ਯੂਐਸ ਤੋਂ ਵਾਪਸ ਪਰਤੇ ਭਾਰਤੀਆਂ ਦੇ ਹਾਲ ਤੇ ਬੋਲੇ ਹਰਜੀਤ ਸਿੰਘ ਗਰੇਵਾਲ
ਰਾਜਪੁਰਾ, 5 ਫਰਵਰੀ- ਯੂਐਸ ਤੋਂ ਪਰਤੇ ਹੋਏ ਭਾਰਤੀਆਂ ਨੂੰ ਲੈ ਕੇ ਹਰਜੀਤ ਸਿੰਘ ਗਰੇਵਾਲ ਭਾਜਪਾ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਯਾਦ ਕਰਾਉਂਦੇ ਹੋਏ ਕਿਹਾ ਕਿ ਇਹ ਜੋ ਭਾਰਤੀ ਵਾਪਸ ਆਏ ਹਨ ਇਹਨਾਂ ਨੂੰ ਇੱਥੇ ਹੀ ਕੰਮ ਕਾਜ ਲਗਾ ਕੇ ਇਹਨਾਂ ਦਾ ਰੋਜ਼ਗਾਰ ਸੈੱਟ ਕਰਨਾ ਚਾਹੀਦਾ ਹੈ। ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸਿਰਫ ਪੰਜਾਬੀ ਹੀ ਨਹੀਂ ਹਨ ਇਹਦੇ ਵਿੱਚ ਪੰਜਾਬ ਗੁਜਰਾਤੀ ਤੇ ਹੋਰ ਸੂਬੇਆਂ ਦੇ ਲੋਕ ਵੀ ਸ਼ਾਮਿਲ ਹਨ।

ਇਹਨਾਂ ਨੂੰ ਬੇੜੀਆਂ ਵਿੱਚ ਲਿਆਇਆ ਜਾਂਦਾ ਦਿਖ ਰਿਹਾ ਹੈ ਇਹ ਬੜਾ ਮੰਦਭਾਗਾ ਹੈ ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਤਾ ਨਹੀਂ ਇਹ ਕਿਸ ਮਜਬੂਰੀ ਕਰਕੇ ਬਿਨਾਂ ਕਾਗਜ਼ਾਤ ਤੋਂ ਯੂਐਸ ਪਹੁੰਚੇ ਸਨ ਪਰ ਯੂਐਸ ਸਰਕਾਰ ਨੇ ਇਹਨਾਂ ਨੂੰ ਡਿਪੋਰਟ ਕਰਕੇ ਵਾਪਸ ਭਾਰਤ ਭੇਜ ਦਿੱਤਾ
ਉਹਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਇਹ ਜੋ ਗੈਰ ਕਾਨੂੰਨੀ ਤਰੀਕੇ ਨਾਲ ਏਜੰਟ ਬਾਹਰ ਭੇਜਦੇ ਹਨ ਇਹਨਾਂ ਉੱਤੇ ਵੀ ਸਰਕਾਰ ਵੱਲੋਂ ਸ਼ਿਕੰਜਾ ਕੱਸ ਕੇ ਕਾਰਵਾਈ ਕਰਨੀ ਚਾਹੀਦੀ ਹੈ।
ਪੰਜਾਬੀ ਆਪਣੇ ਅਨੁਸ਼ਾਸਨ ਦੇ ਪੱਕੇ ਰਹਿੰਦੇ ਹਨ ਅਤੇ ਬਾਹਰ ਜਾ ਕੇ ਵੀ ਇਹ ਅਨੁਸ਼ਾਸਨ ਦਾ ਪਾਲਣ ਕਰਦੇ ਹਨ ਦੇਸ਼ ਨੂੰ ਸੂਬਿਆਂ ਚ ਨਹੀਂ ਵੰਡਣਾ ਚਾਹੀਦਾ ਇਹ ਜਿਹੜੇ ਵੀ ਵਾਪਸ ਆਏ ਹਨ ਇਹ ਸਾਰੇ ਸਾਡੇ ਭਾਰਤ ਦੇ ਨਾਗਰਿਕ ਹਨ ਸਾਨੂੰ ਇਹਨਾਂ ਦਾ ਰੋਜ਼ਗਾਰ ਚਲਾਣ ਵਿੱਚ ਮਦਦ ਕਰਨੀ ਚਾਹੀਦੀ ਹੈ