ਉੱਘੇ ਸੰਗੀਤਕਾਰ ਜੱਸੀ ਮਹਾਲੋਂ ਨੂੰ ਗਹਿਰਾ ਸਦਮਾ, ਸੱਸ ਦਾ ਦਿਹਾਂਤ

ਨਵਾਂਸ਼ਹਿਰ, 14 ਫਰਵਰੀ- ਉੱਘੇ ਸੰਗੀਤਕਾਰ ਤੇ ਗਾਇਕ ਜੱਸੀ ਮਹਾਲੋਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਸੱਸ ਅਮਰਜੀਤ ਕੌਰ ਗਰੇਵਾਲ ਪਤਨੀ ਸ੍ਰ ਕਸ਼ਮੀਰ ਸਿੰਘ ਗਰੇਵਾਲ ਵਾਸੀ ਪਿੰਡ ਸਕੋਹਪੁਰ ਦਾ ਦਿਹਾਂਤ ਹੋ ਗਿਆ, ਉਹ 62 ਵਰਿ੍ਹਆਂ ਦੇ ਸਨ | ਜੱਸੀ ਮਹਾਲੋਂ ਤੇ ਉਨ੍ਹਾਂ ਦੀ ਪਤਨੀ ਗੁਰਜੀਤ ਕੌਰ ਸੰਧਾਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਅਮਰਜੀਤ ਕੌਰ ਕੁਝ ਦਿਨ ਪਹਿਲਾਂ ਅਚਾਨਕ ਬਿਮਾਰ ਹੋ ਗਏ|

 ਜਿਸ ਉਪਰੰਤ ਉਨ੍ਹਾਂ ਨੂੰ ਇੱਥੋਂ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਬੀਤੇ ਕੱਲ੍ਹ ਆਖ਼ਰੀ ਸਾਹ ਲਿਆ, ਬਿਮਾਰੀ ਜਿੱਤ ਗਈ ਮਾਤਾ ਅਮਰਜੀਤ ਕੌਰ ਜਿੰਦਗੀ ਮੌਤ ਦੀ ਲੜਾਈ ਹਾਰ ਗਏ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਿਆ | ਉਨ੍ਹਾਂ ਦੱਸਿਆ ਕਿ ਮਾਤਾ ਅਮਰਜੀਤ ਕੌਰ ਦੀ ਮਿ੍ਤਕ ਦੇਹ ਦਾ ਉਨ੍ਹਾਂ ਦੇ ਜੱਦੀ ਪਿੰਡ ਸਕੋਹਪੁਰ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਮਾਤਾ ਅਮਰਜੀਤ ਕੌਰ ਨਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ 21 ਫ਼ਰਵਰੀ ਨੂੰ ਪਿੰਡ ਸਕੋਹਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਵੇਗੀ | 
ਇਸ ਦੁੱਖ ਦੀ ਘੜੀ 'ਚ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲੋਕ ਗਾਇਕ ਨਿਰਮਲ ਨਿੰਮਾ, ਦਵਿੰਦਰ ਦੁੱਗਲ, ਬੀ ਆਰ ਡਿਮਾਣਾ, ਰਵੀ ਡਿਮਾਣਾ, ਬੂਟਾ ਕੋਹਿਨੂਰ, ਹਰਦੇਵ ਚਾਹਲ, ਰਾਜ ਦਦਰਾਲ, ਰਾਜ ਬਾਹੜੋਵਾਲ, ਲਖਵਿੰਦਰ ਲੱਖਾ ਸੂਰਾਪੁਰੀਆ, ਲਖਵਿੰਦਰ ਲੱਖਾ ਚਰਾਣ, ਦਿਲਬਰਜੀਤ ਦਿਲਬਰ, ਮੀਕਾ ਮੁਬਾਰਕਪੁਰੀ, ਸੋਨੀ ਸਰੋਆ, ਦਵਿੰਦਰ ਰੂਹੀ, ਦਵਿੰਦਰ ਬੀਸਲਾ, ਜਗਦੀਸ਼ ਜਾਡਲਾ, ਮਨੋਹਰ ਮਨਹਰ, ਕਲੇਰ ਕੁਲਵੰਤ, ਮਹੇਸ਼ ਸਾਜਨ, ਪ੍ਰਵੇਜ਼ ਖ਼ਾਨ, ਅਨਮੋਲ ਵਿਰਕ, ਸਤਨਾਮ ਅਣਖੀ, ਸੀਤਲ ਬਘੌਰਾਂ ਵਾਲਾ, ਮਹੇਸ਼ ਸਾਜਨ, ਰੂਪ ਲਾਲ ਧੀਰ, ਐੱਸ.ਐੱਸ. ਅਜ਼ਾਦ, ਰਾਣੀ ਅਰਮਾਨ, ਪੂਨਮ ਬਾਲਾ, ਦੀਪ ਅਲਾਚੌਰੀਆ, ਕਰਨੈਲ ਦਰਦੀ ਨੇ ਆਖਿਆ ਕਿ ਸਭ ਤੋਂ ਨੇੜੇ ਦਾ ਰਿਸ਼ਤਾ ਮਾਂ ਦਾ ਹੁੰਦਾ ਹੈ, ਮਾਂ ਦੇ ਵਿਛੋੜੇ ਦਾ ਦਰਦ ਸਹਿਣ ਕਰਨਾ ਸਭ ਤੋਂ ਔਖਾ ਹੈ, ਕਿਉਂਕਿ ਸਾਡੇ ਤੇ ਜਿੰਨੇ ਅਹਿਸਾਨ ਮਾਂ ਦੇ ਹੁੰਦੇ ਹਨ|
 ਉਨ੍ਹਾਂ ਦਾ ਕਰਜ਼ਾ ਵਿਅਕਤੀ ਸੱਤ ਜਨਮਾ ਤੱਕ ਵੀ ਨਹੀਂ ਮੋੜ ਸਦਾ| ਉਨ੍ਹਾਂ ਨੇ ਵਿੱਛੜੀ ਆਤਮਾ ਦੀ ਸ਼ਾਂਤੀ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਵੀ ਪ੍ਰਾਰਥਨਾ ਕੀਤੀ |