ਖਾਲਸਾ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਦੀ ਅਥਲੈਟਿਕ ਮੀਟ ਕਰਵਾਈ

ਮਾਹਿਲਪੁਰ, 13 ਫਰਵਰੀ- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਕੈਂਪਸ ਵਿੱਚ ਚੱਲਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਦੀ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ ਜਿਸ ਮੌਕੇ ਵਿਦਿਆਰਥੀਆਂ ਨੇ ਅਥਲੈਟਿਕਸ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਅਥਲੈਟਿਕ ਮੀਟ ਦਾ ਉਦਘਾਟਨ ਕਰਦਿਆਂ ਪਿ੍ਰੰ ਡਾ ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਗਈ।

ਉਨ੍ਹਾਂ ਕਾਲਜ ਵੱਲੋਂ ਖਿਡਾਰੀ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਦੱਸਿਆ। ਇਸ ਮੌਕੇ 100 ਮੀਟਰ ਦੌੜ (ਲੜਕੇ) ਵਰਗ ਵਿੱਚ ਜਸ਼ਨਪ੍ਰੀਤ ਸਿੰਘ ਨੇ ਪਹਿਲਾ, ਨਵਪ੍ਰੀਤ ਸਿੰਘ ਨੇ ਦੂਸਰਾ ਅਤੇ ਹਰਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ (ਲੜਕੀਆਂ) ਦੇ ਵਰਗ ਵਿੱਚ ਦਲਵੀਰ ਕੌਰ ਨੇ ਪਹਿਲਾ, ਨਰਗਿਸ ਨੇ ਦੂਜਾ ਅਤੇ ਸਨਾ ਨੇ ਤੀਜਾ ਸਥਾਨ ਹਾਸਿਲ ਕੀਤਾ। ਸ਼ਾਟਪੁੱਟ (ਲੜਕੇ) ਦੇ ਮੁਕਾਬਲੇ ਵਿੱਚ ਨਵਪ੍ਰੀਤ ਨੇ ਪਹਿਲਾ, ਵਿਨੈ ਨੇ ਦੂਜਾ ਅਤੇ ਨਿਤਿਨ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ (ਲੜਕੀਆਂ) ਦੇ ਮੁਕਾਬਲੇ ਵਿੱਚ ਪ੍ਰੀਤਿਕਾ ਨੇ ਪਹਿਲਾ, ਤਰਨਪ੍ਰੀਤ ਕੌਰ ਨੇ ਦੂਜਾ ਅਤੇ ਸਿਮਰਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
 ਥਰੀ ਲੈੱਗ ਰੇਸ ਵਿੱਚ ਕਰਮਨਪ੍ਰੀਤ ਅਤੇ ਸਿਮਰਨਜੀਤ ਕੌਰ ਨੇ ਪਹਿਲਾ, ਰੁਖਸਾਰ ਤੇ ਹਰਪ੍ਰੀਤ ਕੌਰ ਨੇ ਦੂਜਾ ਅਤੇ ਨੰਦਿਨੀ ਤੇ ਸਿਮਰਨ ਨੇ ਤੀਜਾ ਸਥਾਨ ਹਾਸਿਲ ਕੀਤਾ। ਉੱਚੀ ਛਾਲ (ਲੜਕੇ) ਵਰਗ ਵਿੱਚ ਹਰਜੋਤ ਨੇ ਪਹਿਲਾ, ਨਵਪ੍ਰੀਤ ਨੇ ਦੂਜਾ ਤੇ ਚਰਨਕੰਵਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ  ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ।
 ਇਸ ਮੌਕੇ  ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ ਪਿ੍ਰਆ ਅਤੇ ਪ੍ਰੋ ਸ਼ੀਤਲ ਨੇ ਅਥਲੈਟਿਕ ਮੀਟ ਦੇ ਪ੍ਰਬੰਧਾਂ ਨੂੰ ਵਧੀਆ ਢੰਗ ਨਾਲ ਨਿਭਾਇਆ। ਸਟੇਜ ਦੀ ਕਾਰਵਾਈ ਡਾ ਰਾਜ ਕੁਮਾਰ ਨੇ ਚਲਾਈ। ਇਸ ਮੌਕੇ ਪ੍ਰੋ ਕਮਲਪ੍ਰੀਤ ਕੌਰ, ਪ੍ਰੋ ਜਸਦੀਪ ਕੌਰ, ਪ੍ਰੋ ਅਸ਼ੋਕ ਕੁਮਾਰ, ਪ੍ਰੋ ਹਰਪ੍ਰੀਤ ਕੌਰ,ਪ੍ਰੋ ਰਜਿੰਦਰ ਕੌਰ, ਪ੍ਰੋ ਗਣੇਸ਼ ਖੰਨਾ, ਪ੍ਰੋ ਰਮਨਦੀਪ ਕੌਰ ਸਮੇਤ ਹੋਰ ਅਧਿਆਪਕ ਹਾਜ਼ਰ ਸਨ।