ਦੋਸਤਾਨਾ ਮੈਚ 'ਚ ਪੀ. ਪੀ. ਸੀ. ਬੀ. ਨੇ ਐਨ. ਪੀ. ਐਲ. ਰਾਜਪੁਰਾ ਨੂੰ 47 ਦੌੜਾਂ ਨਾਲ ਹਰਾਇਆ

ਪਟਿਆਲਾ, 12 ਫਰਵਰੀ- ਵਾਤਾਵਰਣ ਨੂੰ ਸਮਰਪਿਤ ਦੋਸਤਾਨਾ ਕ੍ਰਿਕਟ ਮੈਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਤੇ ਐਨ ਪੀ ਐਲ ਰਾਜਪੁਰਾ ਵਿਚਕਾਰ ਰਾਜਪੁਰਾ ਵਿਖੇ ਖੇਡਿਆ ਗਿਆ। ਪੰਜਾਬ ਸਰਕਾਰ ਦੇ ਐਸ ਟੀ ਈ ਵਿਭਾਗ ਦੇ ਸਕੱਤਰ ਪ੍ਰਿਅੰਕ ਭਾਰਤੀ ਮੁੱਖ ਮਹਿਮਾਨ ਸਨ ਜਿਨ੍ਹਾਂ ਪੀਪੀਸੀਬੀ ਵੱਲੋਂ ਮੈਚ ਵੀ ਖੇਡਿਆ। ਹਰਮੇਸ਼ ਸਿੰਘ ਦੀ ਕਪਤਾਨੀ ਹੇਠ ਪੀ ਪੀ ਸੀ ਬੀ ਨੇ ਨਿਰਧਾਰਤ 20 ਓਵਰਾਂ ਵਿੱਚ 153 ਦੌੜਾਂ ਬਣਾਈਆਂ।

ਪੀਪੀਸੀਬੀ ਵੱਲੋਂ ਵਿਕਰਮ ਨੇ 53 ਅਤੇ ਮੋਹਿਤ ਸਿੰਗਲਾ ਨੇ 40 (ਅਜੇਤੂ) ਦੌੜਾਂ ਬਣਾਈਆਂ। ਸੰਦੀਪ ਨੇ 3 ਵਿਕਟਾਂ ਅਤੇ  ਗੁਰਕਰਨ ਸਿੰਘ ਨੇ 2 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦਿਆਂ ਐਨਪੀਐਲ ਦੀ ਟੀਮ 106 ਦੌੜਾਂ ਹੀ ਬਣਾ ਸਕੀ ਅਤੇ ਮੈਚ 47 ਦੌੜਾਂ ਨਾਲ ਹਾਰ ਗਈ। ਇਸ ਤੋਂ ਇਲਾਵਾ ਦਿੱਗਜਾਂ ਸਮੇਤ ਹੋਰ ਕ੍ਰਿਕਟ ਪ੍ਰੇਮੀ ਵੀ ਮੌਜੂਦ ਸਨ ਅਤੇ ਮੈਚ ਦਾ ਆਨੰਦ ਮਾਣਿਆ।  
ਚੇਅਰਮੈਨ ਅਤੇ ਮੈਂਬਰ ਸਕੱਤਰ ਤੋਂ ਇਲਾਵਾ ਸੁਰੇਸ਼ ਕੁਮਾਰ ਨਾਰੰਗ, ਚੀਫ ਐਗਜ਼ੀਕਿਊਟਿਵ, ਰਾਜੇਸ਼ ਕੁਮਾਰ, ਮੁਖੀ (ਓ.ਐਂਡ.ਐਮ.) ਅਤੇ ਰਾਜੀਵ ਭੰਡਾਰੀ, ਡੀ.ਜੀ.ਐਮ. ਅਤੇ ਹੋਰ ਪਤਵੰਤੇ ਵੀ ਆਪਣੇ ਕਰਮਚਾਰੀਆਂ ਨਾਲ ਮੌਜੂਦ ਸਨ।
ਪੀਪੀਸੀਬੀ ਨੇ ਮੈਚ ਦੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇਨਾਮ ਵੰਡੇ। ਵਿਕਰਮ ਨੂੰ ਸਰਵੋਤਮ ਬੱਲੇਬਾਜ਼ ਅਤੇ ਸੰਦੀਪ ਕੁਮਾਰ ਨੂੰ ਮੈਨ ਆਫ ਦਾ ਮੈਚ ਅਤੇ ਸਰਵੋਤਮ ਗੇਂਦਬਾਜ਼ ਐਲਾਨਿਆ ਗਿਆ। ਲਵਨੀਤ ਦੂਬੇ, ਸੀ ਈ ਈ ਨੇ ਮੈਚ ਦੇ ਆਯੋਜਨ ਲਈ ਐਨ ਪੀ ਐਲ ਪ੍ਰਬੰਧਨ ਦਾ ਧੰਨਵਾਦ ਕੀਤਾ।