.jpg)
ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਮੋਰਾਂਵਾਲੀ ਵਿਖ਼ੇ ਬੇਟੀਆਂ ਦੀ ਭਲਾਈ ਲਈ ਕਪੜਿਆਂ ਦੀ ਸਿਲਾਈ ਦਾ ਫ੍ਰੀ ਸਿਖਲਾਈ ਸੈਂਟਰ ਦਾ ਕੀਤਾ ਉਦਘਾਟਨ
ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ) ਪੰਜਾਬ ਵਲੋ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਧੀਆਂ ਬਚਾਓ ਧਰਤੀ ਬਚਾਓ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਅਧੀਨ ਬੂਟੇ ਲਗਾਉਣੇ ਅਤੇ ਧੀਆਂ ਦੀ ਲੋਹੜੀ ਪਾਉਣਾ ਵਰਗੇ ਪਿਛਲੇ ਸੱਤ ਸਾਲਾਂ ਤੋਂ ਧੀਆਂ ਦੀ ਬੇਹਤਰੀ ਲਈ ਆਯੋਜਨ ਕਰਦੀ ਰਹੀ ਹੈ।ਇਸ ਮੁਹਿੰਮ ਅਧੀਨ ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਮੋਰਾਂਵਾਲੀ ਵਿੱਚ ਬੇਟੀਆਂ ਦੀ ਭਲਾਈ ਲਈ ਕਪੜਿਆਂ ਦੀ ਸਿਲਾਈ ਦਾ ਫ੍ਰੀ ਸਿਖਲਾਈ ਸੈਂਟਰ ਖੋਲ੍ਹਿਆ ਗਿਆ ।
ਗੜ੍ਹਸ਼ੰਕਰ 5 ਸਤੰਬਰ (ਬਲਵੀਰ ਚੌਪੜਾ ) ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ) ਪੰਜਾਬ ਵਲੋ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਧੀਆਂ ਬਚਾਓ ਧਰਤੀ ਬਚਾਓ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਅਧੀਨ ਬੂਟੇ ਲਗਾਉਣੇ ਅਤੇ ਧੀਆਂ ਦੀ ਲੋਹੜੀ ਪਾਉਣਾ ਵਰਗੇ ਪਿਛਲੇ ਸੱਤ ਸਾਲਾਂ ਤੋਂ ਧੀਆਂ ਦੀ ਬੇਹਤਰੀ ਲਈ ਆਯੋਜਨ ਕਰਦੀ ਰਹੀ ਹੈ।ਇਸ ਮੁਹਿੰਮ ਅਧੀਨ ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਮੋਰਾਂਵਾਲੀ ਵਿੱਚ ਬੇਟੀਆਂ ਦੀ ਭਲਾਈ ਲਈ ਕਪੜਿਆਂ ਦੀ ਸਿਲਾਈ ਦਾ ਫ੍ਰੀ ਸਿਖਲਾਈ ਸੈਂਟਰ ਖੋਲ੍ਹਿਆ ਗਿਆ । ਜਿਸ ਦਾ ਉਦਘਾਟਨ ਬੀ. ਡੀ.ਪੀ.ਓ. ਮੈਡਮ ਮਨਜਿੰਦਰ ਕੌਰ ਜੀ ਨੇ ਕੀਤਾ।ਇਸ ਦੌਰਾਨ ਸੁਸਾਇਟੀ ਦੇ ਜਨਰਲ ਸਕੱਤਰ ਡਾਕਟਰ ਹਰਿਕ੍ਰਿਸ਼ਨ ਬੰਗਾ,ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ,ਨਿਸ਼ਾਨ ਲਾਲ ਲਾਡੀ ਬਲਾਕ ਪ੍ਰਧਾਨ ਬੰਗਾ,ਸੀਨੀਅਰ ਵਾਈਸ ਪ੍ਰਧਾਨ ਕਿਰਨ ਬਾਲਾ ਜੀ, ਮੀਡੀਆ ਇੰਚਾਰਜ ਮਨਜੀਤ ਰਾਮ ਹੀਰ ਜੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।