22ਵੇਂ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਲਈ ਪੇਂਡੂ ਟੀਮਾਂ ਦੇ ਕੁਆਲੀਫਾਈ ਮੈਚ ਕਰਵਾਏ

ਗੜ੍ਹਸ਼ੰਕਰ- ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਸਥਾਨਕ ਖ਼ਾਲਸਾ ਕਾਲਜ ’ਚ 7 ਫਰਵਰੀ ਤੋਂ 11 ਫਰਵਰੀ ਤੱਕ ਕਰਵਾਏ ਜਾ ਰਹੇ 22ਵੇਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਦੇ ਪੇਂਡੂ ਵਰਗ ਦੇ ਮੁਕਾਬਲਿਆਂ ’ਚ ਹਿੱਸਾ ਲੈਣ ਦੀਆਂ ਚਾਹਵਾਨ ਟੀਮਾਂ ਦੇ ਕੁਆਲੀਫਾਈ ਮੈਚ ਕਰਵਾਕੇ ਟੀਮਾਂ ਦੀ ਚੋਣ ਕੀਤੀ ਗਈ।

ਇਸ ਦੌਰਾਨ ਪੋਸੀ ਤੇ ਚੱਕ ਫੁੱਲੂ ਦਰਮਿਆਨ ਹੋਏ ਮੈਚ ਵਿਚ ਪੋਸੀ ਦੀ ਟੀਮ ਨੇ 4-2 ਗੋਲਾਂ ਦੇ ਫਰਕ ਨਾਲ ਜਿੱਤ ਦਰਜ਼ ਕੀਤਾ। ਇਸੇ ਤਰ੍ਹਾਂ ਘਾਗੋਂ ਰੋੜਾਂਵਾਲੀ ਦੀ ਟੀਮ ਚੱਕ ਗੁੱਜਰਾਂ ਨੂੰ 2-1 ਨਾਲ ਹਰਾਕੇ ਜੇਤੂ ਰਹੀ। ਫਤਹਿਪੁਰ ਖੁਰਦ ਦੀ ਟੀਮ ਨੇ 5-4 ਦੇ ਫਰਕ ਨਾਲ ਪਨਾਮ ਨੂੰ ਮਾਤ ਦਿੱਤੀ। ਇਸੇ ਤਰ੍ਹਾਂ ਕੁਆਟਰਫਾਈਨਲ ਦੇ ਮੁਕਾਬਲਿਆਂ ’ਚ ਘਾਗੋਂ ਰੋੜਾਂਵਾਲੀ ਨੇ ਪੋਸੀ ਨੂੰ 2-0 ਦੇ ਫਰਕ ਨਾਲ, ਧਮਾਈ ਨੇ ਸਮੁੰਦੜਾ ਨੂੰ 3-1 ਦੇ ਫਰਕ ਨਾਲ ਤੇ ਸਿੰਬਲੀ ਨੇ ਪੱਦੀ ਸੂਰਾ ਸਿੰਘ ਨੂੰ 3-0 ਦੇ ਫਰਕ ਨਾਲ ਹਰਾਕੇ ਸੈਮੀਫਾਈਨਲ ਵਿਚ ਪ੍ਰਵੇਸ਼ ਪਾ ਲਿਆ। 
ਇਨ੍ਹਾਂ ਮੁਕਾਬਲਿਆਂ ਦੌਰਾਨ ਕਾਲਜ ਪਿ੍ਰੰਸੀਪਲ ਡਾ. ਅਮਨਦੀਪ ਹੀਰਾ, ਸਤਨਾਮ ਸਿੰਘ ਸੰਘਾ ਨਿਊਜ਼ੀਲੈਂਡ, ਯੋਗ ਰਾਜ ਗੰਭੀਰ, ਰਣਜੀਤ ਸਿੰਘ ਖੱਖ, ਸ਼ਲਿੰਦਰ ਸਿੰਘ ਰਾਣਾ, ਅਮਨਦੀਪ ਸਿੰਘ ਬੈਂਸ, ਸੱਜਣ ਸਿੰਘ ਧਮਾਈ, ਤਰਲੋਚਨ ਸਿੰਘ ਗੋਲੀਆਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆ ਮੈਚ ਸ਼ੁਰੂ ਕਰਵਾਏ।