ਪਿੰਡ ਜੰਗਪੁਰਾ ਵਾਸੀਆਂ ਨੇ ਕੀਤਾ ਦਸ਼ਮੇਸ਼ ਨਹਿਰ ਦਾ ਵਿਰੋਧ

ਰਾਜਪੁਰਾ- ਰਾਜਪੁਰਾ ਦੇ ਨੇੜਲੇ ਪਿੰਡ ਜੰਗਪੁਰਾ ਦੇ ਲੋਕਾਂ ਵੱਲੋਂ ਦਸ਼ਮੇਸ਼ ਨਹਿਰ ਕੱਢੇ ਜਾਣ ਦਾ ਵਿਰੋਧ ਕੀਤਾ ਗਿਆ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਪੰਜਾਬ ਦੇ ਨਹਿਰਾਂ ਅਤੇ ਜਲ ਸਰੋਤ ਵਿਭਾਗ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਰਾਜ ਸਮਾਜਿਕ ਪ੍ਰਭਾਵ ਮੁਲਾਂਕਣ ਵਿਭਾਗ ਰਾਹੀਂ ਪਟਿਆਲਾ, ਰੂਪਨਗਰ ਅਤੇ ਮੁਹਾਲੀ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਖੇਤੀਬਾੜੀ ਲਈ ਪਾਣੀ ਮੁਹੱਈਆ ਕਰਾਉਣ ਲਈ ਦਸਮੇਸ਼ ਨਹਿਰ ਦੀ ਬਣਾਈ ਗਈ ਤਜਵੀਜ਼ ਸਬੰਧੀ ਬਨੂੜ ਖੇਤਰ ਵਿਚ ਕਰਾਏ ਜਾ ਰਹੇ ਸਰਵੇ ਦੌਰਾਨ ਅੱਜ ਸਰਵੇ ਟੀਮ ਪਿੰਡ ਜੰਗਪੁਰਾ ਵਿਖੇ ਪਹੁੰਚੀ ਜਿੱਥੇ ਜੰਗਪੁਰਾ ਦੇ ਲੋਕਾਂ ਵੱਲੋ ਨਹਿਰ ਦੀ ਤਜਵੀਜ਼ ਦਾ ਵਿਰੋਧ ਕੀਤਾ ਗਿਆ।

 ਪਿੰਡ ਜੰਗਪੁਰਾ ਵੱਲੋਂ ਗ੍ਰਾਮ ਸਭਾ ਬੁਲਾਈ ਗਈ ਜਿਸ ਵਿੱਚ ਨਹਿਰ ਨਾ ਬਣਾਉਣ ਲਈ ਮਤਾ ਪਾ ਕੇ ਯੂਨੀਵਰਸਿਟੀ ਤੋਂ ਆਈ ਸਰਵੇ ਟੀਮ ਨੂੰ ਇਹ ਮਤਾ ਸੌਂਪਿਆ ਗਿਆ ਪਿੰਡਾਂ ਦੇ ਵਸਨੀਕਾਂ ਵੱਲੋਂ ਭਾਰੀ ਇਕੱਠ ਕਰਕੇ ਦਸਮੇਸ਼ ਨਹਿਰ ਬਣਾਉਣ ਦਾ ਵਿਰੋਧ ਕੀਤਾ ਗਿਆ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਪਿੰਡ ਜੰਗਪੁਰਾ ਦਾ ਕੋਈ ਵੀ ਕਿਸਾਨ ਆਪਣੀ ਜਮੀਨ ਇਸ ਦਸ਼ਮੇਸ਼ ਨਹਿਰ ਲਈ ਨਹੀਂ ਦੇਵੇਗਾ।
ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਤਾਂ ਉਹਨਾਂ ਕੋਲ ਪਹਿਲਾਂ ਹੀ ਜਮੀਨਾਂ ਬਹੁਤ ਘੱਟ ਹਨ ਜੇਕਰ ਇਹ ਨਹਿਰ ਪਿੰਡ ਵਿੱਚੋਂ ਗੁਜ਼ਰਦੀ ਹੈ ਤਾਂ ਕਿਸਾਨਾਂ ਦੀਆਂ ਸਾਰੀਆਂ ਜਮੀਨਾਂ ਇਸ ਨਹਿਰ ਵਿੱਚ ਹੀ ਐਕਵਾਇਰ ਹੋ ਜਾਣਗੀਆਂ ਦੂਜਾ ਇਹ ਨਹਿਰ ਖੇਤਾਂ ਤੋਂ ਕਾਫੀ ਉੱਪਰ ਚੁੱਕ ਕੇ ਬਣਾਈ ਜਾ ਰਹੀ ਹੈ। ਜਿਸ ਕਾਰਨ ਪਿੰਡ ਵਿੱਚ ਪਾਣੀ ਵੜਨ ਦਾ ਖਤਰਾ ਬਰਕਰਾਰ ਰਹੇਗਾ ਇਸ ਨਾਲ ਫਸਲਾਂ ਦੇ ਨਾਲ ਨਾਲ ਪਿੰਡਾਂ ਵਿੱਚ ਬਣੇ ਘਰ ਵੀ ਇਸ ਪਾਣੀ ਦੀ ਮਾਰ ਹੇਠ ਆਉਣਗੇ ਇਸ ਲਈ ਕਿਸੇ ਵੀ ਕੀਮਤ ਤੇ ਇਹ ਨਹਿਰ ਨਹੀਂ ਬਨਣ ਦਿੱਤੀ ਜਾਵੇਗੀ।
 ਜੇਕਰ ਸਰਕਾਰ ਧੱਕਾਸ਼ਾਹੀ ਕਰੇਗੀ ਤਾਂ ਉਸ ਖਿਲਾਫ ਵੀ ਪੱਕਾ ਮੋਰਚਾ ਲਗਾਇਆ ਜਾਵੇਗਾ।