ਰਵਨੀਤ ਸਿੰਘ ਦੇ ਸ਼ੋਅ ‘ਕੰਟੀਨੀ ਮੰਡੀਰ’ ਦੀ ਸ਼ੂਟਿੰਗ ਦੌਰਾਨ ਖ਼ਾਲਸਾ ਕਾਲਜ ਗੜ੍ਹਸ਼ੰਕਰ ’ਚ ਲੱਗੀਆਂ ਰੌਣਕਾਂ

ਗੜ੍ਹਸ਼ੰਕਰ- ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਵਿਖੇ ਐਮ.ਐੱਚ.ਵਨ ਚੈਨਲ ’ਤੇ ਪਿਛਲੇ ਇਕ ਦਹਾਕੇ ਤੋਂ ਪ੍ਰਸਾਰਿਤ ਹੋ ਰਹੇ ਮਸ਼ਹੂਰ ਸ਼ੋਅ ‘ਕੰਟੀਨੀ ਮੰਡੀਰ’ ਦੇ ਸੁਪਰ ਸਟਾਰ ਹੋਸਟ ਰਵਨੀਤ ਸਿੰਘ ਅੱਜ ਆਪਣੇ ਸ਼ੋਅ ਦੀ ਸ਼ੂਟਿੰਗ ਕਰਨ ਪਹੁੰਚੇ। ਇਸ ਮੌਕੇ ਰਵਨੀਤ ਸਿੰਘ ਨੇ ਆਪਣੀ ਅਦਾਕਾਰੀ ਦਾ ਜਾਦੂ ਬਿਖੇਰਦੇ ਹੋਏ ਵਿਦਿਆਰਥੀਆਂ ਦਾ ਭਰੂਪਰ ਮਨੋਰੰਜਨ ਕੀਤਾ। ਇਸ ਦੌਰਾਨ ਵਿਦਿਆਰਥੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਪ੍ਰੋਗਰਾਮ ਦੀ ਸ਼ੂਟਿੰਗ ਨੂੰ ਦੇਖਣ ਲਈ ਜੁੱਟੇ ਰਹੇ ਤੇ ਵਿਦਿਆਰਥੀਆਂ ਨੇ ਆਪਣੀਆਂ ਤਿਆਰ ਕੀਤੀਆਂ ਆਈਟਮਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ।

ਇਸ ਮੌਕੇ ਕਾਲਜ ਵਿਦਿਆਰਥੀਆਂ ਨੇ ਗੀਤ, ਲੋਕ ਗੀਤ, ਭੰਡ, ਗਿੱਧਾ, ਭੰਗੜਾ ਤੇ ਕਈ ਹੋਰ ਵੰਨਗੀਆਂ ਪੇਸ਼ ਕਰਦਿਆਂ ਪ੍ਰੋਗਰਾਮ ਨੂੰ ਚਾਰ-ਚੰਨ ਲਾਏ। ਇਸ ਮੌਕੇ ਰਵਨੀਤ ਸਿੰਘ ਨੇ ਕਾਲਜ ਵਿਦਿਆਰਥੀਆਂ  ਦੇ ਟੇਲੈਂਟ ਦੀ ਭਰਪੂਰ ਸ਼ਲਾਘਾ ਕੀਤੀ। ਸ਼ੂਟਿੰਗ ਤੋਂ ਪਹਿਲਾ ਕਾਲਜ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਅਦਾਕਾਰ ਤੇ ਗਾਇਕ ਰਵਨੀਤ ਸਿੰਘ ਸਮੇਤ ਐਮ.ਐੱਚ.ਵੰਨ ਦੇ ਸ਼ੋਅ ‘ਕੰਟੀਨੀ ਮੰਡੀਰ’ ਦੀ ਸਮੁੱਚੀ ਟੀਮ ਦਾ ਕਾਲਜ ਪਹੁੰਚਣ ’ਤੇ ਸਵਾਗਤ ਕੀਤਾ। ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕਾਲਜ ਦੇ ਇਤਿਹਾਸ ਅਤੇ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ‘ਕੰਟੀਨੀ ਮੰਡੀਰ’ ਦੀ ਸ਼ੂਟਿੰਗ ਦਾ ਜਿਥੇ ਕਾਲਜ ਵਿਦਿਆਰਥੀਆਂ ਅਤੇ ਸਟਾਫ਼ ਨੇ ਭਰਪੂਰ ਆਨੰਦ ਮਾਣਿਆ ਹੈ, ਉਥੇ ਵਿਦਿਆਰਥੀਆਂ ਨੂੰ ਵੀ ਕੈਮਰੇ ਅੱਗੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਹੈ। 
ਇਸ ਮੌਕੇ ‘ਕੰਟੀਨੀ ਮੰਡੀਰ’ ਸ਼ੋਅ ਦੇ ਸਫ਼ਲਤਾ ਪੂਰਵਕ 10 ਸਾਲ ਪੂਰੇ ਹੋਣ ’ਤੇ ਕੇਕ ਕੱਟ ਕੇ ਖੁਸ਼ੀ ਵੀ ਸਾਂਝੀ ਕੀਤੀ ਗਈ। ਇਸ ਮੌਕੇ ਐੱਸ.ਐੱਚ.ਓ. ਗੜ੍ਹਸ਼ੰਕਰ ਬਲਜਿੰਦਰ ਸਿੰਘ ਮੱਲੀ ਜਿਥੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਉਥੇ ਉਨ੍ਹਾਂ ਦੀ ਅਗਵਾਈ ਹੇਠ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਇਸ ਮੌਕੇ ਪ੍ਰੋ. ਲਖਵਿੰਦਰਜੀਤ ਕੌਰ, ਪ੍ਰੋ. ਕੰਵਰ ਕੁਲਵੰਤ ਸਿੰਘ, ਡਾ. ਮਨਬੀਰ ਕੌਰ ਤੋਂ ਇਲਾਵਾ ਕਾਲਜ ਦਾ ਸਮੁੱਚਾ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਹਾਜ਼ਰ ਹੋਇਆ।