ਇਸ ਦੌਰਾਨ ਸੁਸਾਇਟੀ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਸਿਲਾਈ ਸੈਂਟਰ ਖੋਲਣ ਦਾ ਮੁੱਖ ਮੰਤਵ ਬੇਟੀਆਂ ਦੀ ਪ੍ਰਤਿਭਾ ਨੂੰ ਉਭਾਰਨਾ ਹੈ ਅਤੇ ਉਹਨਾਂ ਨੂੰ ਆਤਮਨਿਰਭਰ ਕਰਨਾ ਹੈ।ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ ਜੀ ਨੇ ਕਿਹਾ ਕਿ ਸੁਸਾਇਟੀ ਵਲੋ ਵੱਖ ਵੱਖ ਪਿੰਡਾਂ ਚ ਹੋਰ ਵੀ ਫ੍ਰੀ ਸਿਲਾਈ ਸੈਂਟਰ ਖੋਲ੍ਹੇ ਜਾਣਗੇ , ਜਿੱਥੇ ਬੇਟੀਆਂ ਸਿੱਖਣ ਦੇ ਨਾਲ ਨਾਲ ਇਸ ਨੂੰ ਕਮਾਈ ਦਾ ਜਰੀਆ ਵੀ ਬਣਾ ਸਕਣਗੀਆਂ ਸਾਡੀ ਸੁਸਾਇਟੀ ਦਾ ਮੁੱਖ ਉਦੇਸ਼ ਇੰਨਾ ਸੈਂਟਰਾਂ ਵਿੱਚੋ ਸਿਲਾਈ ਟੀਚਰ ਤਿਆਰ ਕਰਕੇ ਹੋਰ ਖੇਤਰਾਂ ਵਿਚ ਸਿਲਾਈ ਸੈਂਟਰ ਖੋਲਣਾ ਹੈ।ਇਸ ਮੌਕੇ ਮੁੱਖ ਮਹਿਮਾਨ ਤੌਰ ਤੇ ਹਾਜਿਰ ਹੋਏ ਬੀ. ਡੀ.ਪੀ.ਓ. ਮੈਡਮ ਮਨਜਿੰਦਰ ਕੌਰ ਜੀ ਨੇ ਕਿਹਾ ਕਿ ਇਹ ਸੁਸਾਇਟੀ ਵੱਲੋਂ ਚੁੱਕਿਆ ਹੋਇਆ ਇਕ ਸ਼ਲਾਘਾ ਯੋਗ ਕਦਮ ਹੈ, ਪੜ੍ਹੀਆਂ ਲਿਖੀਆਂ ਲੜਕੀਆਂ ਨੂੰ ਇਸ ਕੈਂਪ ਵਿਚ ਆ ਕੇ ਲਾਭ ਉਠਾਉਣਾ ਚਾਹੀਦਾ ਹੈ,ਅਤੇ ਆਤਮ ਨਿਰਭਰ ਬਣਨਾ ਚਾਹੀਦਾ ਹੈ। ਉਹਨਾ ਕਿਹਾ ਕਿ ਸਾਡੇ ਵਲੋ ਜੋਂ ਵੀ ਹੋ ਸਕਿਆ ਸੁਸਾਇਟੀ ਦਾ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ ।ਇਸ ਮੌਕੇ ਸੁਸਾਇਟੀ ਦੇ ਸੀਨੀਅਰ ਵਾਈਸ ਪ੍ਰਧਾਨ ਕਿਰਨ ਬਾਲਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸੁਸਾਇਟੀ ਮੈਂਬਰਾਂ ਵਲੋ ਮੁੱਖ ਮਹਿਮਾਨ ਮਨਜਿੰਦਰ ਕੌਰ ਜੀ ਦਾ ਇਕ ਸਿਰੋਪਾਓ ਅਤੇ ਸ਼ਾਲ ਦੇ ਕੇ ਸਨਮਾਨ ਵੀ ਕੀਤਾ।ਇਸ ਮੌਕੇ ਡਾਕਟਰ ਹਰਿਕ੍ਰਿਸਨ ਬੰਗਾ, ਨਿਸ਼ਾਨ ਲਾਲ ਲਾਡੀ ਬਲਾਕ ਪ੍ਰਧਾਨ ਬੰਗਾ,ਸੁਨੀਤਾ ਦੇਵੀ ਵਾਈਸ ਪ੍ਰਧਾਨ ਬਲਾਕ ਸੰਮਤੀ,ਗੁਰਬਖਸ਼ ਸਿੰਘ ਬਲਾਕ ਪ੍ਰਧਾਨ ਸੜੋਆ,ਸੀਮਾ ਦੇਵੀ ਕੈਸ਼ੀਅਰ ਬਲਾਕ ਸੜੋਆ , ਲਖਵਿੰਦਰ ਕੁਮਾਰ ਸੀਨੀਅਰ ਮੀਤ ਪ੍ਰਧਾਨ,ਬਿਮਲਾ ਦੇਵੀ ਸਿਲਾਈ ਟੀਚਰ, ਮਨਜੀਤ ਰਾਮ ਹੀਰ ਸਰਪੰਚ,ਜਸਵੀਰ ਝੱਲੀ,ਸਿਲਾਈ ਸੈਂਟਰ ਵਿੱਚ ਨਾਮਾਂਕਿਤ ਸਿੱਖਿਆਰਥਣਾਂ ਤੋ ਇਲਾਵਾ ਹੋਰ ਪਤਵੰਤੇ ਹਾਜਰ ਸਨ।
