62ਵਾਂ ਆਲ ਇੰਡੀਆ ਪਿ੍ਰੰ ਹਰਭਜਨ ਸਿੰਘ ਯਾਦਗਾਰੀ ਟੂਰਨਾਮੈਂਟ 14 ਤੋਂ ਸ਼ੁਰੂ

ਮਾਹਿਲਪੁਰ, 13 ਫਰਵਰੀ- ਪਿ੍ਰੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨ ਵਿੱਚ 62ਵਾਂ ਆਲ ਇੰਡੀਆ ਪਿ੍ਰੰ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ 14 ਫਰਵਰੀ ਤੋਂ 21 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ।

ਮਾਹਿਲਪੁਰ, 13 ਫਰਵਰੀ- ਪਿ੍ਰੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨ ਵਿੱਚ  62ਵਾਂ ਆਲ ਇੰਡੀਆ ਪਿ੍ਰੰ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ 14 ਫਰਵਰੀ ਤੋਂ 21 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। 
ਇਸ ਸਬੰਧੀ ਅੱਜ ਪਿ੍ਰੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਸਪੋਰਟਿੰਗ ਕਲੱਬ ਦੇ ਦਫਤਰ ਖਾਲਸਾ ਕਾਲਜ ਮਾਹਿਲਪੁਰ ਵਿੱਚ ਹੋਈ। ਇਸ ਮੌਕੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਸਕੱਤਰ ਹਰਜਿੰਦਰ ਸਿੰਘ ਜੱਗਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਅਤੇ ਫੁੱਟਬਾਲ ਫੈਡਰੇਸ਼ਨ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ। 
ਇਸ ਮੌਕੇ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਦੱਸਿਆ ਕਿ ਪਹਿਲੇ ਦਿਨ ਹੋਣ ਵਾਲੇ ਉਦਘਾਟਨੀ ਮੈਚ ਵਿੱਚ  ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਇਸ਼ਾਂਕ ਕੁਮਾਰ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਣਗੇ ਜਦਕਿ ਮੈਚ ਦੀ ਆਰੰਭਤਾ ਦੀ ਅਰਦਾਸ ਮੌਕੇ ਸਿੱਖ ਐਜੂਕੇਸ਼ਨਲ ਕੌਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕੁਟੀਆ ਕਹਾਰਪੁਰੀ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਕਲੱਬ, ਕਾਲਜ ਅਤੇ ਅਕੈਡਮੀ ਕੈਟਾਗਰੀ ਦੇ ਹੋਰ ਰਹੇ ਮੈਚਾਂ ਵਿੱਚ ਭਾਰਤ ਭਰ ਤੋਂ ਪ੍ਰਸਿੱਧ ਫੁੱਟਬਾਲ ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਟੂਰਨਾਮੈਂਟ ਦੇ ਵਧੀਆ ਪ੍ਰਬੰਧਾਂ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। 
ਉਨ੍ਹਾਂ ਦੱਸਿਆ ਕਿ 21 ਫਰਵਰੀ ਨੂੰ ਫਾਈਨਲ ਮੈਚਾਂ ਮੌਕੇ ਮੈਂਬਰ ਲੋਕ ਸਭਾ ਹਲਕਾ, ਸ੍ਰੀ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਅਤੇ ਸ੍ਰੀ ਰਿਐਲਟੀ ਚੰਡੀਗੜ੍ਹ ਦੇ ਡਾਇਰੈਕਟਰ ਲਕਸ਼ਮੀ ਕਾਂਤ ਸਵਾਮੀ ਮੁੱਖ ਮਹਿਮਾਨ ਵੱਜੋਂ ਹਾਜ਼ਰ ਹੋ ਕੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨਗੇ। 
ਮੀਟਿੰਗ ਮੌਕੇ ਕੁੰਦਨ ਸਿੰਘ ਸੱਜਣ ਕੈਨੇਡਾ, ਦਲਜੀਤ ਸਿੰਘ ਬੈਂਸ ਕੈਨੇਡਾ, ਪਿ੍ਰੰ. ਡਾ ਪਰਵਿੰਦਰ ਸਿੰਘ, ਪਿ੍ਰੰ. ਹਰਜਿੰਦਰ ਸਿੰਘ ਗਿੱਲ, ਪਿ੍ਰੰ ਸੁਖਇੰਦਰ ਸਿੰਘ ਰਿੱਕੀ, ਪਿ੍ਰੰ ਧੀਰਜ ਸ਼ਰਮਾ, ਡਾ ਰਾਜ ਕੁਮਾਰ, ਡਾ ਪਰਮਪ੍ਰੀਤ ਰਾਓ, ਸੱਤਪ੍ਰਕਾਸ਼ ਸਿੰਘ ਕੈਨੇਡੀਅਨ, ਹਰਦੀਪ ਕੁਮਾਰ ਮੈਚ ਕਮਿਸ਼ਨਰ, ਮਾ ਬਨਿੰਦਰ ਸਿੰਘ, ਇੰਜ. ਤਰਲੋਚਨ ਸਿੰਘ ਸੰਧੂ, ਬਲਜਿੰਦਰ ਮਾਨ, ਰੁਪਿੰਦਰਜੋਤ ਸਿੰਘ ਬੱਬੂ, ਜਗਜੀਤ ਸਿੰਘ ਗਣੇਸ਼ਪੁਰ, ਜਮਦੇਸ਼ ਸਿੰਘ ਤੰਬੜ, ਰਾਜ ਕੁਮਾਰ ਰਾਜੂ, ਕੁਲਵੰਤ ਸਿੰਘ ਸੈਣੀ, ਹਰਦੀਪ ਸਿੰਘ ਸੈਣੀ, ਬਚਿੱਤਰ ਸਿੰਘ ਬੰਬੇਲੀ ਹਾਜ਼ਰ ਸਨ।