ਸਵ: ਨਸੀਬ ਸਿੰਘ ਗਾਖਲ ਦੀ ਯਾਦ ਵਿੱਚ ਕੁਸ਼ਤੀ ਮੁਕਾਬਲੇ

ਜਲੰਧਰ 05 ਫਰਵਰੀ 2025- ਪਦਮ ਸ਼੍ਰੀ ਤੇ ਅਰਜਨਾਂ ਅਵਾਰਡੀ ਪਹਿਲਵਾਨ ਕਰਤਾਰ ਸਿੰਘ ਅਤੇ ਖੇਡ ਪ੍ਰਮੋਟਰ ਸ਼. ਅਮੋਲਕ ਸਿੰਘ ਗਾਖਲ ਨੇ ਇਕ ਸਾਂਝੇ ਬਿਆਨ 'ਚ ਇਹ ਜਾਣਕਾਰੀ ਦਿੱਤੀ ਕਿ ਸਵ: ਸ੍‌. ਨਸੀਬ ਸਿੰਘ ਗਾਖਲ ਜੋ ਆਪਣੀ ਭਰ ਜਵਾਨੀ ਵਿਚ ਆਪ ਕੁਸ਼ਤੀ ਲੜਦੇ ਰਹੇ ਸਨ। ਉਹਨਾਂ ਦੀ ਮਿੱਠੀ ਯਾਦ ਵਿਚ 18 ਤੋਂ 19 ਅਕਤੂਬਰ ਨੂੰ ਉਹਨਾਂ ਦੇ ਜੋਦੀ ਪਿੰਡ ਗਾਖਲਾਂ ਦੇ ਸੁੰਦਰ ਸਟੇਡੀਅਮ ਵਿਚ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ।

ਇਹਨਾਂ ਕੁਸ਼ਤੀ ਮੁਕਾਬਲਿਆਂ ਵਿਚ ਭਾਰਤ ਦੇ ਚੋਟੀ ਦੇ ਪਹਿਲਵਾਨ ਆਪਣੇ ਕੁਸ਼ਤੀ ਦੇ ਜੌਹਰ ਦਿਖਾਉਣਗੇ । ਇਹ ਕੁਸ਼ਤੀ ਮੁਕਾਬਲੇ ਪੰਜਾਬ ਕੁਸ਼ਤੀ ਸੈਸਥਾ ਦੀ ਦੇਖ ਰੇਖ ਹੇਠ ਬੜੇ ਹੀ ਯੋਜਨਾ ਬੋਧ ਤਰੀਕੇ ਨਾਲ ਕਰਵਾਏ ਜਾਣਗੇ। ਉਹਨਾਂ ਦੌਸਿਆ ਕਿ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਜਿਤਨ ਵਾਲੇ ਪਹਿਲਵਾਨਾਂ ਨੂੰ ਖੂਬਸੂਰਤ ਟਰਾਫੀ ਦੇ ਨਾਲ 5, 3 ਅਤੇ 2 ਲੱਖ ਰੁਪਏ ਦੇ ਨਕਦ ਇਨਾਮ ਗਾਖਲ ਪਰਿਵਾਰ ਵਲੋਂ ਦਿੱਤੇ ਜਾਣਗੇ । 
ਪਦਮ ਸ਼੍ਰੀ ਕਰਤਾਰ ਸਿੰਘ ਅਤੇ ਪੰਜਾਬ ਕੁਸ਼ਤੀ ਸੈਸਥਾ ਦੇ ਅਡਵਾਈਜ਼ਰ ਪਰੋ. ਰਾਜਿੰਦਰ ਸਿੰਘ ਨੇ ਕਿਹਾ ਕਿ ਅਸੀਂ ਸ਼. ਅਮੋਲਕ ਸਿੰਘ ਗਾਖਲ ਦੀ ਸੋਚ ਅਤੇ ਇਹਨਾਂ ਦੇ ਜਜ਼ਬਾਦ ਦੀ ਕਦਰ ਕਰਦੇ ਹਾਂ। ਜੋ ਇਹ ਮਹਿਸੂਸ ਕਰਦੇ ਹਨ ਕਿ ਖੇਡਾਂ ਹੀ ਇਕ ਐਸਾ ਜ਼ਰੀਆ ਹੈ ਜਿਸ ਰਾਹੀਂ ਨਰੋਇਆ ਸਮਾਜ ਸਿਰਜਿਆ ਜਾ ਸਕਦਾ ਹੈ। ਇਸ ਆਸ਼ੇ ਦੀ ਪੂਰਤੀ ਲਈ ਇਹ ਕੁਸ਼ਤੀ ਮੁਕਾਬਲੇ ਕਰਵਾਏ ਜਾ ਰਹੇ ਹਨ।