ ਇੰਟਰਨੈੱਟ ਉੱਤੇ ਲੋਕ-ਅਰਪਣ ਕੀਤੀ ਗਈ। ਜਿਸਨੂੰ ਕਿ ਕਾਜਲ ਪਬਲਿਸ਼ਰਜ਼ ਵਲੋਂ ਤਿਆਰ ਕਰਕੇ ਪ੍ਰਕਾਸ਼ਿਤ ਕੀਤਾ ਗਿਆ ਹੈ।  
ਇਸ ਤੋਂ ਪਹਿਲਾਂ ਵੀ ਉਹ ਆਪਣੀਆਂ ਪੰਜ ਪੁਸਤਕਾਂ ਗੂਗਲ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਅਰਪਣ ਕਰ ਚੁੱਕੇ ਨੇ। ਇਹ ਛੇਵੀਂ ਪੁਸਤਕ ਬੋਲੀਆਂ ਦੀ ਹੈ ਜਿਸਨੂੰ ਪੰਜਾਬ ਦੀ ਰੰਗਲੀ ਧਰਤੀ ਦੇ ਨਾਂ ਕਰਦਿਆਂ ਉਨ੍ਹਾਂ ਕਿਹਾ ਕਿ ਬੋਲੀਆਂ ਦੀ ਕਿਤਾਬ ਲਿਖਣ ਦਾ ਸਬੱਬ ਕਨੇਡਾ ਦੇ ਐਬਟਸਫ਼ੋਰਡ ਸ਼ਹਿਰ ਵਿੱਚ ਪੰਜਾਬੀਅਤ ਨੂੰ ਪਿਆਰ ਕਰਨ ਵਾਲੀ ਸਾਡੀ ਛੋਟੀ ਭੈਣ ਧਰਮਵੀਰ ਧਾਲੀਵਾਲ ਦੀ ਲੰਬੇ ਸਮੇਂ ਤੋਂ ਨਵੀਆਂ ਬੋਲੀਆਂ ਦੀ ਮੰਗ ਕਰਕੇ ਬਣਿਆਂ ਕਿਉਂਕਿ ਉਹ ਅਕਸਰ ਆਪਣੇ ਖੇਤਾਂ ਵਿੱਚ ਪੰਜਾਬੀ ਵਿਰਸੇ ਦੀਆਂ ਚੀਜ਼ਾਂ ਸਾਂਭਦੀ ਹੋਈ ਪੰਜਾਬੀ ਮੇਲੇ ਕਰਵਾਉਂਦੀ ਰਹਿੰਦੀ ਹੈ ਤੇ ਮੈਨੂੰ ਸਾਰਿਆਂ ਮੇਲਿਆਂ ਵਿੱਚ ਜਾਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। 
ਪੁਸਤਕ ਨੂੰ ਪਾਠਕਾਂ ਵਲੋਂ ਇੰਟਰਨੈੱਟ ਉੱਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹੁਣ ਤੱਕ ਇਸਨੂੰ ਅਨੇਕਾਂ ਪਾਠਕਾਂ ਵਲੋਂ ਪੜ੍ਹਿਆ ਜਾ ਚੁੱਕਾ ਹੈ। ਪੁਸਤਕ ਨੂੰ ਗੂਗਲ ਉੱਤੇ ਅੰਗ੍ਰੇਜ਼ੀ ਦੇ ਅੱਖਰਾਂ ਵਿੱਚ ਰਾਈਟਰ ਮਨਜੀਤ ਕੌਰ ਗਿੱਲ ਬਲਾਗ ਸਰਚ ਕਰਕੇ ਬੜੀ ਹੀ ਅਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ।  ਪੁਸਤਕ ਦੇ ਲੋਕ ਅਰਪਣ ਤੇ ਲੇਖਿਕਾ ਮਨਜੀਤ ਕੌਰ ਗਿੱਲ ਨੂੰ ਕਈ ਨਾਮਵਰ ਲੇਖਕਾਂ ਤੇ ਉਨ੍ਹਾਂ ਦੇ ਅਨੇਕਾਂ ਪਾਠਕਾਂ ਵਲੋਂ ਮੁਬਾਰਕਬਾਦ ਦਿੱਤੀ ਗਈ।