ਫਾਈਟ ਫਾਰ ਹਿਊਮਨ ਰਾਈਟਸ ਵੈਲਫੇਅਰ ਵਲੋ ਹੜ ਪੀੜਤਾਂ ਲਈ ਰਾਹਤ ਕੈਂਪ 'ਚ ਰਾਸ਼ਨ ਸਮੱਗਰੀ ਪਹੁੰਚਾਈ
ਨਵਾਂਗਾਂਓ:- ਪੰਜਾਬ ਵਿੱਚ ਹੜਾਂ ਦੀ ਮਾਰ ਪੀੜਤ ਲੋਕਾਂ ਲਈ ਸਮਾਜ ਸੇਵੀ ਸੰਸਥਾ " ਫਾਈਟ ਫਾਰ ਹਿਊਮਨ ਰਾਈਟਸ ਵੈਲਫੇਅਰ " ਸੰਸਥਾ ਦੇ ਅਹੁਦੇਦਾਰ ਗੁਰਦੁਆਰਾ ਸ੍ਰੀ ਗੜੀ ਭੌਰਖਾ ਸਾਹਿਬ ਮਾਜਰੀ ਵਿਖੇ ਲੋਕ ਹਿਤ ਮਿਸ਼ਨ ਬੀਕੇਯੂ ਵਲੋ ਲਗਾਏ ਹੜ ਰਾਹਤ ਕੈਂਪ ਵਿੱਚ ਰਾਸ਼ਨ ਸਮੱਗਰੀ ਲੈਕੇ ਪੁੱਜੇ।

ਸੰਸਥਾ ਆਗੂ ਜਸਬੀਰ ਸਿੰਘ ਨਵਾਂਗਰਾਉਂ ਦੀ ਅਗਵਾਈ 'ਚ ਪਹੁੰਚੇ ਅਹੁਦੇਦਾਰ ਜਗਜੀਤ ਸਿੰਘ, ਐਡਵੋਕੇਟ ਰਤਿੰਦਰ ਸਿੰਘ ਸੋਢੀ, ਰਛਪਾਲ ਸਿੰਘ, ਸੰਜੈ ਗੰਭੀਰ, ਸੁਖਨੈਨ ਸਿੰਘ ਤੇ ਐਡਵੋਕੇਟ ਹਰਲੀਨ ਕੌਰ ਨੇ ਮਿਸ਼ਨ ਆਗੂਆਂ ਨੂੰ ਪੀੜ੍ਹਤ ਪਰਿਵਾਰਾਂ ਤੱਕ ਭੇਜਨ ਲਈ ਵੱਡੀ ਮਾਤਰਾ ਚ ਰਾਸ਼ਨ ਸਮੱਗਰੀ ਸੌਂਪੀ।
ਜਸਬੀਰ ਸਿੰਘ, ਸੋਢੀ ਰਤਿੰਦਰ ਸਿੰਘ ਤੇ ਜਗਜੀਤ ਸਿੰ ਨੇ ਕਿਹਾ ਕਿ ਮਿਸ਼ਨ ਦੀਆਂ ਸੇਵਾਵਾਂ ਜਿਲੇ ਅੰਦਰ ਹਰ ਖੇਤਰ ਲਈ ਸਦਾ ਜਾਰੀ ਰਹਿੰਦੀਆਂ ਹਨ। ਇਸ ਲਈ ਮਿਸ਼ਨ ਦੇ ਹੜ੍ਹ ਪੀੜ੍ਹਤਾਂ ਲਈ ਯਤਨ ਸਲਾਘਾਂਯੋਗ ਹਨ। ਇਸ ਲਈ ਓਹ ਖੁਦ ਸਹਾਇਤਾ ਵਜੋ ਮਿਸ਼ਨ ਦੇ ਕੈਂਪ ਵਿੱਚ ਪੁੱਜੇ ਹਨ।
ਇਸ ਮੌਕੇ ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਵਜੀਰਪੁਰ, ਗੁਰਮੇਲ ਸਿੰਘ ਮੰਡ, ਦਰਸ਼ਨ ਸਿੰਘ ਖੇੜਾ, ਬਹਾਦੁਰ ਸਿੰਘ ਮੁੰਧੋ, ਰਵਿੰਦਰ ਸਿੰਘ, ਭਗਤ ਸਿੰਘ ਭਗਤ ਮਾਜਰਾ, ਗੁਰਦੀਪ ਸਿੰਘ, ਸੋਹਣ ਸਿੰਘ ਸੰਗਤਪੁਰਾ, ਬਲਵਿੰਦਰ ਸਿੰਘ ਰੰਗੂਆਣਾ ਆਦਿ ਜਥੇਬੰਦੀ ਦੇ ਅਹੁਦੇਦਾਰਾਂ ਵਲੋ ਫਾਈਟ ਫਾਰ ਹਿਊਮਨ ਰਾਈਟਸ ਵੈਲਫੇਅਰ ਸੰਸਥਾ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।