ਸਰਪੰਚ ਗੁਰਪ੍ਰੀਤ ਕੌਰ ਵਿਰੁੱਧ ਕੇਸ ਨਿਜੀ ਦੁਸ਼ਮਣੀ ਦਾ ਨਤੀਜਾ: ਸੰਜੀਵ ਸ਼ਰਮਾ ਕਾ

ਪਟਿਆਲਾ, 3 ਫਰਵਰੀ- ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਨਾਭਾ ਦੇ ਰੋਹਟੀ ਛੰਨਾ ਦੀ ਕਾਂਗਰਸੀ ਸਰਪੰਚ ਗੁਰਪ੍ਰੀਤ ਕੌਰ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਿਰੁੱਧ ਪੁਲਿਸ ਨੇ ਨਾਭਾ ਵਿੱਚ ਨਸ਼ੇ ਕਾਰਨ ਹੋਈ ਮੌਤ ਦੇ ਸਬੰਧ ਕੇਸ ਦਰਜ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਐਫਆਈਆਰ ਸਿਰਫ਼ ਨਿਜੀ ਦੁਸ਼ਮਣੀ ਕਾਰਨ ਦਰਜ ਕੀਤੀ ਗਈ ਹੈ ਕਿਉਂਕਿ ਇਸ ਪਿੰਡ ਵਿੱਚ ਆਮ ਆਦਮੀ ਪਾਰਟੀ ਦਾ ਸਰਪੰਚ ਉਮੀਦਵਾਰ ਹਾਰ ਗਿਆ ਸੀ ਅਤੇ ਕਾਂਗਰਸ ਦੇ ਸਰਪੰਚ ਨੇ ਜਿੱਤ ਹਾਸਲ ਕੀਤੀ ਸੀ।

ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਪੁਲਿਸ ਆਪਣੇ ਬਿਆਨ ਵਿੱਚ ਕਹਿ ਰਹੀ ਹੈ ਕਿ ਸਰਪੰਚ ਨੇ ਅਪਰਾਧੀਆਂ ਨੂੰ ਭੜਕਾਇਆ ਸੀ। ਇਹ ਮਾਮਲਾ ਕਾਂਗਰਸੀ ਆਗੂ ਗੁਰਪ੍ਰੀਤ ਕੌਰ ਖਿਲਾਫ਼ ਸਰਕਾਰ ਦੇ ਸਰਪੰਚ ਉਮੀਦਵਾਰ ਦੀ ਹਾਰ ਕਾਰਨ ਇੱਕ ਮਨਘੜਤ ਕਹਾਣੀ ਤਹਿਤ ਦਰਜ ਕੀਤਾ ਗਿਆ ਹੈ। ਸੰਜੀਵ ਸ਼ਰਮਾ ਨੇ ਕਿਹਾ ਕਿ ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਲੈ ਕੇ ਜਾਵਾਂਗੇ ਅਤੇ ਇਸ ਘੁਟਾਲੇ ਦਾ ਪਰਦਾਫਾਸ਼ ਕੀਤਾ ਜਾਵੇਗਾ।
ਇਸ ਮੌਕੇ ਸੇਵਕ ਸਿੰਘ ਝਿੱਲ ਸਬਕਾ ਕੌਂਸਲਰ ਚੇਅਰਮੈਨ ਜ਼ਿਲ੍ਹਾ ਐਸ ਸੀ ਸੈੱਲ ਕਾਂਗਰਸ, ਮਨਜਿੰਦਰ ਸਿੰਘ ਮੀਂਦਾ ਸਰਪੰਚ ਅਜਨੌਦਾ ਕਲਾਂ, ਸਬਕਾ ਸਰਪੰਚ ਕਾਂਸੂਆ ਪ੍ਰਧਾਨ ਸਰਪੰਚ ਯੂਨੀਅਨ ਰਘਬੀਰ ਸਿੰਘ ਰੋਡਾ, ਜਸਮੇਲ ਕੌਰ ਪੰਚ, ਜਸਵਿੰਦਰ ਸਿੰਘ ਪੰਚ, ਲਖਵਿੰਦਰ ਸਿੰਘ ਪੰਚ, ਸੁਨੀਤਾ ਰਾਣੀ ਪੰਚ, ਸਾਬਕਾ ਪੰਚ ਪਰਮਜੀਤ ਕੌਰ, ਪਰਮਜੀਤ ਕੌਰ ਭੈਣ, ਭਰਪੂਰ ਕੌਰ ਭੈਣ, ਬਰਿੰਦਰ ਸਿੰਘ, ਪਰਮਜੀਤ ਕੌਰ, ਜਰਨੈਲ ਸਿੰਘ, ਗੁਰਮੇਲ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਗੁਰਤੇਜ ਸਿੰਘ, ਗੁਰਵਿੰਦਰ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ, ਰਿਧਮ ਸ਼ਰਮਾ ਆਦਿ ਹਾਜ਼ਰ ਸਨ।